ਜਲੰਧਰ: ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਬਿਜਲੀ ਦੇ ਲੰਬੇ-ਲੰਬੇ ਕੱਟ ਲੱਗ ਰਹੇ ਹਨ, ਜਿਸ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੀ ਹੀ ਇੱਕ ਮੁਸ਼ਕਲ ਜਲੰਧਰ ਦੇ ਵਾਰਡ ਨੰਬਰ 75 ਦੇ ਨਿਵਾਸੀਆਂ ਨੂੰ ਆ ਰਹੀ ਹੈ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਉਨ੍ਹਾਂ ਦੇ ਇਲਾਕੇ ਵਿੱਚ ਪਾਣੀ (water) ਨਹੀਂ ਆ ਰਿਹਾ ਹੈ। ਜਿਸ ਕਰਕੇ ਉਨ੍ਹਾਂ ਦੇ ਇਲਾਕੇ ਵਿੱਚ ਕਾਫ਼ੀ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਨੀਤੂ ਅਰੋੜਾ ਨੇ ਕਿਹਾ ਕਿ ਮੁਹੱਲੇ ਵਿੱਚ ਪਿਛਲੇ 3 ਦਿਨਾਂ ਤੋਂ ਪਾਣੀ ਨਹੀਂ ਆਇਆ ਜਿਸ ਕਰਕੇ ਉਹ ਬਹੁਤ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪਿਛਲੇ 10 ਸਾਲਾਂ ਤੋਂ ਇੱਥੇ ਰਹਿ ਰਹੇ ਹਨ ਅਤੇ ਇਨ੍ਹਾਂ 10 ਸਾਲਾਂ ਵਿੱਚ ਹਮੇਸ਼ਾ ਹੀ ਕੋਈ ਨਾ ਕੋਈ ਵੱਡੀ ਮੁਸ਼ਕਲ ਇਸ ਮੁਹੱਲੇ ਵਿੱਚ ਹਮੇਸ਼ਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਹੱਲੇ ਵਿੱਚ ਪਾਣੀ (water) ਨਾ ਆਉਣ ਦੀ ਜਦੋਂ ਜਾਣਕਾਰੀ ਕੌਂਸਲਰ (Counselor) ਨੂੰ ਦਿੱਤੀ ਗਈ, ਤਾਂ ਕੌਂਸਲਰ (Counselor) ਵੱਲੋਂ ਆਪਣੀ ਜ਼ਿੰਮੇਵਾਰੀ (Responsibility) ਤੋਂ ਪੱਲਾ ਝਾੜ ਕੇ ਇੱਕ ਪਾਸੇ ਹੋ ਗਿਆ।
ਦੂਜੇ ਪਾਸੇ ਰਾਜੇਸ਼ ਨੇ ਦੱਸਿਆ ਕਿ ਜਦੋਂ ਉਨ੍ਹਾ ਨੇ ਆਪਣੀ ਇਸ ਮੁਸ਼ਕਲ ਬਾਰੇ ਕੌਂਸਲਰ (Counselor) ਨੂੰ ਜਾਣੂ ਕਰਵਾਇਆ ਤਾਂ ਕੌਂਸਲਰ (Counselor) ਨੇ ਉਨ੍ਹਾਂ ਦੀ ਮਸ਼ਕਲ ਹੱਲ ਕਰਨ ਦੀ ਬਜ਼ਾਏ ਉਨ੍ਹਾਂ ਨਾਲ ਭੱਦੀ ਸ਼ਬਦਵਾਲੀ ਵਰਤੀ।
ਉਨ੍ਹਾਂ ਕਿਹਾ ਕਿ ਜਦੋਂ ਅਸੀਂ ਕੌਂਸਲਰ (Counselor) ਨੂੰ ਬਾਹਰੋਂ ਪਾਣੀ ਦਾ ਟੈਂਕਰ ਮੰਨਵਾਉਣ ਬਾਰੇ ਜਾਣਕਾਰੀ ਦਿੱਤੀ, ਤਾਂ ਕੌਂਸਲਰ (Counselor) ਨੇ ਇਸ ਪਾਣੀ (water) ਦੇ ਟੈਂਕਰ ਦੇ ਭੁਗਤਾਨ ਕਰਨ ਤੋਂ ਇਨਕਾਰ ਕਰਦਿਆ ਕਿਹਾ ਕਿ ਉਹ ਮੁਸ਼ਕਲ ਤੁਹਾਡੀ ਹੈ, ਨਾ ਕੀ ਮੇਰੀ ਇਸ ਲਈ ਆਪਣੀ ਮੁਸ਼ਕਲ ਨੂੰ ਆਪ ਹੀ ਹੱਲ ਕਰੋ।
ਇਨ੍ਹਾਂ ਮੁਹੱਲਾ ਵਾਸੀਆ ਦਾ ਕਹਿਣਾ ਹੈ ਕਿ ਜੇਕਰ ਕੌਂਸਲਰ ਉਨ੍ਹਾਂ ਦੀ ਕੋਈ ਸਮੱਸਿਆ ਦਾ ਹੱਲ ਨਹੀਂ ਕਰ ਸਕਦਾ ਤਾਂ ਫਿਰ ਉਸ ਨੂੰ ਕੌਂਸਲਰ (Counselor) ਦੇ ਅਹੁਦੇ ਤੋਂ ਰਹਿਣ ਦਾ ਕੋਈ ਹੱਕ ਨਹੀਂ ਹੈ। ਇਸ ਮੌਕੇ ਇਨ੍ਹਾਂ ਮੁਹੱਲਾ ਵਾਸੀਆ ਨੇ ਪੰਜਾਬ ਸਰਕਾਰ (Government of Punjab) ਨੂੰ ਅਪੀਲ ਕਰਦਿਆ ਕਿਹਾ ਹੈ ਕਿ ਉਹ ਪਾਣੀ ਅਤੇ ਬਿਜਲੀ ਨੂੰ ਇੱਕੋਂ ਸਮੇਂ ਛੱਡਣ ਤਾਂ ਜੋ ਮੁਹੱਲਾ ਵਾਸੀਆ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ।
ਇਹ ਵੀ ਪੜ੍ਹੋ:ਟਰਾਂਸਪੋਰਟ ਮੰਤਰੀ ਦਾ ਫਿਰ ਤੋਂ ਵੱਡਾ ਐਕਸ਼ਨ, 10 ਬੱਸਾਂ ਹੋਰ ਜ਼ਬਤ