ਜਲੰਧਰ: ਪੰਜਾਬ ਤੋਂ ਪਰਵਾਸੀ ਲੋਕਾਂ ਦਾ ਆਪਣੇ ਸੂਬਿਆਂ ਵਿੱਚ ਮੁੜ ਤੋਂ ਪਰਤਣਾ ਲਗਾਤਾਰ ਜਾਰੀ ਹੈ ਪਿਛਲੇ 2 ਤੋਂ 3 ਮਹੀਨਿਆਂ ਤੋਂ ਲਗਾਤਾਰ ਪਰਵਾਸੀ ਲੋਕ ਆਪਣੇ ਸੂਬੇ ਦੀਆਂ ਸ਼ਹਿਰਾਂ ਵਿਚ ਜਾ ਰਹੇ ਹਨ। ਇਨ੍ਹਾਂ ਪਰਵਾਸੀਆਂ ਦਾ ਕਹਿਣਾ ਹੈ ਕਿ ਲੌਕਡਾਊਨ ਦਾ ਤਾਂ ਪਤਾ ਨਹੀਂ ਪਰ ਉਹ ਆਪਣੇ ਪਿੰਡਾਂ ਵਿੱਚ ਵੋਟ ਪਾਉਣ ਲਈ ਜਾ ਰਹੇ ਹਨ, ਜਿਸ ਦਾ ਉਨ੍ਹਾਂ ਨੂੰ ਮੌਲਿਕ ਅਧਿਕਾਰ ਹੈ।
ਜਲੰਧਰ ਦੇ ਰੇਲਵੇ ਸਟੇਸ਼ਨ ਤੇ ਟਿਕਟ ਕਾਊਂਟਰ ਤੇ ਲੰਬੀਆਂ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਪਰਵਾਸੀ ਮਜ਼ਦੂਰ ਆਪਣੇ ਸੂਬਿਆਂ ਵਿੱਚ ਜਾਣ ਲਈ ਟਿਕਟ ਖ਼ਰੀਦਣ ਲਈ ਖੜ੍ਹੇ ਹਨ। ਇਹ ਪਰਵਾਸੀ ਮਜ਼ਦੂਰ ਆਪਣੇ ਸ਼ਹਿਰਾਂ ਵਿੱਚ ਕੋਰੋਨਾ ਤੋਂ ਲੱਗਣ ਵਾਲੇ ਲੋਕਡਾਊਨ ਦੇ ਡਰ ਤੋਂ ਨਹੀਂ, ਬਲਕਿ ਇਹ ਪਰਿਵਾਰਕ ਮੈਂਬਰਾਂ ਅਤੇ ਯੂਪੀ ਵਿੱਚ ਹੋ ਰਹੀਆਂ ਪੰਚਾਇਤੀ ਚੋਣਾਂ ਲਈ ਜਾ ਰਹੇ ਹਨ।
ਇਨ੍ਹਾਂ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜੋ ਵੋਟ ਹੈ ਉਹ ਉਸ ਦਾ ਅਧਿਕਾਰ ਨੂੰ ਇਸਤੇਮਾਲ ਕਰਨ ਲਈ ਉਥੇ ਜਾ ਰਹੇ ਹਨ। ਕੁਝ ਕੁ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਪਿਛਲੇ ਲੋਕਡਾਊਨ ਤੋਂ ਬਾਅਦ ਡੇਢ ਸਾਲ ਤੋਂ ਉਹ ਆਪਣੇ ਪਰਿਵਾਰਕ ਮੈਂਬਰ ਅਤੇ ਬੱਚਿਆਂ ਨੂੰ ਨਹੀਂ ਮਿਲੇ ਹਨ। ਇਸ ਲਈ ਉਹ ਹੁਣ ਉਨ੍ਹਾਂ ਦੇ ਸੂਬਿਆਂ ਵਿੱਚ ਜਾਣ ਵਾਲੀ ਟ੍ਰੇਨਾਂ ਮੁੜ ਤੋਂ ਚੱਲ ਪੈਣ ਦੇ ਕਾਰਨ ਜਾ ਰਹੇ ਹਨ ਪਰ ਉਨ੍ਹਾਂ ਨੂੰ ਟਰੇਨ ਦੀ ਟਿਕਟਾਂ ਸੀਟਾਂ ਲਗਾਤਾਰ ਪੂਰੀਆਂ ਹੋਣ ਕਾਰਨ ਨਹੀਂ ਮਿਲ ਰਹੀਆਂ ਹਨ।
ਜਲੰਧਰ ਸਟੇਸ਼ਨ 'ਤੇ ਕੁਲੀਆਂ ਦਾ ਵੀ ਇਹੀ ਕਹਿਣਾ ਹੈ ਕਿ ਜਦੋਂ ਤੋਂ ਟਰੇਨਾਂ ਚੱਲੀਆਂ ਹਨ, ਉਦੋਂ ਤੋਂ ਹੀ ਪਰਵਾਸੀ ਲੋਕਾਂ ਦਾ ਲਗਾਤਾਰ ਆਪਣੇ ਸੂਬਿਆਂ ਸ਼ਹਿਰਾਂ ਵਿੱਚ ਜਾਣਾ ਜਾਰੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਟ੍ਰੇਨ ਪਹਿਲਾਂ ਬੰਦ ਹੋਣ ਕਾਰਨ ਪਰਵਾਸੀ ਲੋਕ ਆਪਣੇ ਸੂਬਿਆਂ ਸ਼ਹਿਰਾਂ ਵਿੱਚ ਨਹੀਂ ਜਾ ਪਏ ਅਤੇ ਉਹ ਹੁਣ ਆਪਣੇ ਸੂਬਿਆਂ ਵਿੱਚ ਤਾਂ ਜਾ ਰਹੇ ਤਾਂ ਜੋ ਉੱਥੇ ਜਾ ਕੇ ਵੋਟ ਪਾ ਸਕਣ ਅਤੇ ਉਸਤੋਂ ਬਾਅਦ ਵਿਆਹਾਂ ਸ਼ਾਦੀਆਂ ਵਿੱਚ ਵੀ ਜ਼ਿਆਦਾਤਰ ਪਰਵਾਸੀ ਲੋਕ ਜਾ ਰਹੇ ਹਨ।
ਕੁਝ ਕੁ ਆਪਣੇ ਰਿਸ਼ਤੇਦਾਰ ਸਕੇ ਸਬੰਧੀਆਂ ਨੂੰ ਮਿਲਣ ਖਾਸ ਤੌਰ 'ਤੇ ਉੱਥੇ ਜਾ ਕੇ ਕਿਤੇ ਪਿਛਲੇ ਸਮੇਂ ਵਿੱਚ ਕਾਫੀ ਲੰਬੇ ਸਮੇਂ ਤੋਂ ਰੇਲਵੇ ਪੂਰੀ ਤਰ੍ਹਾਂ ਬੰਦ ਰਿਹਾ। ਹੁਣ ਪਰਵਾਸੀ ਲੋਕ ਆਪਣੇ ਸਕੇ ਸਬੰਧੀਆਂ ਅਤੇ ਰਿਸ਼ਤੇਦਾਰਾਂ ਅਤੇ ਆਪਣੇ ਬੱਚਿਆਂ ਨੂੰ ਮਿਲਣ ਜਾ ਰਹੇ ਹਨ।