ETV Bharat / state

ਹਾਕੀ ਦਾ ਮੱਕਾ, ਪੰਜਾਬ ਦਾ ਪਿੰਡ 'ਸੰਸਾਰਪੁਰ'

author img

By

Published : Jan 7, 2021, 12:02 PM IST

ਯੋਧਿਆਂ ਅਤੇ ਸੂਰਮਿਆਂ ਦੀ ਧਰਤੀ ਪੰਜਾਬ 'ਚ ਸੰਸਾਰਪੁਰ ਦੇਸ਼ ਦਾ ਇਕਲੌਤਾ ਅਜਿਹਾ ਪਿੰਡ ਹੈ ਜਿਸ ਨੇ ਹਾਕੀ ਨੂੰ 14 ਓਲੰਪੀਅਨ ਦਿੱਤੇ ਜਿਨ੍ਹਾਂ ਦੇਸ਼ ਦੀ ਪ੍ਰਤੀਨਿਧਤਾ ਕਰਦਿਆਂ 27 ਮੈਡਲ ਜਿੱਤੇ ਹਨ।

ਹਾਕੀ ਦਾ ਮੱਕਾ, ਪੰਜਾਬ ਦਾ ਪਿੰਡ 'ਸੰਸਾਰਪੁਰ'
ਹਾਕੀ ਦਾ ਮੱਕਾ, ਪੰਜਾਬ ਦਾ ਪਿੰਡ 'ਸੰਸਾਰਪੁਰ'

ਜਲੰਧਰ: ਹਾਕੀ ਦਾ ਮੱਕਾ ਕਿਹਾ ਜਾਂਦਾ ਜਲੰਧਰ ਦਾ ਪਿੰਡ ਸੰਸਾਰਪੁਰ ਦਾ ਇਤਿਹਾਸ ਅਜਿਹਾ ਹੈ ਕਿ ਤੁਹਾਡਾ ਸੀਨਾ ਮਾਨ ਨਾਲ ਚੌੜਾ ਹੋ ਜਾਵੇਗਾ। ਯੋਧਿਆਂ ਅਤੇ ਸੂਰਮਿਆਂ ਦੀ ਧਰਤੀ ਪੰਜਾਬ 'ਚ ਸੰਸਾਰਪੁਰ ਦੇਸ਼ ਦਾ ਇਕਲੌਤਾ ਅਜਿਹਾ ਪਿੰਡ ਹੈ ਜਿਸ ਨੇ ਹਾਕੀ ਨੂੰ 14 ਓਲੰਪੀਅਨ ਦਿੱਤੇ ਜਿਨ੍ਹਾਂ ਦੇਸ਼ ਦੀ ਪ੍ਰਤੀਨਿਧਤਾ ਕਰਦਿਆਂ 27 ਮੈਡਲ ਜਿੱਤੇ ਹਨ।

ਹਾਕੀ ਦਾ ਮੱਕਾ, ਪੰਜਾਬ ਦਾ ਪਿੰਡ 'ਸੰਸਾਰਪੁਰ'

ਪਿੰਡ ਨੇ 14 ਓਲੰਪੀਅਨ ਭਾਰਤ ਨੂੰ ਦਿੱਤੇ

ਓਲੰਪੀਅਨ ਗੁਰਦੇਵ ਸਿੰਘ ਦੇ ਭਤੀਜੇ ਅਰਵਿੰਦਰ ਸਿੰਘ ਨੇ ਦੱਸਿਆ ਕਿ ਜਦ ਅੰਗ੍ਰੇਜ਼ ਖੇਡਦੇ ਸੀ ਤਾਂ ਉਸ ਵੇਲੇ ਪਿੰਡ ਦੇ ਲੋਕ ਵੀ ਇਥੇ ਖੇਡਿਆ ਕਰਦੇ ਸਨ। ਪਿੰਡ ਵਾਸੀਆਂ ਦੀ ਦਿਲਚਸਪੀ ਵਧੀ ਅਤੇ ਅੰਗ੍ਰੇਜ਼ਾਂ ਨਾਲ ਖੇਡਦੇ-ਖੇਡਦੇ ਸਾਡੀ ਗੇਮ 'ਚ ਵੀ ਨਿਖਾਰ ਆਇਆ ਅਤੇ ਇਸ ਸੰਸਾਰਪੁਰ ਨੇ ਇਸੇ ਜਗ੍ਹਾ ਤੋਂ ਸ਼ੁਰੂ ਕਰਕੇ 14 ਓਲੰਪੀਅਨ ਭਾਰਤ ਨੂੰ ਦਿੱਤੇ।

ਕਿਸੇ ਸਮੇਂ ਇਸ ਮੈਦਾਨ ਨੇ ਭਾਰਤੀ ਹਾਕੀ ਨੂੰ ਇੱਕ ਨਵੀਂ ਬੁਲੰਦੀ 'ਤੇ ਲੈ ਜਾਣ ਦਾ ਕੰਮ ਕੀਤਾ ਸੀ। ਇਸਦੇ ਬਾਵਜੂਦ ਇਹ ਮੈਦਾਨ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੈ। ਦੁਨੀਆਂ ਵਿੱਚ ਹਾਕੀ ਦਾ ਪੱਧਰ ਉੱਚਾ ਚੁੱਕਣ ਵਾਲਾ ਇਹ ਪਿੰਡ ਅੱਜ ਵੀ ਐਸਟ੍ਰੋਟਰਫ਼ ਮੈਦਾਨ ਦੀ ਉਡੀਕ ਵਿੱਚ ਹੈ। ਹਾਕੀ ਪ੍ਰੇਮੀਆਂ ਲਈ ਇਹ ਮੈਦਾਨ ਅੱਜ ਵੀ ਉਨ੍ਹੀ ਹੀ ਖਿੱਚ ਦਾ ਕੇਂਦਰ ਹੈ ਜਿੰਨਾ ਉਸ ਵੇਲੇ ਸੀ ਜਦੋਂ ਇਸ ਪਿੰਡ ਵਿੱਚੋਂ ਕੇਂਦਰੀ ਟੀਮ ਵਿੱਚ ਛੇ ਖਿਡਾਰੀ ਇਕੱਠੇ ਖੇਡਿਆ ਕਰਦੇ ਸੀ। ਕੌਮਾਂਤਰੀ ਪੱਧਰ ਦੀਆਂ ਸਹੂਲਤਾਂ ਮਿਲਣ ਨਾਲ ਬੱਚੇ ਹਾਕੀ ਸਿੱਖ ਕੇ ਮੁੜ ਤੋਂ ਪਿੰਡ ਦੀ ਰਿਵਾਇਤ ਨੂੰ ਅੱਗੇ ਵਧਾ ਸਕਦੇ ਹਨ।

ਐਸਟ੍ਰੋਟਰਫ ਗ੍ਰਾਊਂਡ ਦੀ ਮੰਗ

ਅਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਜੇ ਵਧਿਆ ਗ੍ਰਾਸ ਰੂਟਸ ਵਾਲੀਆਂ ਜਗ੍ਹਾ 'ਤੇ ਵਧੀਆ ਸਪੋਰਟਸ ਹੱਬ ਬਣਾਓਣੀਆਂ ਚਾਹੀਦੀਆਂ ਹਨ। ਇਸ ਪਿੰਡ ਨਾਲ ਲੱਗਦਾ ਮੈਦਾਨ ਆਰਮੀ ਗ੍ਰਾਊਂਡ ਹੈ। ਉਸ ਮੈਦਾਨ 'ਚ ਖੇਡਕੇ ਸਾਡੇ ਬੱਚੇ ਵਧੀਆ ਮੁਕਾਮ 'ਤੇ ਪਹੁੰਚੇ। ਜੇਕਰ ਸਾਡੇ ਪਿੰਡ ਵਧੀਆ ਐਸਟ੍ਰੋਟਰਫ ਗ੍ਰਾਊਂਡ ਹੋਵੇਗੀ ਤਾਂ ਅਸੀਂ ਆਓਣ ਵਾਲੇ ਸਮੇਂ 'ਚ ਵੀ ਵਧੀਆਂ ਖਿਡਾਰੀ ਭਾਰਤ ਨੂੰ ਦੇ ਸਕਦੇ ਹਾਂ।

ਸਰਕਾਰੀ ਸਹੂਲਤਾਂ

ਮੈਦਾਨ ਦੇ ਇਤਿਹਾਸਕ ਮਹਤਵ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਇੱਥੇ ਇੱਕ ਪੁਰਸ਼ ਅਤੇ ਇੱਕ ਮਹਿਲਾ ਕੋਚ ਦਾ ਬੰਦੋਬਸਤ ਕੀਤਾ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਬਾਕੀ ਮੁੱਢਲੀਆਂ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ।

ਕੋਚ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਬੱਚੇ ਇਥੇ ਪੁਰਾਣੇ ਇਤਿਹਾਸ ਕਾਰਨ ਹੀ ਆਉਂਦੇ ਹਨ ਅਤੇ ਉਨ੍ਹਾਂ ਨੂੰ ਮਾਣ ਹੈ ਕਿ ਕਿਸੇ ਵੇਲੇ ਭਾਰਤੀ ਟੀਮ 'ਚ ਇਸ ਪਿੰਡ ਦੇ 6 ਖਿਡਾਰੀ ਇਕੱਠੇ ਖੇਡਦੇ ਸਨ। ਸਰਕਾਰ ਵੱਲੋਂ ਪੂਰਾ ਯਤਨ ਕੀਤਾ ਜਾਂਦਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਾ ਰਹੇ। ਹਾਲਾਂਕਿ ਇਸ ਪਿੰਡ ਵਿੱਚ ਵੱਡੇ ਮੈਦਾਨ 'ਤੇ ਐਸਟਰੋਟਰਫ ਨਹੀਂ ਲਗਾਇਆ ਜਾ ਸਕਿਆ ਪਰ ਇੱਕ ਛੋਟੇ ਮੈਦਾਨ ਵਿੱਚ ਇਸ ਨੂੰ ਲਗਾਇਆ ਗਿਆ ਹੈ ਤਾਂ ਕਿ ਛੋਟੇ ਬੱਚੇ ਇਥੇ ਖੇਡ ਦੀ ਪ੍ਰੈਕਟਿਸ ਕਰ ਸਕਣ।

ਹੋਰ ਸਹੂਲਤਾਂ ਦੀ ਲੋੜ

ਅੱਜ ਇਸ ਮੈਦਾਨ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰਨ ਦੀ ਚਾਹਤ ਮੰਨ 'ਚ ਰੱਖਕੇ ਕਰੀਬ 60-70 ਬੱਚੇ ਹਾਕੀ ਦੀ ਪ੍ਰੈਕਟਿਸ ਕਰਨ ਆਉਂਦੇ ਹਨ। ਵਿਦਿਆਰਥੀ ਦੱਸਦੇ ਹਨ ਕਿ ਇੱਥੋਂ ਦੇ ਕੋਚ ਬਹੁਤ ਵਧੀਆ ਹਨ ਸਾਰੀਆਂ ਸਹੂਲਤਾਂ ਦਿੰਦੇ ਹਨ ਜੇਕਰ ਸਾਨੂੰ ਕੁਝ ਸਮਝ ਨਹੀਂ ਆਉਂਦਾ ਤਾਂ ਬਹੁਤ ਚੰਗੀ ਤਰ੍ਹਾਂ ਸਮਝਾਉਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮੈਦਾਨ 'ਤੇ ਐਸਟ੍ਰੋਟਰਫ ਲਾਇਆ ਜਾਏ ਤਾਂ ਕਿ ਅਸੀਂ ਦੁਨੀਆ ਦੇ ਬਾਕੀ ਦੇਸ਼ਾਂ ਦੇ ਬੱਚਿਆਂ ਵਾਂਗ ਆਧੁਨਿਕ ਯੁੱਗ ਦੀ ਤਰ੍ਹਾਂ ਖੇਡੀ ਜਾਂਦੀ ਹਾਕੀ ਖੇਡ ਸਕੀਏ।

ਹਾਲਾਂਕਿ ਐਸਟ੍ਰੋਟਰਫ ਲਾਉਣ ਲਈ ਪਿੰਡ ਵਿੱਚ ਕੋਈ ਵੱਡਾ ਮੈਦਾਨ ਨਹੀਂ ਹੈ ਅਤੇ ਨਾ ਹੀ ਅਜਿਹੀ ਕੋਈ ਥਾਂ ਹੈ ਜਿੱਥੇ ਇਹ ਸਹੂਲਤ ਮੁਹੱਈਆ ਕਰਵਾਈ ਜਾ ਸਕੇ। ਇਸ ਦੇ ਬਾਵਜੂਦ ਇਸ ਇਤਿਹਾਸਕ ਮੈਦਾਨ 'ਤੇ ਹਾਕੀ ਖੇਡਣਾ ਅਤੇ ਸਿੱਖਣਾ ਬੱਚਿਆਂ ਲਈ ਬਹੁਤ ਹੀ ਮਾਣ ਦੀ ਗੱਲ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.