ਜਲੰਧਰ: ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਕਾਰਵਾਈ ਦੇ ਚੱਲਦੇ ਹੁਣ ਜਲੰਦਰ ਦਿਹਾਤੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਲਈ ਨੋਟਿਸ ਲਗਾਏ ਜਾ ਰਹੇ ਹਨ। ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ/ਨਸ਼ਾ ਤਸਕਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਮੁੱਖ ਅਫਸਰ ਥਾਣਾ ਸ਼ਾਹਕੋਟ ਵੱਲੋ ਪਿੰਡ ਰੇੜਵਾਂ ਦੇ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਵਿਅਕਤੀਆ ਵੱਲੋਂ ਪਿੰਡ ਰੇੜਵਾਂ ਵਿੱਚ ਬਣਾਈ ਗਈ 40.3 ਕਰੋੜ ਦੀ ਜਾਇਦਾਦ ਭਾਰਤ ਸਰਕਾਰ ਦੇ ਕਾਨੂੰਨ ਅਨੁਸਾਰ 68-(1) ਐਨ.ਡੀ.ਪੀ.ਐਸ ਐਕਟ 1985 ਦੀ ਕਾਰਵਾਈ ਕਰਦੇ ਹੋਏ ਕੰਪੀਟੈਂਟ ਅਥਾਟਰੀ ਨਵੀ ਦਿੱਲੀ (ਭਾਰਤ ਸਰਕਾਰ) ਦੇ ਹੁਕਮ ਰਾਹੀ ਭਾਰਤ ਸਰਕਾਰ ਦੇ ਨਾਮ 'ਤੇ ਜਬਤ ਕਰਨ ਦੀ ਕਾਰਵਾਈ ਅਮਲ ਵਿੱਚ ਲਿਆਈ ਗਈ ਹੈ।
ਕਿਸ-ਕਿਸ 'ਤੇ ਹੋਈ ਕਾਰਵਾਈ: ਪੁਲਿਸ ਵਲੋਂ ਕੁਲਵੰਤ ਸਿੰਘ ਉਰਫ ਕੰਤੀ ਪੁੱਤਰ ਸਤਨਾਮ ਸਿੰਘ, ਵਰਿੰਦਰਪਾਲ ਸਿੰਘ ਪੁੱਤਰ ਚਰਨਜੀਤ ਸਿੰਘ, ਸੁਖਪ੍ਰੀਤ ਸਿੰਘ ਪੁੱਤਰ ਸਵਰਨ ਸਿੰਘ, ਜਸਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ, ਦਿਲਬਾਗ ਸਿੰਘ ਉਰਫ ਬਾਗਾ ਪੁੱਤਰ ਸਤਨਾਮ ਸਿੰਘ, ਸਵਰਨ ਸਿੰਘ ਪੁੱਤਰ ਬੰਤਾ ਸਿੰਘ ਵਾਸੀਆਨ ਰੋੜਵਾਂ ਥਾਣਾ ਸ਼ਾਹਕੋਟ ਜ਼ਿਲ੍ਹਾ ਜਲੰਧਰ ਵੱਲੋਂ ਪਿਛਲੇ ਕੁੱਝ ਸਾਲਾਂ ਤੋਂ ਨਸ਼ੇ ਦਾ ਕਾਰੋਬਾਰ ਕਰਕੇ ਕਾਫੀ ਜਿਆਦਾ ਜਾਇਦਾਦ ਬਣਾਈ ਗਈ ਸੀ, ਜੋ ਇਹਨਾਂ ਵਿਅਕਤੀਆਂ ਦੇ ਖਿਲਾਫ ਭਾਰਤ ਸਰਕਾਰ ਦੇ ਬਣਾਏ ਕਾਨੂੰਨ ਅਨੁਸਾਰ 68-(1) ਐਨ.ਡੀ.ਪੀ.ਐਸ ਐਕਟ 1985 ਦੀ ਕਾਰਵਾਈ ਕਰਦੇ ਹੋਏ ਕੰਪੀਟੈਂਟ ਅਥਾਟਰੀ ਨਵੀਂ ਦਿੱਲੀ (ਭਾਰਤ ਸਰਕਾਰ) ਦੇ ਹੁਕਮ ਨਾਲ ਕਰੀਬ 40.3 ਕਰੋੜ ਦੀ ਜਾਇਦਾਦ ਸਰਕਾਰ ਦੇ ਨਾਮ ਅਟੈਚ ਕਰਨ ਦਾ ਨੋਟਿਸ ਦਿੱਤਾ ਗਿਆ ਸੀ।
- Kotakpura Golikand Video : ਕੋਟਕਪੂਰਾ ਗੋਲੀਕਾਂਡ ਮਾਮਲੇ ਨੂੰ ਲੈਕੇ ਫਰੀਦਕੋਟ ਅਦਾਲਤ 'ਚ ਹੋਈ ਪੇਸ਼ੀ, ਵਾਇਰਲ ਵੀਡੀਓ ਨੂੰ ਲੈਕੇ ਵਕੀਲ ਨੇ ਆਖੀਆਂ ਇਹ ਗੱਲਾਂ
- Ex policeman Attacked Girlfriend: ਸੇਵਾ ਮੁਕਤ ਪੁਲਿਸ ਮੁਲਾਜ਼ਮ ਨੇ ਆਪਣੇ ਹੀ ਮਹਿਕਮੇ ਨੂੰ ਕੀਤਾ ਸ਼ਰਮਸਾਰ, ਪ੍ਰੇਮਿਕਾ ਨੂੰ ਪਿਲਾਈ ਬੀਅਰ, ਫਿਰ ਕੀਤਾ ਵੱਡਾ ਕਾਂਡ!
- Suicide Case: ਔਰਤ ਵੱਲੋਂ ਕੀਤੇ ਜਾਂਦੇ ਬਲੈਕਮੇਲ ਤੋਂ ਤੰਗ ਆ ਖੁਦ ਨੂੰ ਅੱਗ ਲਗਾਉਣ ਵਾਲੇ ਵਿਅਕਤੀ ਦੀ ਮੌਤ, ਪੁਲਿਸ ਨੇ ਕਾਰਵਾਈ ਦੀ ਆਖੀ ਗੱਲ
ਕਿਸ ਨੇ ਕਿੰਨੀ ਬਣਾਈ ਜਾਇਦਾਦ: ਇਹਨਾਂ ਵਿਅਕਤੀਆ ਵੱਲੋਂ ਨਸ਼ੇ ਦੀ ਸਮੱਗਲੰਿਗ ਕਰਕੇ ਪਿੰਡ ਰੇੜਵਾਂ ਵਿੱਚ ਬਣਾਈ ਜਾਇਦਾਦ ਇੱਕ ਫਾਰਮ ਹਾਊਸ ਕੀਮਤ ਕਰੀਬ 50 ਲੱਖ, ਇੱਕ ਰਿਹਾਇਸ਼ੀ ਘਰ ਕੀਮਤ ਕਰੀਬ 2 ਕਰੋੜ, ਜਮੀਨ 255 ਕਨਾਲ 1 ਮਰਲਾ ਕੀਮਤ ਕਰੀਬ 4 ਕਰੋੜ 78 ਲੱਖ 05 ਕਾਰਾਂ, 05 ਮੋਟਰਸਾਈਕਲ, 01 ਟਰੱਕ, 01 ਕੰਬਾਇਨ, 01 ਜੇਸੀਬੀ ਮਸ਼ੀਨ, 01 ਟਰੱਕ, 06 ਟਰੈਕਟਰ, 02 ਟਿੱਪਰ ਜਬਤ ਕਰਨ ਦੇ ਨੋਟਿਸ ਅਤੇ ਭਾਰਤ ਸਰਕਾਰ ਦੇ ਹੁਕਮਾਂ ਦੀਆਂ ਕਾਪੀਆਂ ਮਾਲ ਮਹਿਕਮੇ ਦੇ ਕਰਮਚਾਰੀਆਂ ਨੂੰ ਨਾਲ ਲੈ ਕੇ ਪਿੰਡ ਰੇੜਵਾਂ ਵਿੱਚ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਹੋਰ ਜਾਣਕਾਰੀ ਦਿੰਦੇ ਹੋਏ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਨੇ ਦੱਸਿਆ ਕਿ ਸਬ ਡਵੀਜਨ ਸ਼ਾਹਕੋਟ ਦੇ ਏਰੀਏ ਵਿੱਚ ਨਸ਼ਾ ਤਸਕਰਾਂ ਵੱਲੋਂ ਨਸ਼ਾ ਵੇਚ ਕੇ ਜਾਇਦਾਦਾਂ ਬਣਾਈਆਂ ਗਈਆਂ ਹਨ ਉਹ ਵੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਜਲਦ ਤੋਂ ਜਲਦ ਅਟੈਚ ਕਰਵਾਈਆਂ ਜਾਣਗੀਆਂ।