ਜਲੰਧਰ: ਫਿਲੌਰ ਪੁਲਿਸ ਨੇ 123 ਨਸ਼ੀਲੇ ਕੈਪਸੂਲ ਸਣੇ 1 ਵਿਅਕਤੀ ਤੇ 13 ਕਿਲੋ ਡੋਡਿਆਂ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਏਐਸਆਈ ਨਿਸ਼ਾਨ ਸਿੰਘ ਨੇ ਦੱਸਿਆ ਗਸ਼ਤ ਦੌਰਾਨ ਟੀ-ਪੁਆਇੰਟ ਪਿੰਡ ਸੂਰਜਾ ਵੱਲੋਂ ਪੈਦਲ ਆਉਂਦਾ ਇੱਕ ਵਿਅਕਤੀ ਪੁਲਿਸ ਨੂੰ ਦੇਖ ਕੇ ਪਿੱਛੇ ਭੱਜਣ ਲੱਗਾ ਤਾਂ ਸ਼ੱਕ ਦੇ ਆਧਾਰ 'ਤੇ ਉਸ ਨੂੰ ਫੜ ਲਿਆ ਗਿਆ।
ਇਸ ਤੋਂ ਬਾਅਦ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 123 ਨਸ਼ੀਲੇ ਕੈਪਸੂਲ ਬਰਾਮਦ ਹੋਏ ਜਿਸ ਦੀ ਪਛਾਣ ਗੁਰਦੇਵ ਸਿੰਘ ਵੱਜੋਂ ਹੋਈ ਹੈ। ਉੱਥੇ ਹੀ ਫਿਲੌਰ ਵੱਲੋਂ ਟਰੱਕ ਨੂੰ ਰੋਕਿਆ ਤਾਂ ਟਰੱਕ ਵਿੱਚ ਸਵਾਰ ਵਿਅਕਤੀਆਂ ਕੋਲੋਂ 13 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਹੋਏ, ਜਿਨ੍ਹਾਂ ਦੀ ਪਛਾਣ ਰਣਜੀਤ ਸਿੰਘ ਤੇ ਦੀਪਕ ਵਜੋਂ ਹੋਈ ਹੈ।
ਪੁਲਿਸ ਨੇ ਆਰੋਪੀਆਂ ਨੂੰ ਅਦਾਲਤ 'ਚ ਪੇਸ਼ ਕਰਕੇ 25 ਤਾਰੀਖ਼ ਤੱਕ ਦਾ ਰਿਮਾਂਡ ਕਰ ਲਿਆ ਹੈ।