ਜਲੰਧਰ : ਕਾਰ ਵੇਚ-ਖ਼ਰੀਦ ਦੀ ਆੜ ਵਿੱਚ ਟ੍ਰੈਵਲ ਏਜੰਟ ਦਾ ਧੰਦਾ ਕਰਨ ਵਾਲੀ ਕਾਰ ਏਜੰਸੀ ਸਮੇਤ ਕਰਤਾਰਪੁਰ ਪੁਲਿਸ ਨੇ 5 ਲੋਕਾਂ ਵਿਰੁੱਧ ਮਾਮਲਾ ਦਰਜ ਹੋਇਆ ਹੈ।
ਦਿਹਾਤੀ ਪੁਲੀਸ ਦੇ ਐੱਸਪੀਡੀ ਜਸਵੀਰ ਸਿੰਘ ਬੋਪਾਰਾਏ ਨੇ ਕਿਹਾ ਹੈ ਕਿ ਪਰਮਜੀਤ ਕੌਰ ਨੇ ਪੁਲਿਸ ਨੂੰ ਇੱਕ ਲਿਖਤੀ ਰੂਪ ਵਿੱਚ ਅਰਜੀ ਦਿੱਤੀ ਸੀ।
ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਵਾਉਣ ਵਾਲੀ ਉਨ੍ਹਾਂ ਦੇ ਨਾਲ ਹੀ ਕੰਮ ਕਰਦੀ ਸੀ। ਪਰਮਜੀਤ ਨੇ ਜਿੰਨ੍ਹਾਂ ਵਿਰੁੱਧ ਦੋਸ਼ ਲਾਏ ਹਨ, ਉਨ੍ਹਾਂ ਨੇ ਵਿਦੇਸ਼ ਜਾਣ ਦੀ ਚਾਹਤ ਰੱਖਣ ਵਾਲੇ 150 ਲੋਕਾਂ ਨੂੰ ਆਪਣੇ ਜਾਲ ਵਿੱਚ ਫ਼ਸਾਇਆ ਤੇ ਨਕਲੀ ਵੀਜ਼ਾ ਦਿਖਾ ਕੇ ਉਨ੍ਹਾਂ ਕੋਲੋਂ 76 ਲੱਖ ਰੁਪਏ ਦੀ ਠੱਗੀ ਮਾਰੀ ਹੈ।
ਜਾਣਕਾਰੀ ਮੁਤਾਬਕ ਨਿਊ ਸੁਪਰੀਮ ਕੋਰਟ ਏਜੰਸੀ ਦੇ ਮਾਲਕ ਦਿਨੇਸ਼ ਚੋਪੜਾ, ਬਲਜਿੰਦਰ ਸਿੰਘ ਪਾਲ ਉਰਫ ਸੀਟੂ, ਬਲਜੀਤ ਸਿੰਘ ਸਿੱਧੂ ਅਤੇ ਰਵੀਨਾ ਰਾਣੀ ਅਤੇ ਅਗਿਆਤ ਦੇ ਰੂਪ ਵਿੱਚ ਹੋਈ ਹੈ।
ਵਿਸ਼ਵ ਖੁਦਕੁਸ਼ੀ ਰੋਕਥਾਮ ਦਿਵਸ: ਖ਼ੁਦਕੁਸ਼ੀਆਂ ਤੋਂ ਕਿਵੇਂ ਦੇਸ਼ ਨੂੰ ਮੁਕਤ ਬਣਾਈਏ ?
ਜਲੰਧਰ ਦੇ ਐੱਸਪੀਡੀ ਜਸਵੀਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਦੋਸ਼ੀ ਬਿਨ੍ਹਾਂ ਕਿਸੇ ਲਾਇਸੰਸ ਦੇ ਟ੍ਰੈਵਲ ਏਜੰਟ ਦਾ ਕੰਮ ਕਰਦੇ ਸੀ ਅਤੇ ਸਬੂਤ ਇਕੱਠੇ ਕਰ ਕੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।