ਜਲੰਧਰ: ਜਲੰਧਰ ਦੇ ਟਾਵਰ ਇਨਕਲੇਵ (Tower enclave of Jalandhar) ਵਿੱਚ ਰਹਿਣ ਵਾਲੇ ਇਕ ਵਿਅਕਤੀ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਿਅਕਤੀ ਆਪਣੀ ਪ੍ਰੇਮਿਕਾ ਦੇ ਨਾਲ ਰਹਿ ਰਿਹਾ ਸੀ।
ਇਸ ਦੀ ਅੰਮ੍ਰਿਤਸਰ (Amritsar) ਤੋਂ ਆਈ ਪਤਨੀ ਅਤੇ ਬੱਚੇ ਨੇ ਇਸ ਦੀ ਪ੍ਰੇਮਿਕਾ 'ਤੇ ਇਸ ਦਾ ਕਤਲ ਕਰਨ ਦਾ ਇਲਜ਼ਾਮ ਲਗਾਇਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ।
ਜਲੰਧਰ ਦੇ ਟਾਵਰ ਇਨਕਲੇਵ (Tower enclave of Jalandhar) ਵਿੱਚ ਰਹਿਣ ਵਾਲੇ 39 ਸਾਲ ਦੇ ਸੁਰਜੀਤ ਸਿੰਘ ਦੇ ਨਾਮ ਦੇ ਵਿਅਕਤੀ ਨੇ ਪੱਖੇ ਨਾਲ ਫਾਹਾ ਲਾ ਕੇ ਆਤਮ ਹੱਤਿਆ ਕਰ ਲਈ। ਇਹ ਵਿਅਕਤੀ ਪਹਿਲਾਂ ਆਪਣਾ ਰੈਸਟੋਰੈਂਟ ਚਲਾਇਆ ਕਰਦਾ ਸੀ।
ਜਿਸ ਤੋਂ ਬਾਅਦ ਕੋਰੋਨਾ ਵਿੱਚੋਂ ਕੰਮ ਮੰਦਾ ਹੋਣ ਕਾਰਨ ਇਸ ਵਿਅਕਤੀ ਵੱਲੋਂ ਬੈਂਕ ਦੇ ਵਿੱਚ ਰਿਕਵਰੀ ਏਜੰਟ (Recovery agent) ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਜਲੰਧਰ (Jalandhar) ਵਿੱਚ ਸੁਰਜੀਤ ਆਪਣੀ ਦੂਸਰੀ ਪਤਨੀ ਪਿਛਲੇ 14-15 ਸਾਲਾਂ ਤੋਂ ਰਹਿ ਰਿਹਾ ਸੀ।
ਇਸ ਦੀ ਪਤਨੀ ਅਤੇ ਬੇਟਾ-ਬੇਟੀ ਅੰਮ੍ਰਿਤਸਰ (Amritsar) ਵਿਚ ਵੀ ਰਹਿ ਰਹੇ ਸੀ। ਇਸ ਸਬੰਧੀ ਪਹਿਲੀ ਪਤਨੀ ਡਿੰਪਲ ਬੱਚਿਆਂ ਦੇ ਨਾਲ ਥਾਣਾ ਲਾਂਬੜਾ ਵਿੱਚ ਸ਼ਿਕਾਇਤ ਦਰਜ ਕਰਵਾਉਣ ਪਹੁੰਚੀ। ਜਿੱਥੇ ਉਸ ਦੀ ਪ੍ਰੇਮਿਕਾ ਮੀਨੂ ਕਾਲੀਆ 'ਤੇ ਉਸ ਦੇ ਪਤੀ ਦੇ ਕਤਲ ਦਾ ਇਲਜ਼ਾਮ ਲਗਾਇਆ ਹੈ।
ਡਿੰਪਲ ਦਾ ਕਹਿਣਾ ਹੈ ਕਿ ਉਸ ਦਾ ਪਤੀ ਖੁਦਕੁਸ਼ੀ ਨਹੀਂ ਕਰ ਸਕਦਾ। ਡਿੰਪਲ ਨੇ ਕਿਹਾ ਕਿ ਕੁਝ ਸਾਲਾਂ ਤੋਂ ਮੀਨੂ ਅਕਾਲੀਆਂ ਦੇ ਨਾਲ ਜਲੰਧਰ (Jalandhar) ਵਿੱਚ ਰਹਿ ਰਿਹਾ ਸੀ। ਸੁਰਜੀਤ ਸਿੰਘ ਆਪਣੇ ਆਪਣੇ ਬੇਟੀ ਅਤੇ ਬੇਟੇ ਨੂੰ ਦੱਸਿਆ ਕਰਦਾ ਸੀ ਕਿ ਉਹ ਮੀਨੂੰ ਕਾਲੀਆਂ ਨਾਲ ਫਸ ਗਿਆ ਹੈ ਅਤੇ ਉਹ ਉਸ ਨੂੰ ਕਾਫੀ ਤੰਗ ਪ੍ਰੇਸ਼ਾਨ ਵੀ ਕਰਦੀ ਹੈ ਅਤੇ ਆਪਣੇ ਬੱਚਿਆਂ ਨੂੰ ਮਿਲਣ ਨਹੀਂ ਦਿੰਦੀ।
ਪਹਿਲੀ ਪਤਨੀ ਡਿੰਪਲ ਨੇ ਦੱਸਿਆ ਕਿ ਉਸਦੇ ਪਤੀ ਦੀ ਮੀਨੂੰ ਕਾਲੀਆ ਨੇ ਹੱਤਿਆ ਕਰ ਹੈ ਅਤੇ ਉਸ ਨੂੰ ਇਨਸਾਫ਼ ਚਾਹੀਦਾ ਹੈ। ਉਥੇ ਇਸ ਮਾਮਲੇ ਵਿਚ ਥਾਣਾ ਲਾਂਬੜਾ ਦੇ ਪ੍ਰਭਾਵੀ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੇ ਵਿੱਚ ਦੇ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕੁੜੀ ਦੇ ਮਾਪਿਆਂ ਕੀਤੀ ਨਾਂਹ, ਲੜਕੇ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ