ਜਲੰਧਰ: ਜ਼ਿਲ੍ਹੇ ਵਿੱਚ ਪਿਛਲੇ ਦਿਨੀਂ ਲਏ ਗਏ ਕੋਰੋਨਾ ਦੇ 574 ਸੈਂਪਲਾਂ ਵਿੱਚੋਂ 12 ਮਾਮਲੇ ਪੌਜ਼ੀਟਿਵ ਪਾਏ ਗਏ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ 12 ਮਾਮਲਿਆਂ ਵਿੱਚੋਂ 5 ਮਹਿਲਾਵਾਂ ਅਤੇ 7 ਪੁਰਸ਼ਾਂ ਦੇ ਟੈਸਟ ਪੌਜ਼ੀਟਿਵ ਆਏ ਹਨ।
ਜਲੰਧਰ ਦੇ ਨੋਡਲ ਅਫ਼ਸਰ ਟੀ ਪੀ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ 574 ਟੈਸਟ ਭੇਜੇ ਗਏ ਸੀ, ਜਿਨ੍ਹਾਂ ਵਿੱਚੋਂ 12 ਦੀ ਰਿਪੋਰਟ ਵੀਰਵਾਰ ਨੂੰ ਪੌਜ਼ੀਟਿਵ ਆਈ ਹੈ ਪਰ ਇਨ੍ਹਾਂ 12 ਵਿੱਚੋਂ ਸਾਰੇ ਮਾਮਲੇ ਜਲੰਧਰ ਨਾਲ ਸੰਬੰਧਿਤ ਨਹੀਂ ਹਨ।
ਉਨ੍ਹਾਂ ਦੱਸਿਆ ਕਿ 12 ਵਿੱਚੋਂ ਦੋ ਲੋਕਾਂ ਦੇ ਟੈਸਟ ਕੁਝ ਦਿਨ ਪਹਿਲੇ ਲਏ ਗਏ ਸਨ ਪਰ ਹੁਣ ਉਹ ਗੋਰਖਪੁਰ ਪਹੁੰਚ ਚੁੱਕੇ ਹਨ। ਇਸ ਦੇ ਨਾਲ ਹੀ 5 ਹੋਰ ਲੋਕ ਜੋ ਕਿ ਹਰਬੰਸ ਨਗਰ ਜਲੰਧਰ ਵਿਖੇ ਰਹਿ ਰਹੇ ਹਨ, ਉਹ ਦਿੱਲੀ ਤੋਂ ਆਏ ਹਨ ਅਤੇ ਇੱਕ ਮਾਮਲਾ ਫਿਲੌਰ ਦਾ ਹੈ। ਉਹ ਵੀ ਵਿਅਕਤੀ ਦਿੱਲੀ ਤੋਂ ਵਾਪਸ ਪਰਤਿਆ ਹੈ।
ਇਹ ਵੀ ਪੜੋ: ਦੁਬਈ 'ਚ ਫ਼ਸੇ 20,000 ਪੰਜਾਬੀ ਵਰਕਰ, ਸੁਖਬੀਰ ਬਾਦਲ ਨੇ ਵਿਦੇਸ਼ ਮੰਤਰੀ ਨੂੰ ਮਦਦ ਦੀ ਕੀਤੀ ਅਪੀਲ
ਟੀ ਪੀ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਇੱਕ 10 ਮਹੀਨੇ ਦਾ ਬੱਚਾ ਵੀ ਹੈ। ਫਿਲਹਾਲ ਇਹ ਸਾਰੇ ਮਾਮਲੇ ਪੌਜ਼ੀਟਿਵ ਤਾਂ ਜਲੰਧਰ ਤੋਂ ਆਏ ਹਨ ਪਰ ਇਨ੍ਹਾਂ ਲੋਕਾਂ ਦੀ ਗਿਣਤੀ ਜਲੰਧਰ ਵਿੱਚ ਨਹੀਂ ਕੀਤੀ ਜਾ ਸਕਦੀ। ਇਸ ਲਈ ਫਿਲਹਾਲ ਜਲੰਧਰ ਦਾ ਸਿਹਤ ਵਿਭਾਗ ਸਬੰਧਿਤ ਰਾਜਾਂ ਨੂੰ ਸੂਚਿਤ ਕਰ ਰਿਹਾ ਹੈ।