ETV Bharat / state

ਜਲੰਧਰ ਪੁਲਿਸ ਨੇ 4 ਲੋੜੀਂਦੇ ਗੈਂਗਸਟਰਾਂ ਨੂੰ ਕੀਤਾ ਕਾਬੂ, ਹਥਿਆਰ ਵੀ ਬਰਾਮਦ - jalandhar

ਜਲੰਧਰ ਪੁਲਿਸ ਨੇ ਨਾਕਾਬੰਦੀ ਦੌਰਾਨ 4 ਗੈਂਗਸਟਰਾਂ ਨੂੰ ਕਾਬੂ ਕੀਤਾ ਹੈ, ਜੋ ਕਿ ਪਹਿਲਾਂ ਤੋਂ ਵੀ ਲੋੜੀਂਦੇ ਚੱਲ ਰਹੇ ਸਨ। ਉਨ੍ਹਾਂ ਕੋਲੋਂ ਮੌਕੇ ਉੱਤੇ 2 ਪਿਸਟਲਾਂ ਅਤੇ ਤਿੱਖੀਆਂ ਦਾਤਰਾਂ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਨੇ ਰਿਮਾਂਡ ਲੈ ਕੇ ਅਗਲੇਰੀ ਕਰਾਵਾਈ ਸ਼ੁਰੂ ਕਰ ਦਿੱਤੀ ਹੈ।

ਜਲੰਧਰ ਪੁਲਿਸ ਨੇ 4 ਲੋੜੀਂਦੇ ਗੈਂਗਸਟਰਾਂ ਨੂੰ ਕੀਤਾ ਕਾਬੂ, ਹਥਿਆਰ ਵੀ ਬਰਾਮਦ

author img

By

Published : Jun 22, 2020, 7:51 PM IST

ਜਲੰਧਰ: ਕੋਰੋਨਾ ਦੀ ਜਿਥੇ ਪੂਰੀ ਦੁਨੀਆ ਮਾਰ ਝੱਲ ਰਹੀ ਹੈ, ਉੱਧਰ ਹੀ ਦੂਸਰੇ ਪਾਸੇ ਜੁਰਮ ਪ੍ਰਵਿਰਤੀ ਦੇ ਲੋਕ ਵਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਜ ਨਹੀਂ ਆ ਰਹੇ ਹਨ। ਜੁਰਮ ਦੀਆਂ ਵਾਰਦਾਤਾਂ ਨੂੰ ਰੋਕਣ ਦੇ ਪੁਲਿਸ ਵੀ ਪੂਰੀ ਤਰ੍ਹਾਂ ਚੌਕੰਨੀ ਰਹਿੰਦੀ ਹੈ ਅਤੇ ਤਿਆਰੀਆਂ ਵਿੱਚ ਹੁੰਦੀ ਹੈ।

ਵੇਖੋ ਵੀਡੀਓ।

ਅਜਿਹੀ ਇੱਕ ਸਫ਼ਲਤਾ ਜਲੰਧਰ ਪੁਲਿਸ ਦੇ ਹੱਥ ਲੱਗੀ ਹੈ। ਜਲੰਧਰ ਪੁਲਿਸ ਨੇ ਅਜਿਹੇ ਹੀ ਇੱਕ ਗੈਂਗ ਦੇ ਚਾਰ ਲੋਕਾਂ ਨੂੰ ਕਾਬੂ ਕੀਤਾ ਹੈ, ਜੋ ਗੈਂਗਵਾਰ ਅਤੇ ਲੁੱਟਾਂ-ਖੋਹਾਂ ਨੂੰ ਅੰਜਾਮ ਦਿੰਦੇ ਸਨ।

ਜਲੰਧਰ ਦਿਹਾਤੀ ਦੇ ਐੱਸ.ਪੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਪਤਾਰਾ ਚੌਕੀ ਦੇ ਇਲਾਕੇ ਵਿੱਚ ਨਾਕਾਬੰਦੀ ਕੀਤੀ ਹੋਈ ਸੀ। ਪੁਲਿਸ ਅਧਿਕਾਰੀਆਂ ਵੱਲੋਂ ਗੱਡੀਆਂ ਨੂੰ ਰੋਕ-ਰੋਕ ਕੇ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਉਨ੍ਹਾਂ ਨੇ ਕਾਰ ਨੂੰ ਹੱਥ ਦੇ ਕੇ ਰੋਕਣਾ ਚਾਹਿਆ, ਪਰ ਮੁਲਜ਼ਮ ਗੱਡੀ ਨੂੰ ਲੈ ਕੇ ਫ਼ਰਾਰ ਹੋ ਗਏ।

ਪੁਲਿਸ ਪਾਰਟੀ ਵੱਲੋਂ ਕਾਰ ਪਿੱਛਾ ਕੀਤਾ ਗਿਆ ਅਤੇ ਕਾਰ ਸਵਾਰਾਂ ਨੂੰ ਦਬੋਚ ਲਿਆ ਗਿਆ। ਉਪਰੰਤ ਜਦੋਂ ਮੁਲਜ਼ਮਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਮੌਕੇ ਉੱਤੇ ਪਿਸਟਲ, ਤਿੱਖੀਆਂ ਦਾਤਰਾਂ ਮਿਲੀਆਂ। ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ।

ਐੱਸ.ਪੀ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਰੋਹਿਤ ਧੀਰ, ਜਸਵੀਰ ਸਿੰਘ, ਜਸਵੀਰ ਸਿੰਘ ਜੱਸਾ ਅਤੇ ਬਲਜਿੰਦਰ ਸਿੰਘ ਪਹਿਲਾਂ ਵੀ ਗੈਂਗਵਾਰਾਂ ਅਤੇ ਲੁੱਟਾਂ-ਖੋਹਾਂ ਨੂੰ ਅੰਜਾਮ ਦੇ ਚੁੱਕੇ ਹਨ। ਇਹ ਹੁਣ ਵੀ ਕਿਸੇ ਗੈਂਗਵਾਰ ਨੂੰ ਅੰਜਾਮ ਦੇਣ ਦੀ ਤਾਲਾਸ਼ ਵਿੱਚ ਸਨ। ਇਨ੍ਹਾਂ ਦਾ ਰਿਮਾਂਡ ਲੈ ਲਿਆ ਗਿਆ ਹੈ ਅਤੇ ਹੋਰ ਵਾਰਦਾਤਾਂ ਦਾ ਪਤਾ ਲਾਇਆ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.