ਜਲੰਧਰ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਹਰਦੀਪ ਸਿੰਘ ਨਿੱਝਰ (Murder of Hardeep Singh Nijhar) 'ਤੇ ਦਿੱਤਾ ਗਿਆ ਬਿਆਨ ਚਰਚਾ 'ਚ ਹੈ, ਜਿਸ 'ਚ ਉਨ੍ਹਾਂ ਦੋਸ਼ ਲਾਇਆ ਹੈ ਕਿ ਨਿੱਝਰ ਦੇ ਕਤਲ 'ਚ ਭਾਰਤ ਸਰਕਾਰ ਦਾ ਹੱਥ ਹੋ ਸਕਦਾ ਹੈ। ਨਿੱਝਰ ਨੂੰ ਕੈਨੇਡਾ ਦਾ ਨਾਗਰਿਕ ਦੱਸਦਿਆਂ ਟਰੂਡੋ ਨੇ ਇਹ ਵੀ ਕਿਹਾ ਹੈ ਕਿ ਉੱਥੋਂ ਦੀਆਂ ਸੁਰੱਖਿਆ ਏਜੰਸੀਆਂ ਇਸ ਮਾਮਲੇ ਦੀ ਜਾਂਚ ਕਰਨਗੀਆਂ। ਅਜਿਹੇ 'ਚ ਇਹ ਪਤਾ ਲੱਗ ਸਕੇਗਾ ਕਿ ਨਿੱਝਰ ਕੌਣ ਸੀ, ਜਿਸ ਦੇ ਕਤਲ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੀਆਂ ਸਰਕਾਰਾਂ ਆਪਸ 'ਚ ਭਿੜ ਗਈਆਂ ਹਨ।
ਘਰ ਦੇ ਬਾਹਰ ਲੱਗੇ ਸੀ ਨੋਟਿਸ : ਦੂਜੇ ਪਾਸੇ ਅੱਜ ਈਟੀਵੀ ਭਾਰਤ ਦੀ ਟੀਮ ਨੇ ਹਰਦੀਪ ਸਿੰਘ ਨਿੱਝਰ ਦੇ ਪਿੰਡ ਭਾਰਸਿੰਘ ਪੂਰਾ ਦਾ ਦੌਰਾ ਕੀਤਾ। ਇਸ ਦੌਰਾਨ ਪਿੰਡ ਵਿਚ ਹਰਦੀਪ ਸਿੰਘ ਨਿੱਝਰ ਦੀ ਉਸ ਕੋਠੀ ਨੂੰ ਤਾਲਾ ਲੱਗਿਆ ਮਿਲਿਆ, ਜਿੱਥੇ ਉਹ (Canadian Prime Minister Justin Trudeau) ਪਹਿਲਾਂ ਆਪਣੇ ਪਰਿਵਾਰ ਨਾਲ ਰਹਿੰਦਾ ਹੁੰਦਾ ਸੀ। ਇਹੀ ਨਹੀਂ ਉਸਦੇ ਘਰ ਦੇ ਬਾਹਰ ਐੱਨਆਈਏ / ਸੀਬੀਆਈ ਕੋਰਟ ਦਾ ਇਕ ਨੋਟਿਸ ਵੀ ਚਿਪਕਿਆ ਹੋਇਆ ਮਿਲਿਆ, ਜਿਸ ਵਿੱਚ ਉਸ ਉੱਤੇ ਉੱਪਰ ਅਲੱਗ-ਅਲੱਗ ਧਾਰਾਵਾਂ ਦੇ ਅਧੀਨ ਦਰਜ ਮਾਮਲੇ ਦੇ ਚੱਲਦੇ ਉਸਨੂੰ 9 ਸਿਤੰਬਰ ਨੂੰ ਕੋਰਟ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ।
ਸ਼੍ਰਿੰਗਾਰ ਸਿਨੇਮਾ ਧਮਾਕੇ ਵਿੱਚ ਨਾਂ : ਹਰਦੀਪ ਸਿੰਘ ਨਿੱਝਰ ਨੂੰ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੇ ਭਗੌੜਾ ਅਤੇ ਨਾਮਜ਼ਦ ਅੱਤਵਾਦੀ ਐਲਾਨਿਆਂ ਸੀ। NIA ਨੇ ਨਿੱਝਰ 'ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਸੀ। ਜਾਣਕਾਰੀ ਅਨੁਸਾਰ ਨਿੱਝਰ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਭਾਰਸਿੰਘਪੁਰ ਦਾ ਰਹਿਣ ਵਾਲਾ ਸੀ। ਜਦੋਂ ਭਾਰਤੀ ਸੁਰੱਖਿਆ ਏਜੰਸੀਆਂ (Indian security agencies) ਨੇ ਉਸ 'ਤੇ ਸ਼ਿਕੰਜਾ ਕੱਸਿਆ ਤਾਂ ਉਹ 1997 'ਚ ਕੈਨੇਡਾ ਭੱਜ ਗਿਆ। ਨਿੱਝਰ ਦਾ ਨਾਂ 2007 ਵਿੱਚ ਲੁਧਿਆਣਾ ਦੇ ਸ਼੍ਰਿੰਗਾਰ ਸਿਨੇਮਾ ਵਿੱਚ ਹੋਏ ਧਮਾਕੇ ਵਿੱਚ ਵੀ ਆਇਆ ਸੀ। ਨਿੱਝਰ 'ਤੇ ਦਾਇਰ ਦੋਸ਼ ਇੱਥੇ ਹੀ ਖਤਮ ਨਹੀਂ ਹੁੰਦੇ। ਦੱਸਿਆ ਜਾਂਦਾ ਹੈ ਕਿ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਵੀ ਸਰਗਰਮ ਸੀ। ਉਸ ਨੇ ਇਸ ਕਤਲ ਵਿੱਚ ਸ਼ਾਮਲ ਜਗਤਾਰ ਸਿੰਘ ਤਾਰਾ ਨੂੰ 10 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਸੀ। ਨਿੱਝਰ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਹ SFJ ਨਾਲ ਜੁੜਿਆ ਹੋਇਆ ਸੀ।
ਉਹ ਖਾਲਿਸਤਾਨੀ ਅੱਤਵਾਦੀ ਨਿੱਝਰ ਖਾਲਿਸਤਾਨ ਟਾਈਗਰ ਫੋਰਸ (KTF) ਦਾ ਮੁਖੀ ਵੀ ਸੀ। ਉਸਨੇ 2014 ਵਿੱਚ ਇਸਦੀ ਸਥਾਪਨਾ ਕੀਤੀ ਸੀ। NIA ਨੇ ਉਸ 'ਤੇ ਲਗਾਤਾਰ ਭਾਰਤ ਸਰਕਾਰ ਵਿਰੁੱਧ ਭਾਵਨਾਵਾਂ ਭੜਕਾਉਣ ਦਾ ਦੋਸ਼ ਲਾਇਆ। ਹਰਦੀਪ ਸਿੰਘ ਨਿੱਝਰ ਦਾ 18 ਜੂਨ 2023 ਨੂੰ ਕੈਨੇਡਾ ਦੇ ਸਰੀ ਵਿੱਚ ਕਤਲ ਕਰ ਦਿੱਤਾ ਗਿਆ ਸੀ। ਉਸ ਨੂੰ ਦੋ ਨਕਾਬਪੋਸ਼ ਬੰਦੂਕਧਾਰੀਆਂ ਨੇ ਗੁਰਦੁਆਰੇ ਦੀ ਪਾਰਕਿੰਗ ਵਾਲੀ ਥਾਂ ਨੇੜੇ ਗੋਲੀ ਮਾਰ ਦਿੱਤੀ ਸੀ।
- 1984 Sikh riots: ਸੁਲਤਾਨਪੁਰੀ 84 ਸਿੱਖ ਕਤਲੇਆਮ 'ਚ ਸਜੱਣ ਕੁਮਾਰ ਨੂੰ ਰਾਹਤ, ਭੜਕੇ 1984 ਸਿੱਖ ਕਤਲੇਆਮ ਦੇ ਪੀੜਤ, ਦਿੱਲੀ 'ਚ ਧਰਨਾ ਦੇਣ ਦੀ ਕਹੀ ਗੱਲ
- Sikh Organizations Staged Protest : ਬਠਿੰਡਾ 'ਚ ਸਿੱਖ ਜਥੇਬੰਦੀਆਂ ਨੇ ਲਾਇਆ ਧਰਨਾ, ਸਕੂਲ 'ਚ ਵਿਦਿਆਰਥੀਆਂ ਦੇ ਕੜੇ ਉਤਰਵਾਉਣ ਦਾ ਮਾਮਲਾ ਭਖਿਆ
- Paddy Crop Bathinda : ਝੋਨੇ ਦੀ ਫ਼ਸਲ ਨੂੰ ਹੁਣ ਬਿਮਾਰੀ ਨੇ ਘੇਰਿਆ, ਕਿਸਾਨ ਹੋਏ ਪਰੇਸ਼ਾਨ, ਸਰਕਾਰ ਕੋਲੋਂ ਕੀਤੀ ਇਹ ਮੰਗ ...
ਕੈਨੇਡਾ ਪਹੁੰਚ ਕੇ ਉਸ ਨੇ ਨਾ ਸਿਰਫ਼ ਉਥੋਂ ਦੀ ਨਾਗਰਿਕਤਾ ਹਾਸਲ ਕੀਤੀ, ਸਗੋਂ ਵਿਆਹ ਵੀ ਕਰਵਾ ਲਿਆ ਅਤੇ ਆਪਣੀ ਜ਼ਿੰਦਗੀ ਵਿਚ ਅੱਗੇ ਵਧ ਗਿਆ। ਹਾਲਾਂਕਿ ਇਸ ਤੋਂ ਬਾਅਦ ਵੀ ਉਹ ਭਾਰਤ ਖਿਲਾਫ ਸਾਜ਼ਿਸ਼ਾਂ ਕਰਨ ਤੋਂ ਨਹੀਂ ਹਟੇ। ਇਹ ਦਾਅਵਾ ਕੀਤਾ ਜਾਂਦਾ ਹੈ ਕਿ 2022 ਵਿੱਚ ਪੰਜਾਬ ਦੇ ਜਲੰਧਰ ਵਿੱਚ ਇੱਕ ਹਿੰਦੂ ਪੁਜਾਰੀ ਦੀ ਹੱਤਿਆ ਦੇ ਪਿੱਛੇ ਉਸਦਾ ਹੱਥ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਨਿਰਦੇਸ਼ਾਂ 'ਤੇ ਹੀ 2009 'ਚ ਰਾਸ਼ਟਰੀ ਸਿੱਖ ਸੰਗਤ ਦੇ ਮੁਖੀ ਰੁਲਦਾ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।