ETV Bharat / state

ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਇਆ ਨੌਜਵਾਨ, ਵਿਦੇਸ਼ ਵਿੱਚ ਖਾ ਰਿਹਾ ਠੋਕਰਾਂ

ਟ੍ਰੈਵਲ ਏਜੰਟਾਂ ਦੀ ਠੱਗੀ ਦੇ ਮਾਮਲੇ ਵੱਧਦੇ ਜਾ ਰਹੇ ਹਨ। ਹੁਣ ਅਜਿਹਾ ਹੀ ਇੱਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਟ੍ਰੇਵਲ ਏਜੰਟ ਨੇ ਨੌਜਵਾਨ ਨੂੰ ਇੰਗਲੈਂਡ ਭੇਜਣ ਦੇ ਨਾਂਅ ਉੱਤੇ ਅਰਮਾਨੀਆਂ ਭੇਜ ਦਿੱਤਾ ਜਿੱਥੇ ਉਹ ਹੁਣ ਠੋਕਰਾਂ ਖਾ ਰਿਹਾ ਹੈ।

ਏਜੰਟਾ ਦੀ ਠੱਗੀ ਦਾ ਸ਼ਿਕਾਰ ਹੋਇਆ ਨੌਜਵਾਨ
author img

By

Published : Sep 17, 2019, 12:44 PM IST

ਜਲੰਧਰ: ਪੰਜਾਬ ਵਿੱਚੋਂ ਜ਼ਿਆਦਾਤਰ ਨੌਜਵਾਨ ਵਿਦੇਸ਼ਾਂ ਦਾ ਰੁਖ਼ ਕਰ ਰਹੇ ਹਨ ਪਰ ਇਨ੍ਹਾਂ ਵਿੱਚੋਂ ਬਹੁਤ ਸਾਰੇ ਨੌਜਵਾਨ ਅਜਿਹੇ ਹਨ ਜੋ ਗ਼ਲਤ ਏਜੰਟਾਂ ਦੇ ਹੱਥੇ ਚੜ੍ਹ ਕੇ ਨਾ ਸਿਰਫ ਆਪਣੀ ਜ਼ਿੰਦਗੀ ਖ਼ਰਾਬ ਕਰ ਲੈਂਦੇ ਹਨ ਬਲਕਿ ਆਪਣੇ ਘਰਦਿਆਂ ਦੇ ਭਵਿੱਖ ਨੂੰ ਵੀ ਹਨੇਰੇ ਵਿੱਚ ਪਾ ਦਿੰਦੇ ਹਨ ਅਜਿਹਾ ਹੀ ਇੱਕ ਜਲੰਧਰ ਦਾ ਨੌਜਵਾਨ ਹੈ ਜੋ ਗਲਤ ਏਜੰਟਾਂ ਦੇ ਹੱਥੇ ਚੜ੍ਹ ਕੇ ਵਿਦੇਸ਼ ਤਾਂ ਗਿਆ ਪਰ ਹੁਣ ਉੱਥੇ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ।

ਏਜੰਟਾ ਦੀ ਠੱਗੀ ਦਾ ਸ਼ਿਕਾਰ ਹੋਇਆ ਨੌਜਵਾਨ

ਇਸ ਨੌਜਵਾਨ ਦਾ ਨਾਂਅ ਰਾਜਨ ਹੈ ਜਿਸ ਨੂੰ ਏਜੰਟ ਨੇ ਇੰਗਲੈਂਡ ਭੇਜਣ ਦੀ ਗੱਲ ਕਹੀ ਸੀ ਪਰ ਉਸ ਨੂੰ ਭੇਜ ਕਿਤੇ ਹੋਰ ਦਿੱਤਾ। ਉਸ ਨੇ ਵਿਦੇਸ਼ ਵਿਚ ਬੈਠੇ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਵਿੱਚ ਉਸ ਨੇ ਸਾਰੀ ਹੱਡ ਬੀਤੀ ਸੁਣਾਈ ਕਿ ਕਿਵੇਂ ਉਹ ਗ਼ਲਤ ਏਜੰਟਾਂ ਦੀ ਚੁੱਕ ਵਿੱਚ ਆ ਕੇ ਹੁਣ ਵਿਦੇਸ਼ ਜਾ ਕੇ ਠੋਕਰਾਂ ਖਾਣ ਲਈ ਮਜਬੂਰ ਹੈ।

ਦੂਜੇ ਪਾਸੇ ਉਸ ਦੀ ਮਾਂ ਨੇ ਸਾਰੀ ਹੱਡ ਵਿੱਚ ਸੁਣਾਈ ਜਿਸ ਵਿੱਚ ਉਸ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤ ਨੂੰ ਮੁਹੱਲੇ ਦੇ ਕੁਝ ਏਜੰਟਾਂ ਦੀ ਮਦਦ ਨਾਲ ਵਿਦੇਸ਼ ਭੇਜਿਆ ਸੀ ਜਿਸ ਲਈ ਉਨ੍ਹਾਂ ਨੇ ਏਜੰਟਾਂ ਨੂੰ ਕੁੱਲ ਪੰਦਰਾਂ ਲੱਖ ਰੁਪਇਆ ਵੀ ਦਿੱਤਾ ਸੀ ਪਰ ਇਨ੍ਹਾਂ ਨੂੰ ਨਹੀਂ ਪਤਾ ਸੀ ਕਿ ਏਜੰਟ ਉਨ੍ਹਾਂ ਨਾਲ ਧੋਖਾ ਕਰੇਗਾ।

ਨੌਜਵਾਨ ਦੀ ਮਾਂ ਨੇ ਦੱਸਿਆ ਕਿ ਪੁੱਤ ਨੂੰ ਬਾਹਰ ਭੇਜਣ ਲਈ ਉਨ੍ਹਾਂ ਨੂੰ ਆਪਣਾ ਘਰ ਤੱਕ ਵੇਚਣਾ ਪਿਆ ਪਰ ਅੱਜ ਉਹੀ ਰਾਜਨ ਇੰਗਲੈਂਡ ਪਹੁੰਚਣ ਦੀ ਬਜਾਏ ਅਰਮਾਨੀਆ ਵਿੱਚ ਬੇਹੱਦ ਤੰਗੀ ਅਤੇ ਮੁਸ਼ਕਿਲਾਂ ਵਿੱਚ ਬਿਨਾਂ ਕੰਮ ਤੋਂ ਆਪਣੇ ਦਿਨ ਗੁਜ਼ਾਰ ਰਿਹਾ ਹੈ। ਪਰਿਵਾਰ ਦੀ ਸਰਕਾਰ ਅੱਗੇ ਮੰਗ ਹੈ ਕਿ ਉਨ੍ਹਾਂ ਦੇ ਪੁੱਤ ਨੂੰ ਛੇਤੀ ਤੋਂ ਛੇਤੀ ਵਾਪਸ ਲਿਆਂਦਾ ਜਾਵੇ।

Intro:ਪੰਜਾਬ ਵਿੱਚੋਂ ਹਜ਼ਾਰਾਂ ਨੌਜਵਾਨ ਹਰ ਸਾਲ ਆਪਣੀਆਂ ਅੱਖਾਂ ਵਿੱਚ ਸੁਨਹਿਰੀ ਸੁਪਨੇ ਲੈ ਕੇ ਵਿਦੇਸ਼ ਦਾ ਰੁਖ਼ ਕਰਦੇ ਹਨ ਪਰ ਇਨ੍ਹਾਂ ਵਿੱਚੋਂ ਸੈਂਕੜੇ ਨੌਜਵਾਨ ਏਦਾਂ ਦੇ ਹਨ ਜੋ ਗਲਤ ਏਜੰਟਾਂ ਦੇ ਹੱਥੇ ਚੜ੍ਹ ਕੇ ਨਾ ਸਿਰਫ ਆਪਣੀ ਜ਼ਿੰਦਗੀ ਖਰਾਬ ਕਰ ਲੈਂਦੇ ਹਨ ਨਾਲ ਹੀ ਘਰਦਿਆਂ ਦੇ ਭਵਿੱਖ ਨੂੰ ਵੀ ਹਨੇਰੇ ਵਿੱਚ ਪਾ ਦਿੰਦੇ ਹਨ ਏਦਾਂ ਦਾ ਹੀ ਇੱਕ ਨੌਜਵਾਨ ਹੈ ਰਾਜਨ ਜੋ ਗਲਤ ਏਜੰਟਾਂ ਦੇ ਹੱਥੇ ਚੜ੍ਹ ਕੇ ਵਿਦੇਸ਼ ਦਾ ਗਿਆ ਪਰ ਹੁਣ ਉੱਥੇ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ।Body:ਹੱਥ ਵਿੱਚ ਆਪਣੇ ਬੇਟੇ ਦੀ ਫੋਟੋ ਅਤੇ ਅੱਖਾਂ ਵਿੱਚ ਹੰਝੂ ਲੈ ਕੇ ਆਪਣੀ ਦਾਸਤਾਨ ਸੁਣਾ ਰਹੀ ਇਹ ਮਹਿਲਾ ਰਾਜਨ ਦੀ ਮਾਂ ਹੈ ਇਸ ਮਾਂ ਨੇ ਅੱਜ ਤੋਂ ਤਿੰਨ ਸਾਲ ਪਹਿਲੇ ਆਪਣੇ ਬੇਟੇ ਨੂੰ ਆਪਣੇ ਹੀ ਮੁਹੱਲੇ ਦੇ ਕੁਝ ਏਜੰਟਾਂ ਦੀ ਮਦਦ ਨਾਲ ਵਿਦੇਸ਼ ਭੇਜਿਆ ਸੀ ਜਿਸ ਲਈ ਉਨ੍ਹਾਂ ਨੇ ਏਜੰਟਾਂ ਨੂੰ ਕੁੱਲ ਪੰਦਰਾਂ ਲੱਖ ਰੁਪਿਆ ਵੀ ਦਿੱਤਾ ਸੀ ਪਰ ਇਨ੍ਹਾਂ ਨੂੰ ਨਹੀਂ ਪਤਾ ਸੀ ਕਿ ਜਿਨ੍ਹਾਂ ਏਜੰਟਾਂ ਦੇ ਹਵਾਲੇ ਉਹ ਆਪਣੇ ਬੇਟੇ ਨੂੰ ਕਰ ਰਹੀ ਹੈ ਉਹ ਨਾ ਸਿਰਫ ਰਾਜਨ ਬਲਕਿ ਇਨ੍ਹਾਂ ਦੇ ਪਰਿਵਾਰ ਨੂੰ ਵੀ ਗਹਿਰੇ ਖਾਣੇ ਦੇ ਵਿੱਚ ਭੇਜਣ ਲਈ ਤਿਆਰ ਨੇ
ਰਾਜਨ ਦੀ ਮਾਂ ਮੁਤਾਬਕ ਉਨ੍ਹਾਂ ਨੇ ਆਪਣੇ ਹੀ ਮੁਹੱਲੇ ਦੇ ਕੁਝ ਲੋਕਾਂ ਨੇ ਕਿਹਾ ਸੀ ਕਿ ਉਹ ਰਾਜਨ ਨੂੰ ਵਿਦੇਸ਼ ਵਿੱਚ ਸੈਟਲ ਕਰਵਾ ਦੇਣਗੇ ਜਿਸ ਤੋਂ ਬਾਅਦ ਮੁਲਾਜ਼ਮ ਦੇ ਪਰਿਵਾਰ ਨੇ ਬੇਟੇ ਨੂੰ ਇੰਗਲੈਂਡ ਭੇਜਣ ਲਈ ਇਨ੍ਹਾਂ ਏਜੰਟਾਂ ਨੂੰ ਕਰੀਬ ਪੰਦਰਾਂ ਲੱਖ ਰੁਪਿਆ ਦਿੱਤਾ ਇੱਥੇ ਤੱਕ ਕਿ ਇਸ ਰਕਮ ਨੂੰ ਇਕੱਠਾ ਕਰਨ ਲਈ ਉਨ੍ਹਾਂ ਨੂੰ ਆਪਣਾ ਘਰ ਤੱਕ ਵੇਚਣਾ ਪਿਆ ਪਰ ਅੱਜ ਉਹੀ ਰਾਜਨ ਇੰਗਲੈਂਡ ਪਹੁੰਚਣ ਦੀ ਬਜਾਏ ਅਰਮਾਨੀਆ ਵਿਖੇ ਬੇਹੱਦ ਤੰਗੀ ਅਤੇ ਮੁਸ਼ਕਿਲਾਂ ਵਿੱਚ ਬਿਨਾਂ ਕੰਮ ਤੋਂ ਆਪਣੇ ਦਿਨ ਗੁਜ਼ਾਰ ਰਿਹਾ ਹੈ ਇਸ ਗੱਲ ਦਾ ਪਤਾ ਰਾਜਨ ਦੇ ਪਰਿਵਾਰ ਨੂੰ ਉਦੋਂ ਲੱਗਾ ਜਦੋਂ ਰਾਜਨ ਨੇ ਆਪਣੀ ਬਣਾਈ ਹੋਈ ਇੱਕ ਵੀਡੀਓ ਆਪਣੇ ਘਰਦਿਆਂ ਨੂੰ ਭੇਜੀ ਜਿਸ ਵਿੱਚ ਉਸ ਨੇ ਗੁਹਾਰ ਲਗਾਈ ਕਿ ਇਨ੍ਹਾਂ ਏਜੰਟਾਂ ਵੱਲੋਂ ਉਸ ਨੂੰ ਧੋਖਾ ਦਿੱਤਾ ਗਿਆ ਹੈ ਅਤੇ ਹੁਣ ਉਹ ਚਾਹੁੰਦਾ ਹੈ ਕਿ ਇਨ੍ਹਾਂ ਏਜੰਟਾਂ ਤੇ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਏਜੰਟਾਂ ਵੱਲੋਂ ਕੀਤੇ ਗਏ ਵਾਅਦੇ ਅਨੁਸਾਰ ਅੱਗੇ ਭੇਜਿਆ ਜਾਏ ਰਿਵਾਜਨ ਦੀ ਮਾਂ ਅਨੁਸਾਰ ਅੱਜ ਇਹ ਪਰਿਵਾਰ ਆਪਣਾ ਮਕਾਨ ਵੇਚ ਕਿਰਾਇਆਂ ਤੇ ਧੱਕੇ ਖਾ ਰਿਹਾ ਹੈ ਅਤੇ ਹਾਲਾਤ ਇਹ ਹੋ ਚੁੱਕੇ ਨੇ ਕੇ ਕਿਰਾਇਆ ਤੱਕ ਦੇਣਾ ਵੀ ਮੁਸ਼ਕਿਲ ਹੋ ਗਿਆ ਹੈ ਰਾਜਨ ਦੀ ਮਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦੇ ਬੇਟੇ ਨੂੰ ਵਾਪਸ ਲਿਆਉਣ ਲਈ ਉਨ੍ਹਾਂ ਦੀ ਮਦਦ ਕਰੇ ਅਤੇ ਫਰਜ਼ੀ ਏਜੰਟਾਂ ਤੇ ਬਣਦੀ ਕਾਰਵਾਈ ਕਰੇ ।

ਬਾਈਟ: ਰਾਜਨ ਦੀ ਮਾਂConclusion:ਬਾਹਰੋਂ ਆਈਆਂ ਇਸ ਤਰੀਕੇ ਦੀਆਂ ਵੀਡੀਓ ਅਤੇ ਇਸ ਤਰੀਕੇ ਦੀਆਂ ਖਬਰਾਂ ਉਨ੍ਹਾਂ ਲੋਕਾਂ ਲਈ ਇੱਕ ਬਹੁਤ ਵੱਡੀ ਸਿੱਖ ਹੈ ਜੋ ਆਪਣੀ ਜ਼ਿੰਦਗੀ ਨੂੰ ਬਣਾਉਣ ਲਈ ਅਤੇ ਵਿਦੇਸ਼ ਜਾਣ ਲਈ ਗਲਤ ਏਜੰਟਾਂ ਦੇ ਹੱਥੇ ਚੜ੍ਹ ਜਾਂਦੇ ਹਨ।
ETV Bharat Logo

Copyright © 2024 Ushodaya Enterprises Pvt. Ltd., All Rights Reserved.