ETV Bharat / state

ਜਲੰਧਰ ਹਵੇਲੀ ਉਤੇ ਚੱਲਿਆ ਬੁਲਡੋਜ਼ਰ, ਨਗਰ ਨਿਗਮ ਦੀ ਟੀਮ ਤੇ ਹਵੇਲੀ ਦੇ ਉਪ- ਪ੍ਰਧਾਨ ਵਿਚਕਾਰ ਤਕਰਾਰ - Jalandhar NEWS TODAY UPDATE

ਜਲੰਧਰ ਵਿੱਚ 66 ਫੁੱਟ ਰੋਡ 'ਤੇ ਸਥਿਤ ਹਵੇਲੀ ਉਤੇ ਨਗਰ ਨਿਗਮ ਦੀ ਟੀਮ ਵੱਲੋਂ ਪੀਲਾ ਪੰਜਾ ਚਲਾਇਆ ਗਿਆ। ਪਰ ਹਵੇਲੀ ਦੇ ਉਪ ਪ੍ਰਧਾਨ ਅਤੇ ਹੋਰ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਜਿਸ ਕਾਰਨ ਨਗਰ ਨਿਗਮ ਦੀ ਟੀਮ ਨੂੰ ਵਾਪਸ ਮੁੜਨਾ ਪਿਆ। ਪਰ ਨਗਰ ਨਿਗਮ ਦੀ ਟੀਮ ਨੇ ਅੱਧੀ ਹਵੇਲੀ ਨੂੰ ਢਾਹ ਦਿੱਤਾ ਸੀ। ਇਸ ਵਿਰੋਧ ਵਿੱਚ ਪੱਥਰਵਾਜ਼ੀ ਕਾਰਨ ਇੱਕ ਮੁਲਾਜ਼ਮ ਜ਼ਖਮੀ ਹੋ ਗਿਆ।

ਜਲੰਧਰ ਹਵੇਲੀ ਉਤੇ ਚੱਲਿਆ ਬੁਲਡੋਜ਼ਰ
ਜਲੰਧਰ ਹਵੇਲੀ ਉਤੇ ਚੱਲਿਆ ਬੁਲਡੋਜ਼ਰ
author img

By

Published : Jan 16, 2023, 7:42 PM IST

ਜਲੰਧਰ ਹਵੇਲੀ ਉਤੇ ਚੱਲਿਆ ਨਗਰ ਨਿਗਮ ਦਾ ਬੁਲਡੋਜ਼ਰ,

ਜਲੰਧਰ: ਜਲੰਧਰ ਵਿਖੇ 66 ਫੁੱਟ ਰੋਡ 'ਤੇ ਸਥਿਤ ਕਿਊਰੋ ਮਾਲ ਇਮਾਰਤ ਦੇ ਪਾਰਕਿੰਗ ਏਰੀਆ ਵਿਚ ਇਕ ਹਵੇਲੀ ਦੀ ਉਸਾਰੀ ਕੀਤੀ ਜਾ ਰਹੀ ਹੈ। ਜਿਸ ਉਸਾਰੀ ਨੂੰ ਢਾਹੁਣ ਲਈ ਨਗਰ ਨਿਗਮ ਦੀ ਟੀਮ ਉਥੇ ਡਿੱਚ ਮਸ਼ੀਨ ਲੈ ਕੇ ਪਹੁੰਚੀ। ਜਦੋਂ ਹੀ ਨਗਰ ਨਿਗਮ ਦੀ ਟੀਮ ਨੇ ਇਹ ਮਸ਼ੀਨ ਚਲਾਈ ਤਾਂ ਹਵੇਲੀ ਦੇ ਉਪ ਪ੍ਰਧਾਨ ਅਤੇ ਹੋਰਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਨਗਰ ਨਿਗਮ ਦੀ ਟੀਮ ਉਤੇ ਪਥਰਾਅ: ਇਸ ਵਿਰੋਧ ਦੇ ਚਲਦਿਆਂ ਨਿਗਮ ਟੀਮ ’ਤੇ ਪਥਰਾਅ ਵੀ ਕੀਤਾ ਗਿਆ। ਜਿਸ ਕਾਰਨ ਨਿਗਮ ਦੀ ਇਕ ਜਿਪਸੀ ਦੇ ਸ਼ੀਸ਼ੇ ਆਦਿ ਟੁੱਟ ਗਏ। ਇਸ ਪੱਥਰਬਾਜ਼ੀ ਕਾਰਨ ਇਕ ਮੁਲਾਜ਼ਮ ਕਮਲਭਾਨ ਜ਼ਖ਼ਮੀ ਹੋ ਗਿਆ। ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ।

ਵਿਰੋਧ ਦੇਖ ਟੀਮ ਵਾਪਸ ਮੁੜੀ: ਇਸ ਮੌਕੇ ਨਿਗਮ ਟੀਮ ਦੇ ਨਾਲ ਨਿਗਮ ਦੀ ਪੁਲਿਸ ਵੀ ਮੌਜੂਦ ਸੀ ਪਰ ਉਹ ਵਿਰੋਧ ਦਾ ਸਾਹਮਣਾ ਨਾ ਕਰ ਸਕੇ। ਜਿਸ ਕਾਰਨ ਨਿਗਮ ਟੀਮ ਨੂੰ ਵਾਪਸ ਜਾਣਾ ਪਿਆ। ਇਸ ਦੇ ਬਾਵਜੂਦ ਵੀ ਕਾਰਵਾਈ ਦੌਰਾਨ ਨਿਗਮ ਦੀ ਟੀਮ ਨੇ ਕਾਫ਼ੀ ਉਸਾਰੀ ਵੀ ਢਾਹ ਦਿੱਤਾ ਸੀ। ਨਗਰ ਨਿਗਮ ਦੀ ਟੀਮ ਨੇ ਕਿਹਾ ਕਿ ਇਸ ਨੂੰ ਹਟਾਉਣ ਲਈ ਪਹਿਲਾਂ ਵੀ ਕਈ ਨੋਟਿਸ ਦਿੱਤੇ ਗਏ ਸਨ।

ਹਵੇਲੀ ਦੇ ਉਪ ਪ੍ਰਧਾਨ ਨੇ ਕਿਹਾ: ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਵੇਲੀ ਉਪ ਪ੍ਰਧਾਨ ਨੇ ਕਿਹਾ ਕਿ ਹਵੇਲੀ ਬਣਾਉਣ ਲਈ ਨਗਰ ਨਿਗਮ ਅਧਿਕਾਰੀ ਮੈਡਮ ਪੂਜਾ ਮਾਨ ਵੱਲੋਂ ਹੀ ਅਪਰੂਵਲ ਦਿੱਤੀ ਗਈ ਸੀ। ਅਤੇ ਅੱਜ ਇਨ੍ਹਾਂ ਦੇ ਵੱਲੋਂ ਖੁਦ ਹੀ ਇੱਥੇ ਕਾਰਵਾਈ ਕਰ ਦਿੱਤੀ ਗਈ ਹੈ। ਜਿਸ ਦੇ ਰੋਸ ਵਿੱਚ ਇੱਥੇ ਨਗਰ ਨਿਗਮ ਖ਼ਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ ਗਈ।

ਨਗਰ ਨਿਗਮ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਕਾਰਵਾਈ: ਪਰ ਦੂਜੇ ਪਾਸੇ ਨਗਰ ਨਿਗਮ ਅਧਿਕਾਰੀ ਪੂਜਾ ਮਾਨ ਨੇ ਕਿਹਾ ਕਿ ਇਹ ਕਾਰਵਾਈ ਨਗਰ ਨਿਗਮ ਕਮਿਸ਼ਨਰ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਜ਼ਿਆਦਾ ਤਾਂ ਨਗਰ ਨਿਗਮ ਕਮਿਸ਼ਨਰ ਹੀ ਦੱਸ ਸਕਦੇ ਹਨ।

ਇਹ ਵੀ ਪੜ੍ਹੋ:- PM Modi Roadshow: ਪ੍ਰਧਾਨ ਮੰਤਰੀ ਮੋਦੀ ਨੇ ਸ਼ਾਨਦਾਰ ਰੋਡ ਸ਼ੋਅ ਤੋਂ ਬਾਅਦ ਕਾਰਜਕਾਰਨੀ ਦੀ ਬੈਠਕ 'ਚ ਸ਼ਿਰਕਤ ਕੀਤੀ

ETV Bharat Logo

Copyright © 2025 Ushodaya Enterprises Pvt. Ltd., All Rights Reserved.