ETV Bharat / state

ਡਾਕਟਰਾਂ ਦੀ ਅਣਗਹਿਲੀ ਕਾਰਨ ਨਵਜੰਮੇ ਬੱਚੇ ਦੀ ਮੌਤ, ਪਰਿਵਾਰ ਨੇ ਲਾਏ ਦੋਸ਼

ਜਲੰਧਰ ਦੇ ਸਿਵਲ ਹਸਪਤਾਲ ਵਿਖੇ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਨਵਜੰਮੇ ਬੱਚੇ ਦੀ 2 ਦਿਨ ਬਾਅਦ ਮੌਤ ਗਈ। ਪਰਿਵਾਰ ਨੇ ਦੱਸਿਆ ਕਿ ਡਾਕਟਰਾਂ ਦੀ ਲਾਪਰਵਾਹੀ ਨਾਲ ਉਨ੍ਹਾਂ ਦੇ ਬੱਚੇ ਦੀ ਮੌਤ ਹੋਈ ਹੈ।

ਫ਼ੋਟੋ
author img

By

Published : Jul 17, 2019, 12:48 PM IST

ਜਲੰਧਰ: ਸਿਵਲ ਹਸਪਤਾਲ ਵਿੱਚ ਦੋ ਦਿਨ ਪਹਿਲਾ ਜੰਮੇ ਇੱਕ ਬੱਚੇ ਦੀ ਮੌਤ ਤੋਂ ਬਾਅਦ ਬੱਚੇ ਦੇ ਪਰਿਜਨਾਂ ਨੇ ਡਾਕਟਰਾਂ 'ਤੇ ਲਾਪਰਵਾਹੀ ਦਾ ਦੋਸ਼ ਲਗਾਇਆ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਬੱਚੇ ਦੀ ਦਾਦੀ ਜਸਬੀਰ ਕੌਰ ਨੇ ਵਾਰਡ ਦੇ ਡਾਕਟਰ 'ਤੇ ਲਾਪਰਵਾਹੀ ਦਾ ਦੋਸ਼ ਲਗਾਉਂਦਿਆ ਦੱਸਿਆ ਕਿ ਉਨ੍ਹਾਂ ਦੇ ਪੋਤੇ ਦਾ ਜਨਮ ਐਤਵਾਰ ਨੂੰ ਹੋਇਆ ਸੀ, ਉਹ ਮੰਗਲਵਾਰ ਸਵੇਰ ਤੱਕ ਬਿਲਕੁਲ ਠੀਕ ਸੀ ਪਰ ਸ਼ਾਮ ਨੂੰ ਉਸ ਦੀ ਮੌਤ ਹੋ ਗਈ।

ਵੇਖੋ ਵੀਡੀਓ

ਮ੍ਰਿਤਕ ਬੱਚੇ ਦੀ ਦਾਦੀ ਨੇ ਦੱਸਿਆ ਕਿ ਬੱਚੇ ਨੂੰ ਤਕਲੀਫ਼ ਹੋਣ 'ਤੇ ਉਸ ਨੂੰ ਨਰਸਾਂ ਕੋਲ ਲੈ ਜਾਇਆ ਗਿਆ ਤਾਂ ਉਨ੍ਹਾਂ ਨੇ ਕਹਿ ਦਿੱਤਾ ਸੀ ਕਿ ਬੱਚਾ ਬਿਲਕੁੱਲ ਠੀਕ ਹੈ। ਉਨ੍ਹਾਂ ਦੱਸਿਆ ਕਿ ਦੁਪਹਿਰ ਸਮੇਂ ਉਸ ਦੀ ਅਚਾਨਕ ਤਬੀਅਤ ਖ਼ਰਾਬ ਹੋ ਜਾਣ ਕਾਰਨ ਉਸ ਨੂੰ ਗਾਇਨੀ ਵਾਰਡ ਦੇ ਸਟਾਫ਼ ਕੋਲ ਲੈ ਕੇ ਗਏ ਤਾਂ ਉਸ ਤੋਂ ਦਸ ਮਿੰਟ ਬਾਅਦ ਸਟਾਫ਼ ਨੇ ਆ ਕੇ ਕਿਹਾ ਕਿ ਬੱਚੇ ਦੀ ਮੌਤ ਹੋ ਗਈ ਹੈ। ਪੀੜਤ ਪਰਿਵਾਰ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਮੌਕੇ 'ਤੇ ਪੁਲਿਸ ਸਿਵਲ ਹਸਪਤਾਲ ਪਹੁੰਚੀ ਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਕਰਨਾਟਕ ਦੇ ਬਾਗੀ ਵਿਧਾਇਕਾਂ 'ਤੇ ਹੋਵੇਗਾ 'ਸੁਪਰੀਮ' ਫ਼ੈਸਲਾ

Intro:ਜਲੰਧਰ ਦੇ ਸਿਵਲ ਹੋਸਪੀਟਲ ਵਿਖੇ ਨਵਜਨਮੇ ਬੱਚੇ ਦੀ ਮੌਤ ਤੋਂ ਬਾਅਦ ਲੋਕਾਂ ਨੇ ਸਿਵਲ ਹਸਪਤਾਲ ਦੇ ਬਾਹਰ ਕੀਤਾ ਹੰਗਾਮਾ।Body:ਜਲੰਧਰ ਸਿਵਲ ਹਸਪਤਾਲ ਵਿੱਚ ਦੋ ਦਿਨ ਪਹਿਲੇ ਜਨਮੇ ਇੱਕ ਬੱਚੇ ਦੀ ਮੌਤ ਤੋਂ ਬਾਅਦ ਬੱਚੇ ਦੇ ਪਰਿਜਨਾਂ ਨੇ ਡਾਕਟਰਾਂ ਤੇ ਲਾਪਰਵਾਹੀ ਦਾ ਆਰੋਪ ਲਾਇਆ ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਬੱਚੇ ਦੀ ਦਾਦੀ ਜਸਵੀਰ ਕੌਰ ਨੇ ਵਾਰਡ ਦੇ ਡਾਕਟਰ ਤੇ ਲਾਪਰਵਾਹੀ ਲਗਾਉਣ ਦਾ ਆਰੋਪ ਲਗਾਇਆ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਪੋਤੇ ਦਾ ਜਨਮ ਰਵੀਵਾਰ ਨੂੰ ਹੋਇਆ ਸੀ ਅੱਜ ਸਵੇਰੇ ਤੱਕ ਉਹ ਬਿਲਕੁਲ ਠੀਕ ਸੀ। ਪਰ ਦੁਪਹਿਰ ਦੇ ਸਮੇਂ ਉਸ ਦੀ ਅਚਾਨਕ ਤਬੀਅਤ ਖਰਾਬ ਹੋ ਜਾਣ ਕਾਰਨ ਉਸ ਨੂੰ ਗਾਇਨੀ ਵਾਰਡ ਦਾ ਸਟਾਫ ਬੱਚੇ ਨੂੰ ਨਿੱਕੂ ਵਾਰਡ ਵਿੱਚ ਲੈ ਗਿਆ ਉਸ ਤੋਂ ਦਸ ਮਿੰਟ ਬਾਅਦ ਸਟਾਫ ਨੇ ਆ ਕੇ ਕਿਹਾ ਕਿ ਬੱਚੇ ਦੀ ਮੌਤ ਹੋ ਗਈ ਹੈ।

ਬਾਈਟ ਜਸਬੀਰ ਕੌਰ ( ਮ੍ਰਿਤਕ ਬੱਚੇ ਦੀ ਦਾਦੀ )
ਵਾਈਟ ਲਖਵਿੰਦਰ ਸਿੰਘ ( ਮ੍ਰਿਤਕ ਬੱਚੇ ਦਾ ਪਿਤਾ )Conclusion:ਪੀੜਤ ਪਰਿਵਾਰ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਪੁਲਿਸ ਸਿਵਲ ਹਸਪਤਾਲ ਪੁੱਜੀ ਅਤੇ ਜਾਂਚ ਕਰ ਰਹੀ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.