ETV Bharat / state

ਜਲੰਧਰ ਦੀ ਮਸ਼ਹੂਰ ਪਰਾਂਠੇ ਵਾਲੀ ਬੇਬੇ ਦਾ ਹੋਇਆ ਦੇਹਾਂਤ - Jalandhar's famous paratha babe

ਜਲੰਧਰ ਸ਼ਹਿਰ ਦੇ ਫਗਵਾੜਾ ਗੇਟ ਦੀ ਮਸ਼ਹੂਰ ਪਰਾਂਠੇ ਵਾਲੀ ਬੇਬੇ ਕਮਲੇਸ਼ ਕੁਮਾਰੀ ( ਉਮਰ 70) ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਹੈ। ਇਹ ਉਹੀ ਬੇਬੀ ਹੈ ਜੋ ਸੋਸ਼ਲ ਮੀਡੀਆ ਉੱਤੇ ਪਰਾਂਠੇ ਵਾਲੀ ਬੇਬੇ ਦੇ ਨਾਂਅ ਨਾਲ ਕਾਫੀ ਮਸ਼ਹੂਰ ਹੋਈ ਸੀ। ਬੇਬੇ ਕਮਲੇਸ਼ ਕੁਮਾਰੀ ਪਿਛਲੇ ਕੁਝ ਦਿਨਾਂ ਤੋਂ ਬਿਮਾਰੀ ਚਲ ਰਹੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਅੱਜ ਮ੍ਰਿਤਕ ਐਲਾਨ ਦਿੱਤਾ।

ਫੋਟੋ
ਫੋਟੋ
author img

By

Published : May 31, 2021, 2:26 PM IST

ਜਲੰਧਰ: ਜਲੰਧਰ ਦੇ ਫਗਵਾੜਾ ਗੇਟ ਦੀ ਮਸ਼ਹੂਰ ਪਰਾਂਠੇ ਵਾਲੀ ਬੇਬੇ ਕਮਲੇਸ਼ ਕੁਮਾਰੀ 70 ਸਾਲ ਦੀ ਉਮਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਹੈ। ਇਹ ਉਹੀ ਬੇਬੀ ਨੇ ਜੋ ਸੋਸ਼ਲ ਮੀਡੀਆ ਉੱਤੇ ਪਰਾਂਠੇ ਵਾਲੀ ਬੇਬੇ ਦੇ ਨਾਂਅ ਨਾਲ ਕਾਫੀ ਮਸ਼ਹੂਰ ਹੋਈ ਸੀ। ਬੇਬੇ ਕਮਲੇਸ਼ ਕੁਮਾਰੀ ਪਿਛਲੇ ਕੁਝ ਦਿਨਾਂ ਤੋਂ ਬਿਮਾਰੀ ਚਲ ਰਹੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਪਤੀ ਦੇ ਦੇਹਾਂਤ ਤੋਂ ਬਾਅਦ ਬੇਬੇ ਕਮਲੇਸ਼ ਘਰ ਦਾ ਗੁਜ਼ਾਰਾ ਚਲਾਉਣ ਲਈ ਫਗਵਾੜਾ ਗੇਟ ਮਾਰਕੀਟ ਵਿੱਚ ਪਰੌਂਠੇ ਬਣਾਉਣ ਦੀ ਇੱਕ ਛੋਟੀ ਜਿਹੀ ਦੁਕਾਨ ਚਲਾਈ। ਪਿਛਲੇ 30 ਸਾਲਾਂ ਤੋਂ ਉਸ ਦੁਕਾਨ ਨੂੰ ਚਲਾਉਂਦੀ ਹੈ।

ਵੇਖੋ ਵੀਡੀਓ

ਇਹ ਵੀ ਪੜ੍ਹੋ:ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਪਰਿਵਾਰ ਸਮੇਤ ਦਰਬਾਰ ਸਾਹਿਬ 'ਚ ਹੋਈ ਨਤਮਸਤਕ

ਕੋਰੋਨਾ ਕਾਲ 'ਚ ਵੀ ਨਾਈਟ ਕਰਫਿਉ ਤੇ lockdown ਲੱਗਣ ਤੇ ਪਰਾਂਠੇ ਵਾਲੀ ਬੇਬੇ ਰਾਤ ਨੂੰ ਆਪਣੀ ਦੁਕਾਨ ਲਗਾਉਂਦੇ ਸਨ। ਜਿਸਦੀ ਵੀਡੀਓ ਵਾਇਰਲ ਹੋਣ ਤੇ ਪੰਜਾਬੀ ਗਾਇਕ ਦਲਜੀਤ ਸਿੰਘ ਦੋਸਾਂਝ ਅਤੇ ਐਮੀ ਵਿਰਕ ਨੇ ਸੋਸ਼ਲ ਮੀਡੀਆ 'ਤੇ ਸਾਂਝਾ ਵੀ ਕੀਤਾ ਸੀ। ਬੇਬੇ ਦੀ ਵਾਇਰਲ ਹੋਈ ਵੀਡੀਓ ਨੂੰ ਦੇਖ ਕੇ ਜਲੰਧਰ ਦੇ ਡੀਸੀ ਘਨਸ਼ਾਮ ਥੋਰੀ ਨੇ ਉਨ੍ਹਾਂ ਨੂੰ ਸਹਾਇਤਾ ਦਿੱਤੀ।

ਬੇਬੇ ਕਹਿੰਦੀ ਹੁੰਦੀ ਸੀ ਕਿ ਉਸ ਨੇ ਕਿਸੇ ਦੇ ਅੱਗੇ ਵੀ ਹੱਥ ਨਹੀਂ ਫੈਲਾਉਣਾ ਬਲਕਿ ਆਪ ਮਿਹਨਤ ਕਰਕੇ ਆਪਣੇ ਖ਼ੁਦ ਦੇ ਲਈ ਰੋਟੀ ਕਮਾਉਣੀ ਹੈ। ਬੇਬੇ ਦੀ ਇਹ ਗੱਲਾਂ ਕਈ ਲੋਕਾਂ ਨੂੰ ਪ੍ਰੇਰਨਾ ਦਿੰਦੀ। ਕਈ ਨੌਜਵਾਨ ਖੁਦ ਉੱਥੇ ਆ ਕੇ ਬੇਬੇ ਦੇ ਹੱਥਾਂ ਦੀਆਂ ਰੋਟੀਆਂ ਖਾਂਦੇ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.