ETV Bharat / state

ਸਰਕਾਰ ਵੱਲੋਂ ਮਾਈਨਿੰਗ ਬੰਦ ਕਰਨ ਤੋਂ ਬਾਅਦ ਬੇਰੁਜ਼ਗਾਰ ਹੋਈ ਲੇਬਰ - ਮਾਈਨਿੰਗ ਬੰਦ ਕਰਨ ਤੋਂ ਬਾਅਦ ਬੇਰੁਜ਼ਗਾਰ ਹੋਈ ਲੇਬਰ

ਪੰਜਾਬ ਵਿੱਚ ਗ਼ੈਰ ਕਾਨੂੰਨੀ ਮਾਈਨਿੰਗ ਦਾ ਮੁੱਦਾ ਪਿਛਲੇ ਕਈ ਸਾਲਾਂ ਤੋਂ ਇਕ ਅਹਿਮ ਮੁੱਦਾ ਰਿਹਾ ਹੈ। ਇਸ ਨੂੰ ਮਾਫੀਆ ਕਿਹਾ ਜਾਣਾ ਪਰ ਇਸ ਦੇ ਨਾਲ ਕਈ ਆਗੂਆ ਦੇ ਨਾਮ ਜੁੜਨਾ ਇਸ ਗੱਲ ਦਾ ਸਬੂਤ ਹੈ ਕਿ ਮਾਈਨਿੰਗ ਨੂੰ ਲੈ ਕੇ ਅਲੱਗ-ਅਲੱਗ ਪਾਰਟੀਆਂ ਵੱਲੋਂ ਇਸ ਨੂੰ ਗੈਰਕਾਨੂੰਨੀ ਢੰਗ ਨਾਲ ਕੀਤੇ ਜਾਣ ਤੇ ਰੋਕ ਲਗਾਉਣ ਅਤੇ ਲੋਕਾਂ ਨੂੰ ਸਸਤੀ ਰੇਤਾ ਦਿਵਾਉਣ ਦਾ ਵਾਅਦਾ ਚੋਣਾਂ ਵਿੱਚ ਮੁੱਖ ਵਧਾ ਰਿਹਾ ਹੈ।

ਸਰਕਾਰ ਵੱਲੋਂ ਮਾਈਨਿੰਗ ਬੰਦ ਕਰਨ ਤੋਂ ਬਾਅਦ ਬੇਰੁਜ਼ਗਾਰ ਹੋਈ ਲੇਬਰ

author img

By

Published : Apr 29, 2022, 10:26 PM IST

ਜਲੰਧਰ: ਪੰਜਾਬ ਵਿੱਚ ਗ਼ੈਰ ਕਾਨੂੰਨੀ ਮਾਈਨਿੰਗ ਦਾ ਮੁੱਦਾ ਪਿਛਲੇ ਕਈ ਸਾਲਾਂ ਤੋਂ ਇਕ ਅਹਿਮ ਮੁੱਦਾ ਰਿਹਾ ਹੈ। ਇਸ ਨੂੰ ਮਾਫੀਆ ਕਿਹਾ ਜਾਣਾ ਪਰ ਇਸ ਦੇ ਨਾਲ ਕਈ ਆਗੂਆ ਦੇ ਨਾਮ ਜੁੜਨਾ ਇਸ ਗੱਲ ਦਾ ਸਬੂਤ ਹੈ ਕਿ ਮਾਈਨਿੰਗ ਨੂੰ ਲੈ ਕੇ ਅਲੱਗ-ਅਲੱਗ ਪਾਰਟੀਆਂ ਵੱਲੋਂ ਇਸ ਨੂੰ ਗੈਰਕਾਨੂੰਨੀ ਢੰਗ ਨਾਲ ਕੀਤੇ ਜਾਣ ਤੇ ਰੋਕ ਲਗਾਉਣ ਅਤੇ ਲੋਕਾਂ ਨੂੰ ਸਸਤੀ ਰੇਤਾ ਦਿਵਾਉਣ ਦਾ ਵਾਅਦਾ ਚੋਣਾਂ ਵਿੱਚ ਮੁੱਖ ਵਧਾ ਰਿਹਾ ਹੈ।

ਟਰੱਕਾਂ ਅਤੇ ਟਰਾਲੀਆਂ ਦੇ ਡਰਾਈਵਰ ਵੀ ਹੋਏ ਬੇਰੁਜ਼ਗਾਰ

ਹੁਣ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਹੈ, ਆਮ ਆਦਮੀ ਪਾਰਟੀ ਵੱਲੋਂ ਵੀ ਇਸ ਹੋ ਚੋਣਾਂ ਦੌਰਾਨ ਕੀਤਾ ਗਿਆ ਇੱਕ ਵੱਡਾ ਵਾਧਾ ਮੰਨਦੇ ਹੋਏ ਪੰਜਾਬ ਵਿੱਚ ਮਾਈਨਿੰਗ ਫਿਲਹਾਲ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਵੱਲੋਂ ਚੋਣਾਂ ਵਿੱਚ ਇਹ ਵਾਅਦਾ ਕੀਤਾ ਗਿਆ ਸੀ ਕਿ ਪੰਜਾਬ ਵਿਚ ਮਾਈਨਿੰਗ ਮਾਫੀਆ ਖ਼ਤਮ ਕੀਤਾ ਜਾਊਗਾ ਅਤੇ ਲੋਕਾਂ ਨੂੰ ਸਸਤੀ ਰੇਤ ਮੁਹੱਈਆ ਕਰਾਈ ਜਾਵੇਗੀ।

ਪੰਜਾਬ ਦੇ ਵਾਅਦੇ ਤੋਂ ਉਲਟ ਚੱਲ ਰਿਹਾ ਮਾਈਨਿੰਗ ਦਾ ਕੰਮ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦਿਆਂ ਹੀ ਮਾਈਨਿੰਗ ਤੇ ਰੋਕ ਲਗਾ ਦਿੱਤੀ ਗਈ ਅਤੇ ਜ਼ਿਆਦਾਤਰ ਖੱਡਾਂ ਨੂੰ ਬੰਦ ਕਰ ਦਿੱਤਾ ਗਿਆ। ਸਰਕਾਰ ਵੱਲੋਂ ਇਸ ਬਾਬਤ ਪਾਲਿਸੀ ਬਣਾਉਣ ਦੀ ਗੱਲ ਵੀ ਕਹੀ ਗਈ ਅਸੀਂ ਇਹ ਵੀ ਕਿਹਾ ਗਿਆ ਕਿ ਮਾਈਨਿੰਗ ਮਾਫੀਆ ਨੂੰ ਖ਼ਤਮ ਕਰ ਲੋਕਾਂ ਨੂੰ ਸਸਤੀ ਰੇਤਾ ਦਿਵਾਈ ਜਾਏਗੀ ਪਰ ਜੇ ਅੱਜ ਗੱਲ ਕਰੀਏ ਰੇਤਾ ਦੀ ਤਾਂ ਆਮ ਲੋਕ ਜਿਨ੍ਹਾਂ ਨੂੰ ਕਾਂਗਰਸ ਦੀ ਕੈਪਟਨ ਸਰਕਾਰ ਵੇਲੇ 2800 ਰੁਪਏ ਟਰਾਲੀ ਮਿਲਦੀ ਸੀ।

ਸਰਕਾਰ ਵੱਲੋਂ ਮਾਈਨਿੰਗ ਬੰਦ ਕਰਨ ਤੋਂ ਬਾਅਦ ਬੇਰੁਜ਼ਗਾਰ ਹੋਈ ਲੇਬਰ
ਸਰਕਾਰ ਵੱਲੋਂ ਮਾਈਨਿੰਗ ਬੰਦ ਕਰਨ ਤੋਂ ਬਾਅਦ ਬੇਰੁਜ਼ਗਾਰ ਹੋਈ ਲੇਬਰ

ਚਰਨਜੀਤ ਸਿੰਘ ਚੰਨੀ ਵੇਲੇ ਇਹ ਟਰਾਲੀ 2100 ਰੁਪਏ ਦੀ ਹੋ ਗਈ ਅਤੇ ਹੁਣ ਜਦੋਂ ਪੰਜਾਬ ਵਿੱਚ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਹੈ। ਹੁਣ ਇੱਕ ਟੋਲੀ ਦੀ ਕੀਮਤ 3800 ਤੋ 3900 ਰੁਪਏ ਹੋ ਚੁੱਕੀ ਹੈ। ਇੱਕ ਪਾਸੇ ਜਿੱਥੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨੂੰ ਸਸਤੀ ਰੇਤਾ ਦਿਵਾਉਣ ਦਾ ਵਾਅਦਾ ਕੀਤਾ ਗਿਆ ਉਸ ਦੇ ਦੂਸਰੇ ਪਾਸੇ ਹੋਣ ਇਹੀ ਰੇਤਾ ਪ੍ਰਤੀ ਟਰਾਲੀ 1500 ਤੋ 1800 ਮਹਿੰਗੀ ਹੋ ਚੁੱਕੀ ਹੈ।

ਰੇਤਾ ਦੇ ਵਪਾਰੀ ਇਸ ਦਾ ਕਾਰਨ ਮੰਨਦੇ ਹਨ ਸਰਕਾਰ ਨੂੰ: ਜਲੰਧਰ ਵਿੱਚ ਰੇਤੇ ਦੇ ਵੱਡੇ ਵਪਾਰੀ ਵਿਸ਼ਨੂੰ ਜੋਸ਼ੀ ਦਾ ਕਹਿਣਾ ਹੈ ਕਿ ਆਮ ਆਦਮੀ ਦੀ ਸਰਕਾਰ ਵੇਲੇ ਸਭ ਨੇ ਸੋਚਿਆ ਸੀ ਕਿ ਰੇਤਾ ਦੇ ਰੇਟ ਘਟਣਗੇ ਅਤੇ ਆਮ ਲੋਕਾਂ ਨੂੰ ਇਸ ਦਾ ਫਾਇਦਾ ਹੋਵੇਗਾ। ਇਹੀ ਨਹੀਂ ਖ਼ੁਦ ਵਪਾਰੀ ਵੀ ਇਹ ਸੋਚ ਕੇ ਬੈਠੇ ਸੀ ਕਿ ਮਾਫੀਆ ਖ਼ਤਮ ਹੋਣ ਦੇ ਨਾਲ-ਨਾਲ ਉਨ੍ਹਾਂ ਦਾ ਵੀ ਮੁਨਾਫ਼ਾ ਵਧ ਜਾਵੇਗਾ ਪਰ ਉਨ੍ਹਾਂ ਮੁਤਾਬਿਕ ਅਜਿਹਾ ਨਹੀਂ ਹੋਇਆ।

ਸਗੋਂ ਉਨ੍ਹਾਂ ਦੀ ਪ੍ਰੇਸ਼ਾਨੀ ਹੋਰ ਜ਼ਿਆਦਾ ਵਧ ਗਈ। ਵਿਸ਼ਨੂੰ ਜੋਸ਼ੀ ਮੁਤਾਬਿਕ ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਕਰੀਬ 2 ਹਜ਼ਾਰ ਤੋਂ 25 ਸੌ ਟਿੱਪਰ, ਟਰਾਲੇ ਅਤੇ ਹੋਰ ਗੱਡੀਆਂ ਨੇ 'ਚੋਂ ਰੇਤਾ ਢੋਣ ਦਾ ਕੰਮ ਕਰਦੀਆਂ ਹਨ ਪਰ ਅੱਜ ਹਾਲਾਤ ਇਹ ਹੋ ਚੁੱਕੇ ਹਨ ਕਿ ਸਰਕਾਰ ਵੱਲੋਂ ਜਾਇਜ਼ ਮਾਈਨਿੰਗ ਦੇ ਚੱਲਦੇ ਜਿਨ੍ਹਾਂ ਖੱਡਾਂ ਨੂੰ ਖੁੱਲ੍ਹਾ ਰੱਖਿਆ ਗਿਆ ਹੈ, ਉਨ੍ਹਾਂ ਵਿੱਚ ਹਾਲੇ ਵੀ ਸਰਕਾਰ ਦੇ ਨੇਤਾਵਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਬਜ਼ਾ ਹੈ।

ਵਿਸ਼ਨੂੰ ਜੋਸ਼ੀ ਮੁਤਾਬਿਕ ਇਨ੍ਹਾਂ ਖੱਡਾਂ ਵਿੱਚ ਕੰਮ ਕਰ ਰਹੇ ਲੋਕ ਆਪਣੇ ਹਾਇਰ ਕੀਤੇ ਹੋਏ ਟਿੱਪਰ ਟਰਾਲਿਆਂ ਨੂੰ ਰੋਜ ਰੇਤਾ ਢੋਣ ਦਾ ਮੌਕਾ ਦੇ ਰਹੇ ਹਨ ਪਰ ਇਸ ਦੇ ਦੂਸਰੇ ਪਾਸੇ ਬਾਕੀ ਟਿੱਪਰ ਅਤੇ ਟਰਾਲੇ ਮਾਲਕਾਂ ਨੂੰ 2 ਤੋਂ 4 ਦਿਨ੍ਹਾਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਕ ਟਿੱਪਰ ਤਿਆਰ ਕਰਾਉਣ ਵਿੱਚ ਕਰੀਬ 50 ਲੱਖ ਰੁਪੱਈਆ ਲਗਦਾ ਹੈ ਜੋ ਅੱਜ ਸੜਕਾਂ ਅਤੇ ਟਰਾਂਸਪੋਰਟ ਨਗਰ ਵਿੱਚ ਵਿਹਲੇ ਖੜ੍ਹੇ ਹਨ।

ਉਨ੍ਹਾਂ ਮੁਤਾਬਿਕ ਬਹੁਤ ਸਾਰੇ ਕਾਰੋਬਾਰੀ ਇਸ ਕਾਰੋਬਾਰ ਨੂੰ ਹੀ ਬੰਦ ਕਰ ਚੁੱਕੇ ਹਨ। ਵਿਸ਼ਨੂੰ ਜੋਸ਼ੀ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਸਰਕਾਰ ਨੇ ਸ਼ਰਾਬ ਉੱਪਰ ਪਾਲਿਸੀ ਲਿਆਉਣ ਦੇ ਕੰਮ ਨੂੰ 3 ਮਹੀਨੇ ਤੱਕ ਹੋਲਡ ਕੀਤਾ ਸੀ। ਉਸੇ ਤਰ੍ਹਾਂ ਸਰਕਾਰ ਨੂੰ ਚਾਹੀਦਾ ਸੀ ਕਿ ਰੇਤੇ ਦੇ ਕੰਮ ਵਿੱਚ ਵੀ ਪਾਲਿਸੀ ਲਿਆਉਣ ਵਿਚ ਕਰੀਬ 3 ਮਹੀਨੇ ਦਾ ਸਮਾਂ ਜ਼ਰੂਰ ਲੈਂਦੀ ਤਾਂ ਕੀ ਇਸ ਕੰਮ ਨੂੰ ਘਰਾਂ ਵਿੱਚ ਕਿਸੇ ਨੂੰ ਕੋਈ ਸਮੱਸਿਆ ਨਾ ਆਉਂਦੀ।

ਟਰੱਕਾਂ ਅਤੇ ਟਰਾਲੀਆਂ ਦੇ ਡਰਾਈਵਰ ਵੀ ਹੋਏ ਬੇਰੁਜ਼ਗਾਰ: ਪੰਜਾਬ ਵਿੱਚ ਰੇਤਾ ਬਜਰੀ ਦੇ ਕਾਰੋਬਾਰ ਵਿੱਚ ਹਜ਼ਾਰਾਂ ਪਰਿਵਾਰ ਜੁੜੇ ਹੋਏ ਹਨ, ਜਿਨ੍ਹਾਂ ਵਿੱਚ ਰੇਤੇ ਦੇ ਵੱਡੇ ਕਾਰੋਬਾਰੀ, ਟਿੱਪਰ ਟਰਾਲੇ ਅਤੇ ਇਸ ਕੰਮ ਵਿਚ ਆਉਣ ਵਾਲੀਆਂ ਹੋਰ ਗੱਡੀਆਂ ਦੇ ਮਾਲਕ, ਇਨ੍ਹਾਂ ਗੱਡੀਆਂ ਦੇ ਡਰਾਈਵਰ ਅਤੇ ਇਸ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਲੇਬਰ ਸ਼ਾਮਿਲ ਹੈ। ਅੱਜ ਪੰਜਾਬ ਅੰਦਰ ਮਾਈਨਿੰਗ ਬੰਦ ਹੋਣ ਕਰਕੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਬੇਰੁਜ਼ਗਾਰ ਬੈਠੇ ਹਨ।

ਖ਼ਾਸ ਕਰ ਡਰਾਇਵਰ ਅਤੇ ਲੇਬਰ ਦਾ ਕੰਮ ਕਰਨ ਵਾਲੇ ਲੋਕ ਬਿਲਕੁਲ ਵਿਹਲੇ ਹੋ ਚੁੱਕੇ ਹਨ। ਇਸ ਕੰਮ ਵਿੱਚ ਗੱਡੀ ਚਲਾਉਣ ਵਾਲਾ ਪਰਮਜੀਤ ਸਿੰਘ ਕਹਿੰਦਾ ਹੈ ਕਿ ਉਹ ਕਈ ਸਾਲਾਂ ਤੋਂ ਇਹ ਕੰਮ ਕਰ ਰਿਹਾ ਹੈ। ਜਿੱਥੇ ਉਹ ਆਪਣੇ ਮਾਲਕਾਂ ਦੀ ਗੱਡੀ ਨਾਲ ਖੱਡਾਂ ਤੋਂ ਭਰ ਭਰ ਕੇ ਲਿਆਉਂਦਾ ਸੀ ਪਰ ਹੁਣ ਜੋ ਕੰਮ ਉਹ ਪਹਿਲਾਂ ਰੋਜ਼ ਕਰਦਾ ਸੀ ਉਹਦਾ ਨਹੀਂ ਹੋ ਰਿਹਾ ਬਲਕਿ 3-3 ਚਾਰ-ਚਾਰ ਦਿਨ ਬਾਅਦ ਮੌਕਾ ਮਿਲਦਾ ਹੈ ਕਿ ਗੱਡੀ ਉੱਥੇ ਲਿਜਾ ਕੇ ਭਰਾਈ ਜਾ ਸਕੇ।

ਉਸ ਦੇ ਮੁਤਾਬਿਕ ਜੋ ਖੱਡਾਂ ਚੱਲ ਰਹੀਆਂ ਹਨ, ਉੱਥੇ ਵੀ ਲੋਕ ਸਿਰਫ਼ ਪ੍ਰਸ਼ਾਸਨ ਅਤੇ ਆਗੂਆਂ ਨਾਲ ਜੁੜ ਕੇ ਆਪਣੀਆਂ ਗੱਡੀਆਂ ਹੀ ਭਰ ਰਹੇ ਹਨ ਜਦਕਿ ਇਨ੍ਹਾਂ ਦੀਆਂ ਗੱਡੀਆਂ 3- 4 ਦਿਨ ਖੜ੍ਹਾ ਰੱਖਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਜੋ ਦਿਹਾੜੀ ਉਨ੍ਹਾਂ ਨੂੰ ਇਸ ਕੰਮ ਤੋਂ ਮਿਲਦੀ ਸੀ ਉਹ ਹੁਣ ਨਹੀਂ ਮਿਲ ਰਹੀ। ਜਿਸ ਕਰਕੇ ਘਰ ਦਾ ਖਰਚਾ ਚਲਾਉਣਾ ਵੀ ਮੁਸ਼ਕਿਲ ਹੋਇਆ ਹੋਇਆ ਹੈ।

ਯੂਪੀ ਤੋਂ ਆਈ ਲੇਵਰ ਵੀ ਹੋਈ ਬੇਰੋਜ਼ਗਾਰ: ਪੰਜਾਬ ਵਿੱਚ ਰੇਤਾ ਬਜਰੀ ਦਾ ਕਾਰੋਬਾਰ ਛੋਟੇ ਲੈਵਲ ਤੇ ਕਰਨ ਵਾਲੇ ਅਤੇ ਟਰਾਲੀਆਂ ਵਿੱਚ ਰੇਤਾ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚਾਉਣ ਵਾਲੇ ਲੋਕ ਜ਼ਿਆਦਾਤਰ ਪਰਵਾਸੀ ਲੋਕ ਨੇ ਜੋ ਬਿਹਾਰ ਯੂਪੀ ਤੋਂ ਆ ਕੇ ਇੱਥੇ ਇਹ ਕੰਮ ਕਰ ਰਹੇ ਹਨ। ਹਜ਼ਾਰਾਂ ਦੀ ਗਿਣਤੀ ਵਿੱਚ ਆਏ ਇਹ ਲੋਕ ਇਸੇ ਕੰਮ ਵਿੱਚ ਮਿਹਨਤ ਕਰਕੇ ਆਪਣਾ ਪਰਿਵਾਰ ਪਾਲਦੇ ਹਨ ਪਰ ਹੁਣ ਇੱਥੇ ਜੋ ਹਾਲਾਤ ਬਣੇ ਹੋਏ ਹਨ ਉਸ ਤੋਂ ਬਾਅਦ ਇਨ੍ਹਾਂ ਲੋਕਾਂ ਦਾ ਜੀਵਨ ਵੀ ਮੁਸ਼ਕਿਲ ਹੋ ਗਿਆ ਹੈ।

ਲੇਬਰ ਦਾ ਕੰਮ ਕਰਨ ਵਾਲੇ ਘਨੱਈਆ ਦੱਸਦੇ ਹਨ ਕਿ ਉਹ ਪਿਛਲੇ 15 ਸਾਲਾਂ ਤੋਂ ਇਹ ਕੰਮ ਕਰ ਰਿਹਾ ਹੈ ਅਤੇ ਅਜਿਹੇ ਹਾਲਾਤ ਕਦੀ ਨਹੀਂ ਹੋਈ ਜਿੱਦਾਂ ਦੇ ਹਾਲਾਤ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਹੋਏ ਹਨ। ਉਸ ਨੇ ਦੱਸਿਆ ਕਿ ਇਸ ਕੰਮ ਨੂੰ ਕਰਨ ਵਾਲੇ ਬਹੁਤ ਸਾਰੇ ਲੇਬਰ ਦੇ ਲੋਕ ਆਪਣੇ ਆਪਣੇ ਸੂਬਿਆਂ ਨੂੰ ਆਪਣੇ ਘਰਾਂ ਵਿਚ ਵਾਪਸ ਜਾ ਚੁੱਕੇ ਹਨ।

ਇਹ ਵੀ ਪੜ੍ਹੋ: ਸਲਾਨਾ 1 ਮੀਟਰ ਤੱਕ ਡੂੰਘਾ ਹੁੰਦਾ ਜਾ ਰਿਹਾ ਪਾਣੀ ਕੀ ਪੰਜਾਬ ਨੂੰ ਲਿਜਾ ਰਹੇ ਸੋਕੇ ਵੱਲ?

ETV Bharat Logo

Copyright © 2024 Ushodaya Enterprises Pvt. Ltd., All Rights Reserved.