ਜਲੰਧਰ: ਫਗਵਾੜਾ ਦੇ ਮੁੱਖ ਮਾਰਗ 'ਤੇ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਕੋਲ ਬੰਦ ਪਏ ਇੱਕ ਹੇਅਰ ਡਰੈਸਰ ਦੇ ਖੋਖੇ ਚੋਂ ਇੱਕ ਨੌਜਵਾਨ ਦੀ ਭੇਦਭਰੇ ਹਾਲਾਤਾਂ ਚ ਲਾਸ਼ ਮਿਲੀ। ਜਦੋਂ ਇਸ ਦਾ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਇਲਾਕੇ ਵਿੱਚ ਹੜਬੜੀ ਦਾ ਮਾਹੌਲ ਬਣ ਗਿਆ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਐਮਐਸਸੀ ਦੀ ਪੜਾਈ ਕਰ ਰਿਹਾ ਸੀ। ਮ੍ਰਿਤਕ ਦਾ ਨਾਂਅ ਮੋਹਿਤ ਹੈ ਜੋ ਕਿ ਹਰਿਆਣਾ ਦੇ ਕੈਥਲ ਜ਼ਿਲ੍ਹੇ ਦਾ ਵਸਨੀਕ ਹੈ।
ਥਾਣਾ ਸਦਰ ਦੀ ਪੁਲਿਸ ਦੇ ਐਸਐਚਓ ਅਮਰਜੀਤ ਸਿੰਘ ਮੱਲੀ ਨੇ ਦੱਸਿਆ ਕਿ ਜਿਸ ਖੋਖੇ ਚੋਂ ਭੇਦਭਰੀ ਹਾਲਾਤਾਂ 'ਚ ਲਾਸ਼ ਮਿਲੀ ਹੈ। ਉਹ ਖੋਖਾ ਪਿਛਲੇ ਡੇਢ ਸਾਲ ਤੋਂ ਬੰਦ ਹੈ। ਉਨ੍ਹਾਂ ਨੇ ਕਿਹਾ ਹੇਅਰ ਡਰੈਸਰ ਦੇ ਖੋਖੇ 'ਚ ਇਕ ਕੁਰਸੀ ਵੀ ਸੀ। ਜੋ ਕਿ ਲਾਸ਼ ਦੇ ਕੋਲ ਡਿੱਗੀ ਪਈ ਸੀ।
ਇਹ ਵੀ ਪੜ੍ਹੋ: ਲੋਕਾਂ ਨੂੰ ਪੋਲੀਓ ਦੀ ਬਿਮਾਰੀ ਬਾਰੇ ਜਾਣੂ ਕਰਾਉਣ ਲਈ ਕੱਢੀ ਗਈ ਜਾਗਰੂਕਤਾ ਰੈਲੀ
ਅਮਰਜੀਤ ਨੇ ਕਿਹਾ ਕਿ ਮੋਹਿਤ ਦੇ ਸਰੀਰ 'ਤੇ ਕਿਸੇ ਤਰ੍ਹਾਂ ਦੀ ਸੱਟ ਦੇ ਨਿਸ਼ਾਨ ਨਹੀਂ ਸਨ। ਜਿਸ ਨਾਲ ਉਸ ਦੀ ਮੌਤ ਹੋਈ ਹੋਵੇ। ਉਨ੍ਹਾਂ ਨੇ ਕਿਹਾ ਕਿ ਮੋਹਿਤ ਦੀ ਲਾਸ਼ ਦਾ ਪੋਸਟਮਾਟਮ ਦੀ ਰਿਪੋਰਟ ਆਉਣ ਤੋਂ ਬਾਅਦ ਦੱਸਿਆ ਜਾ ਸਕਦਾ ਹੈ।