ETV Bharat / state

ਜਲੰਧਰ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਭਰੀ ਨਾਜ਼ਮਦਗੀ, ਕਿਹਾ- "ਪਾਰਟੀ ਲਈ ਤਨਦੇਹੀ ਨਾਲ ਕਰਾਂਗੀ ਕੰਮ" - Political News

ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਅੱਜ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਵੱਲੋਂ ਆਪਣੀ ਨਾਮਜ਼ਦਗੀ ਭਰੀ ਗਈ। ਇਸ ਦੌਰਾਨ ਉਨ੍ਹਾਂ ਨਾਲ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਮੌਜੂਦ ਸੀ।

Karamjit Kaur Chowdhary expressed displeasure for the Jalandhar By-elections
ਜਲੰਧਰ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਭਰੀ ਨਾਜ਼ਮਦਗੀ, ਕਿਹਾ- "ਪਾਰਟੀ ਲਈ ਤਨਦੇਹੀ ਨਾਲ ਕਰਾਂਗੀ ਕੰਮ"
author img

By

Published : Apr 13, 2023, 10:22 PM IST

ਜਲੰਧਰ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਭਰੀ ਨਾਜ਼ਮਦਗੀ, ਕਿਹਾ- "ਪਾਰਟੀ ਲਈ ਤਨਦੇਹੀ ਨਾਲ ਕਰਾਂਗੀ ਕੰਮ"

ਜਲੰਧਰ : ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਅੱਜ ਕਾਂਗਰਸੀ ਉਮੀਰਵਾਰ ਕਰਮਜੀਤ ਕੌਰ ਵੱਲੋਂ ਨਾਮਜ਼ਦਗੀ ਫਾਰਮ ਭਰੇ ਗਏ। ਇਸ ਮੌਕੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਜਲੰਧਰ ਪੁੱਜੀ। ਇਸ ਦੌਰਾਨ ਕਰਮਜੀਤ ਕੌਰ ਚੌਧਰੀ ਨਾਲ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੌਜੂਦ ਸਨ। ਇਸ ਮੌਕੇ ਉਨ੍ਹਾਂ ਜਲੰਧਰ ਦੇ ਡੀਸੀ ਜਸਪ੍ਰੀਤ ਸਿੰਘ ਨੂੰ ਨਾਜ਼ਦਗੀ ਫਾਰਮ ਦਿੱਤੇ। ਪਾਰਮ ਜਮ੍ਹਾ ਕਰਵਾਉਣ ਤੋਂ ਬਾਅਦ ਕੁਝ ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਜ਼ਿਮਨੀ ਚੋਣ ਵਿੱਚ ਵਿੱਚ ਜਿੱਤ ਦਾ ਵੀ ਦਾਅਵਾ ਕੀਤਾ ਗਿਆ।

ਕਾਂਗਰਸ ਦੇ ਸੀਨੀਅਰ ਆਗੂਆਂ ਨੇ ਠੋਕਿਆ ਜਿੱਤ ਦਾ ਦਾਅਵਾ : ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਕਿਹਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਕਾਂਗਰਸ ਹਾਈਕਮਾਨ ਵੱਲੋਂ ਸੌਂਪੀ ਗਈ ਹੈ, ਉਹ ਉਸ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਉਥੇ ਹੀ ਇਸ ਮੌਕੇ ਨਵਜੋਤ ਸਿੰਘ ਸਿੱਧੂ ਵੱਲੋਂ ਕਿਹਾ ਗਿਆ ਕਿ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਬਹੁਤ ਹੀ ਮਿਹਨਤੀ ਪਰਿਵਾਰ ਤੋਂ ਹਨ, ਜਿਸ ਤਰੀਕੇ ਦੇ ਨਾਲ ਚੌਧਰੀ ਸੰਤੋਖ ਸਿੰਘ ਮੈਂਬਰ ਪਾਰਲੀਮੈਂਟ ਲੋਕਾਂ ਲਈ ਕੰਮ ਕਰਦੇ ਸੀ ਇਹ ਵੀ ਉਸੇ ਤਰੀਕੇ ਦੇ ਨਾਲ ਲੋਕਾਂ ਦੇ ਮੁੱਦਿਆਂ ਨੂੰ ਪਾਰਲੀਮੈਂਟ ਵਿੱਚ ਲੈ ਕੇ ਜਾਣਗੇ। ਇਸ ਮੌਕੇ ਤੇ ਨਵਜੋਤ ਸਿੰਘ ਸਿੱਧੂ ਵੱਲੋਂ ਕਾਂਗਰਸ ਦੀ ਸਿਫਤਾਂ ਕਰਦੇ ਹੋਏ ਕਿਹਾ ਗਿਆ ਕਿ ਕਾਂਗਰਸ ਪਾਰਟੀ ਦੇ ਵਰਕਰ ਅਤੇ ਲੀਡਰਸ਼ਿਪ ਕਾਂਗਰਸ ਦੀਆਂ ਜੜ੍ਹਾਂ ਹਨ ਅਤੇ ਇਸ ਜ਼ਿਮਨੀ ਚੋਣ ਵਿੱਚ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ ਹੀ ਜੇਤੂ ਹੋਣਗੇ ਕਿਉਂਕਿ ਇਹ ਉਨ੍ਹਾਂ ਦੀ ਕਾਬਲੀਅਤ ਹੈ।

ਇਹ ਵੀ ਪੜ੍ਹੋ : ਇਤਿਹਾਸ 'ਚ ਪਹਿਲੀ ਵਾਰ 'ਫ਼ਸਲ ਖੇਤਾਂ ਵਿੱਚ, ਪੈਸਾ ਖਾਤਿਆਂ ਵਿੱਚ', ਪਹਿਲੇ ਦਿਨ 40 ਕਰੋੜ ਰੁਪਏ ਦਾ ਵੰਡਿਆ ਗਿਆ ਮੁਆਵਜ਼ਾ

ਕਰਮਜੀਤ ਕੌਰ ਚੌਧਰੀ ਦੀ ਜਿੱਤ ਲਈ ਕਾਂਗਰਸ ਲੀਡਰਸ਼ਿਪ ਕਰ ਰਹੀ ਕੰਮ : ਸਮੁੱਚੀ ਕਾਂਗਰਸ ਲੀਡਰਸ਼ਿਪ ਜਲੰਧਰ ਦੇ ਕਾਂਗਰਸ ਭਵਨ ਵਿਖੇ ਇਕੱਠੀ ਹੋਈ ਜਿੱਥੇ ਕਿ ਇਨ੍ਹਾਂ ਵੱਲੋਂ ਇਸ ਮੌਕੇ ਉਤੇ ਇਹ ਵੀ ਕਿਹਾ ਗਿਆ ਕੀ ਜੋ ਜ਼ਿਮਣੀ ਚੋਣਾਂ ਜਲੰਧਰ ਵਿਚ ਹੋ ਰਹੀਆਂ ਹਨ, ਇਸ ਵਿੱਚ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ ਭਾਰੀ ਬਹੁਮਤ ਦੇ ਨਾਲ ਜਿੱਤਣਗੇ, ਜਿਸ ਨੂੰ ਲੈ ਕੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਅਤੇ ਵਰਕਰ ਪੂਰੀ ਮਿਹਨਤ ਦੇ ਨਾਲ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ : Majithia on Bhagwant Mann: ਭਗਵੰਤ ਮਾਨ ਨੂੰ ਮਜੀਠੀਆ ਦਾ ਮੋੜਵਾਂ ਜਵਾਬ, ਕਿਹਾ- "ਸਭ ਨੂੰ ਪਤਾ ਕੌਮ ਦਾ ਗੱਦਾਰ ਤੇ ਕੇਂਦਰ ਗੁਲਾਮ ਕੌਣ ਐ"

ETV Bharat Logo

Copyright © 2024 Ushodaya Enterprises Pvt. Ltd., All Rights Reserved.