ਜਲੰਧਰ: ਇੱਕ ਪਾਸੇ ਜਿੱਥੇ ਸਰਕਾਰ ਕਾਨਟ੍ਰੈਕਟ ਫਾਰਮਿੰਗ ਨੂੰ ਕਿਸਾਨਾਂ ਲਈ ਫਾਇਦੇਮੰਦ ਸਾਬਤ ਕਰਨ ਤੇ ਲੱਗ ਹੋਈ ਹੈ ਉੱਥੇ ਹੀ ਜੇਕਰ ਕਾਨਟ੍ਰੈਕਟ ਫਾਰਮਿੰਗ ਦੀ ਜ਼ਮੀਨੀ ਹਕੀਕਤ ਨੂੰ ਦੇਖਿਆ ਜਾਵੇ ਤਾਂ ਕਿਸਾਨਾਂ ਨੂੰ ਇਸ ਨਾਲ ਲੱਖਾ ਦਾ ਨੁਕਸਾਨ ਹੋ ਰਿਹਾ ਹੈ। ਜਲੰਧਰ ਦੇ ਪਿੰਡ ਰਾਣੀ ਪੱਟੀ ਵਿਖੇ ਕਿਸਾਨ ਰਵਿੰਦਰ ਸਿੰਘ ਨੂੰ ਕਾਨਟ੍ਰੈਕਟ ਫਾਰਮਿੰਗ ਦੇ ਚੱਲਦੇ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧ ਚ ਕਿਸਾਨ ਰਵਿੰਦਰ ਨੇ ਦੱਸਿਆ ਕਿ ਉਨ੍ਹਾਂ ਨਾਲ ਇੱਕ ਪ੍ਰਾਈਵੇਟ ਕੰਪਨੀ ਨੇ ਆਪਣੇ ਖੇਤਾਂ ਚ ਟਮਾਟਰ ਲਗਾਉਣ ਦਾ ਕੰਟਰੈਕਟ ਕੀਤਾ ਸੀ ਹੁਣ ਜਦੋਂ ਖੇਤ ’ਚ ਟਮਾਟਰ ਬਿਲਕੁੱਲ ਤਿਆਰ ਹੋ ਚੁੱਕੇ ਹਨ ਤਾਂ ਕੰਪਨੀ ਟਮਾਟਰ ਨੂੰ ਲੈਣ ਤੋੋਂ ਇਨਕਾਰ ਕਰ ਰਹੀ ਹੈ।
ਕਿਸਾਨ ਨੂੰ ਸਹਿਣਾ ਪੈਂਦਾ ਹੈ ਸਾਰਾ ਘਾਟਾ
ਕਿਸਾਨ ਦਾ ਇਹ ਵੀ ਕਹਿਣਾ ਹੈ ਕਿ ਉਸ ਦੇ 6 ਏਕੜ ਜ਼ਮੀਨ ਵਿੱਚ ਕੁਇੰਟਲਾਂ ਦੇ ਹਿਸਾਬ ਨਾਲ ਟਮਾਟਰ ਲੱਗੇ ਹੋਏ ਹਨ ਪਰ ਕੰਪਨੀ ਵੱਲੋਂ ਲੈਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਹੁਣ ਇਹ ਸਾਰੀ ਫ਼ਸਲ ਖ਼ਰਾਬ ਹੋ ਚੁੱਕੀ ਹੈ। ਕਿਸਾਨ ਦਾ ਕਹਿਣਾ ਹੈ ਕਿ ਉਸ ਦੇ ਇੱਕ ਏਕੜ ਖੇਤ ਵਿੱਚ ਕਰੀਬ 300 ਕੁਇੰਟਲ ਟਮਾਟਰ ਲੱਗੇ ਹਨ ਅਤੇ ਔਸਤਨ 6 ਖੇਤਾਂ ਵਿਚ ਕਰੀਬ 1200 ਕੁਇੰਟਲ ਤੋਂ ਜ਼ਿਆਦਾ ਟਮਾਟਰ ਪੈਦਾ ਹੋਏ ਹਨ। ਉਸ ਦੇ ਮੁਤਾਬਿਕ ਕੰਪਨੀ ਵੱਲੋਂ ਹੁਣ ਇਹ ਟਮਾਟਰ ਲੈਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਇਹ ਸਾਰਾ ਘਾਟਾ ਉਸਨੂੰ ਸਹਿਣਾ ਪੈ ਰਿਹਾ ਹੈ।
ਕੰਪਨੀ ਸਾਰਾ ਫਾਇਦਾ ਲੈਂਦੀ ਹੈ- ਕਿਸਾਨ
ਕਿਸਾਨ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਕਾਨਟ੍ਰੈਕਟ ਫਾਰਮਿੰਗ ਵਿੱਚ ਜੇ ਫ਼ਾਇਦਾ ਹੁੰਦਾ ਹੈ ਤਾਂ ਉਹ ਸਾਰਾ ਕੰਪਨੀ ਲੈ ਲੈਂਦੀ ਹੈ ਅਤੇ ਘਾਟਾ ਹੋਣ ’ਤੇ ਸਾਰਾ ਘਾਟਾ ਕਿਸਾਨ ਦੇ ਸਿਰ ਮੜ੍ਹ ਦਿੱਤਾ ਜਾਂਦਾ ਹੈ। ਉਸ ਦੇ ਅਨੁਸਾਰ ਇੱਕ ਟਰਾਲੀ ਟਮਾਟਰ ਤੋੜ ਕੇ ਭਰਨ ਵਿਚ ਕਰੀਬ 1500 ਤੋਂ 1800 ਤਾਂ ਲੇਬਰ ਹੀ ਲੱਗ ਜਾਂਦੀ ਹੈ।
ਇਹ ਵੀ ਪੜੋ: ਕਿਸਾਨ ਨੇ ਆਪਣੀ 36 ਏਕੜ ਜ਼ਮੀਨ ’ਚ ਸਿੱਧੀ ਬਿਜਾਈ ਨਾਲ ਲਗਾਇਆ ਝੋਨਾ