ਜਲੰਧਰ: ਸ਼ਹਿਰ ਦੇ ਕਿਸ਼ਨਪੁਰਾ ਚੌਕ ਵਿਖੇ ਇੱਕ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਨਿਹੰਗ ਵੱਲੋਂ ਗੰਡਾਸਾ ਮਾਰ ਕੇ ਚਲਦੀ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਗਿਆ। ਕਾਰ ਦਾ ਪਿਛਲਾ ਸ਼ੀਸ਼ਾ ਟੁੱਟਦੇ ਹੀ ਉਸ ਦੇ ਮਾਲਿਕ ਨੇ ਸਮਝਦਾਰੀ ਦਿਖਾਉਂਦੇ ਹੋਇਆ ਕਾਰ ਨੂੰ ਉਸੇ ਵੇਲੇ ਰੋਕ ਦਿੱਤਾ ਅਤੇ ਕੋਈ ਹਾਦਸਾ ਨਹੀਂ ਹੋਇਆ। ਜਿਸ ਤੋਂ ਬਾਅਦ ਉੱਥੇ ਲੋਕੀਂ ਵੀ ਇਕੱਠੇ ਹੋ ਗਏ ਅਤੇ ਕਾਰ ਦੇ ਮਾਲਿਕ ਨੇ ਲੋਕਾਂ ਦੀ ਮੱਦਦ ਦੇ ਨਾਲ ਉਸ ਦੀ ਘਰਵਾਲੀ ਨੂੰ ਉੱਥੇ ਹੀ ਬਿਠਾ ਲਿਆ ਅਤੇ ਗੰਡਾਸਾ ਮਾਰ ਕੇ ਕਾਰ ਦਾ ਸ਼ੀਸ਼ਾ ਤੋੜਨ ਵਾਲਾ ਨਿਹੰਗ ਉਥੋਂ ਭੱਜ ਗਿਆ। ਇਸ ਪੂਰੀ ਘਟਨਾ ਦੀ ਜਾਣਕਾਰੀ ਥਾਣਾ ਰਾਮਾਮੰਡੀ ਪੁਲਿਸ ਨੂੰ ਵੀ ਦੇ ਦਿੱਤੀ ਸੀ ਮੌਕੇ ‘ਤੇ ਆਏ ਪੁਲਿਸ ਅਧਿਕਾਰੀਆਂ ਨੇ ਕਾਰ ਅਤੇ ਨਿਹੰਗ ਦੀ ਘਰਵਾਲੀ ਨੂੰ ਥਾਣੇ ਲੈ ਕੇ ਚਲੀ ਗਏ।
ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਪੀੜਤ ਨੇ ਦੱਸਿਆ ਕਿ ਉਹ ਜਲੰਧਰ ਸ਼ਹਿਰ ਵੱਲ ਜਾ ਰਿਹਾ ਸੀ ਕਿਸ਼ਨਪੁਰਾ ਚੌਕ ‘ਤੇ ਦਮੋਰੀਆ ਪੁਲ ਵੱਲ ਜਾਂਦੇ ਵੇਲੇ ਰਸਤੇ ਦੇ ਚੱਲਦੇ ਨਿਹੰਗ ਨੇ ਗੰਡਾਸਾ ਮਾਰ ਕੇ ਉਸ ਦੀ ਕਾਰ ਦਾ ਪਿਛਲਾ ਸ਼ੀਸ਼ਾ ਤੋੜ ਦਿੱਤਾ। ਜਿਸ ਤੋਂ ਬਾਅਦ ਉਸ ਨੇ ਉਸੇ ਵੇਲੇ ਕਾਰ ਦੀ ਬਰੇਕ ਲਗਾ ਦਿੱਤੀ ਹਾਲਾਂਕਿ ਇਸ ਘਟਨਾ ਤੋਂ ਬਾਅਦ ਨਿਹੰਗ ਉੱਥੋਂ ਭੱਜ ਨਿਕਲਿਆ।
ਮੌਕੇ ‘ਤੇ ਮੌਜੂਦ ਨਿਹੰਗ ਦੀ ਘਰਵਾਲੀ ਨੇ ਦੱਸਿਆ ਕਿ ਉਸ ਦਾ ਘਰ ਵਾਲੇ ਦਾ ਨਾਮ ਫਤਿਹ ਸਿੰਘ ਹੈ ਅਤੇ ਉਹ ਜਲੰਧਰ ਦਾ ਹੀ ਰਹਿਣ ਵਾਲਾ ਹੈ। ਕਾਰ ਦਾ ਸ਼ੀਸ਼ਾ ਤੋੜੇ ਜਾਣ ‘ਤੇ ਉਸ ਨੇ ਕਿਹਾ ਕਿ ਫਤਿਹ ਸਿੰਘ ਦਾ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ ਇਸ ਵਜ੍ਹਾ ਨਾਲ ਉਸ ਨੇ ਸ਼ੀਸ਼ਾ ਤੋੜਿਆ ਹੈ।
ਓਧਰ ਪੁਲੀਸ ਨੇ ਨਿਹੰਗ ਦੀ ਘਰਵਾਲੀ ਨੂੰ ਹਿਰਾਸਤ ਵਿੱਚ ਲੈਣਾ ਚਾਹਿਆ ਤਾਂ ਉਸ ਨੇ ਡੰਡਾ ਦਿਖਾਉਣ ਦੀ ਵੀ ਕੋਸ਼ਿਸ਼ ਕੀਤੀ ਪੁਲੀਸ ਨੇ ਡੰਡਾ ਖੋਹ ਉਸ ਮਹਿਲਾ ਨੂੰ ਮਹਿਲਾ ਕਾਂਸਟੇਬਲ ਦੀ ਮਦਦ ਦੇ ਨਾਲ ਟੁੱਟੇ ਹੋਏ ਸ਼ੀਸ਼ੇ ਵਾਲੀ ਕਾਰ ਵਿੱਚ ਬਿਠਾ ਕੇ ਥਾਣਾ ਰਾਮਾ ਮੰਡੀ ਲੈ ਆਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ: ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ, ਇੱਕ ਅੱਤਵਾਦੀ ਢੇਰ