ETV Bharat / state

ਕੋਰੋਨਾ ਕਰਕੇ ਵਧੀ ਮੈਡੀਕਲ ਗੈਜੇਟਸ ਦੀ ਮੰਗ - ਜਲੰਧਰ

ਕੋਰੋਨਾ ਕਰਕੇ ਜਿੱਥੇ ਹਰ ਤਬਕੇ ਨੂੰ ਮੰਦੀ ਦੀ ਮਾਰ ਝੱਲਣੀ ਪੈ ਰਹੀ ਹੈ, ਤਾਂ ਉੱਥੇ ਹੀ ਮੈਡੀਕਲ ਗੈਜੇਟਸ ਦੀ ਮੰਗ ਵਿੱਚ ਕਾਫ਼ੀ ਵਾਧਾ ਹੋਇਆ ਹੈ। ਮੈਡੀਕਲ ਗੈਜੇਟਸ ਦੀ ਖ਼ਰੀਦ ਵਿੱਚ ਪਹਿਲਾਂ ਨਾਲੋਂ ਹੁਣ ਕਿੰਨਾ ਵਾਧਾ ਹੋਇਆ ਹੈ। ਇਸ ਸਬੰਧੀ ਪੇਸ਼ ਹੈ ਈਟੀਵੀ ਭਾਰਤ ਦੀ ਖ਼ਾਸ ਰਿਪੋਰਟ...

ਫ਼ੋਟੋ
ਫ਼ੋਟੋ
author img

By

Published : Aug 27, 2020, 6:06 PM IST

ਜਲੰਧਰ: ਕੋਰੋਨਾ ਦੌਰਾਨ ਪਿਛਲੇ 6 ਮਹੀਨਿਆਂ ਤੋਂ ਮੈਡੀਕਲ ਗੈਜੇਟਸ ਦੀ ਮੰਗ ਵਿੱਚ ਕਾਫ਼ੀ ਵਾਧਾ ਹੋਇਆ ਹੈ। ਕੋਰੋਨਾ ਮਹਾਂਮਾਰੀ ਦੌਰਾਨ ਕੋਰੋਨਾ ਸਬੰਧੀ ਇਹਤਿਆਤ ਵਰਤਣ ਲਈ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਮਿਲੀਆਂ ਹਦਾਇਤਾਂ ਤਹਿਤ ਫੇਸ ਮਾਸਕ ਦੀ ਵਰਤੋਂ ਤੇ ਸਮਾਜਿਕ ਦੂਰੀ ਦੀ ਪਾਲਣਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਲੋਕਾਂ ਨੇ ਇਹਤਿਆਤ ਵਰਤਣਾ ਸ਼ੁਰੂ ਕਰ ਦਿੱਤਾ ਹੈ। ਇੱਥੇ ਤੱਕ ਕਿ ਲੋਕ ਜਿੱਥੇ ਪਹਿਲਾਂ ਡਾਕਟਰ ਕੋਲ ਜਾ ਕੇ ਆਪਣਾ ਬੁਖਾਰ, ਬਲੱਡ ਪਰੈਸ਼ਰ ਤੇ ਸ਼ੂਗਰ ਚੈੱਕ ਕਰਵਾਉਂਦੇ ਸਨ ਪਰ ਹੁਣ ਲੋਕਾਂ ਨੇ ਇਹਤਿਆਤ ਵਰਤਦਿਆਂ ਹੋਇਆਂ ਘਰਾਂ ਵਿੱਚ ਹੀ ਥਰਮਾਮੀਟਰ ਤੇ ਬੀਪੀ ਚੈਕ ਕਰਨ ਵਾਲੀਆਂ ਮਸ਼ੀਨਾਂ, ਮਾਸਕ ਤੇ ਸੈਨੇਟਾਈਜ਼ਰ ਰੱਖਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਲੋਕ ਵੱਧ ਤੋਂ ਵੱਧ ਇਸ ਦੀ ਖ਼ਰੀਦ ਕਰ ਰਹੇ ਹਨ।

ਵੀਡੀਓ

ਈਟੀਵੀ ਭਾਰਤ ਦੀ ਟੀਮ ਨੇ ਜਦੋਂ ਜਲੰਧਰ ਦੀ ਦਿਲਕੁਸ਼ ਮਾਰਕਿਟ ਵਿੱਚ ਸਥਿਤ ਮੈਡੀਕਲ ਸਟੋਰ ਦੇ ਕੈਮਿਸਟ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਪਹਿਲਾਂ ਜਿੱਥੇ ਫੇਸ ਮਾਸਕ ਵਰਗੀਆਂ ਚੀਜ਼ਾਂ ਦੀ 20 ਫ਼ੀਸਦੀ ਵੀ ਮੁਸ਼ਕਲ ਨਾਲ ਖ਼ਰੀਦ ਹੁੰਦੀ ਸੀ, ਹੁਣ ਉਹ ਡਬਲ ਤੋਂ ਟ੍ਰਿਪਲ ਹੋ ਕੇ 80 ਫ਼ੀਸਦੀ ਹੋਣ ਲੱਗ ਗਈ ਹੈ।

ਇਸ ਦੇ ਨਾਲ ਹੀ ਥੋਕ ਵਿੱਚ ਮੈਡੀਕਲ ਦਾ ਸਮਾਨ ਵੇਚਣ ਵਾਲੇ ਦੁਕਾਨਦਾਰ ਨੇ ਦੱਸਿਆ ਕਿ ਪਹਿਲਾਂ ਜਿੱਥੇ ਮਾਸਕ ਦੀ ਵਰਤੋਂ ਜਿੱਥੇ ਆਪਰੇਸ਼ਨ ਥੀਏਟਰ ਵਿੱਚ ਹੀ ਹੁੰਦੀ ਸੀ, ਪਰ ਹੁਣ ਹਰੇਕ ਵਿਅਕਤੀ ਇਸ ਦੀ ਵਰਤੋਂ ਕਰ ਰਿਹਾ ਹੈ, ਜਿੱਥੇ ਪਹਿਲਾਂ ਇਨਫਰਾਰੈਡ ਥਰਮਾਮੀਟਰ ਜਿਸ ਦੀ ਕੋਈ ਵਰਤੋਂ ਨਹੀਂ ਕਰਦਾ ਸੀ ਹੁਣ ਵੱਡੀ ਗਿਣਤੀ ਵਿੱਚ ਇਸ ਦੀ ਮੰਗ ਹੋ ਰਹੀ ਹੈ।

ਲੋਕ ਆਪਣੀ ਤੇ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖਦਿਆਂ ਹੋਇਆਂ ਆਪਣੇ ਘਰ ਵਿੱਚ ਮਾਸਕ, ਸੈਨੇਟਾਈਜ਼ਰ ਤੇ ਹੋਰ ਕਈ ਮੈਡੀਕਲ ਦੀਆਂ ਚੀਜ਼ਾਂ ਦੇ ਸਟੋਕ ਰੱਖ ਰਹੇ ਹਨ ਤਾਂ ਕਿ ਉਹ ਸਿਹਤਮੰਦ ਰਹਿ ਸਕਣ ਤੇ ਕੋਰੋਨਾ ਵਰਗੀ ਮਹਾਂਮਾਰੀ ਤੋਂ ਬਚੇ ਰਹਿਣ।

ETV Bharat Logo

Copyright © 2025 Ushodaya Enterprises Pvt. Ltd., All Rights Reserved.