ਜਲੰਧਰ: ਫਿਲੌਰ ਵਿਖੇ ਲਗਾਤਾਰ ਲੁੱਟ-ਖੋਹ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਹਨ। ਪੁਲਿਸ ਹੁਣ ਤੱਕ ਲੁਟੇਰਿਆਂ ਤੇ ਕਾਬੂ ਨਹੀਂ ਪਾ ਸਕੀ।
ਇੱਥੋਂ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਨੇਪਾਲ ਤੋਂ ਪੰਜਾਬ ਵਿੱਚ ਰੋਟੀ ਕਮਾਉਣ ਲਈ ਆਏ ਇੱਕ ਨੇਪਾਲੀ ਦੇ ਨਾਲ ਲੁੱਟ-ਖੋਹ ਦਾ ਮਾਮਲਾ ਸਾਹਮਣੇ ਆਇਆ ਹੈ। ਉਹ ਲੰਬੇ ਸਮੇਂ ਤੋਂ ਜਮਸ਼ੇਰ ਦੇ ਗੰਨਾ ਪਿੰਡ ਵਿਖੇ ਰਹਿ ਰਿਹਾ ਹੈ ਅਤੇ ਰੋਜ਼ ਦੀ ਤਰ੍ਹਾਂ ਹੀ ਉਹ ਬੀਤੀ ਸ਼ਾਮ 6 ਵਜੇ ਦੇ ਕਰੀਬ ਕ੍ਰੀਮਿਕਾ ਫੈਕਟਰੀ ਵਿਖੇ ਕੰਮ ਤੇ ਜਾ ਰਿਹਾ ਸੀ ਕਿ ਪਿੱਛੋਂ ਦੋ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰ ਕੇ ਕੁੱਟਮਾਰ ਕੀਤੀ ਤੇ ਪੈਸੇ ਖੋਹ ਕੇ ਭੱਜ ਗਏ।
ਲੁਟੇਰਿਆਂ ਨੇ ਰਮੇਸ਼ ਕੁਮਾਰ ਦ ਸਿਰ ਤੇ ਕਾਫ਼ੀ ਸੱਟਾਂ ਮਾਰੀਆਂ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਡਾਕਟਰ ਨੇ ਦੱਸਿਆ ਕਿ ਉਸ ਦੇ ਸਿਰ ਤੇ ਕਾਫ਼ੀ ਸੱਟਾਂ ਮਾਰੀਆਂ ਹਨ ਜਿਸ ਕਾਰਨ ਉਸਦੇ ਸਿਰ ਤੇ ਟਾਂਕੇ ਵੀ ਲੱਗੇ ਹਨ।
ਇਹ ਵੀ ਪੜੋ: ਗੈਂਗਸਟਰ ਕੁਲਬੀਰ ਨਰੂਆਣਾ ਦਾ ਕਤਲ