ਜੰਲਧਰ: ਲਤੀਫਪੁਰਾ ਵਿੱਚ ਇੰਪਰੂਵਮੈਂਟ ਟਰੱਸਟ ਵੱਲੋਂ ਮਕਾਨਾਂ ਨੂੰ ਢਾਹੇ ਜਾਣ ( Latifpura residents and farmers protest) ਦੇ ਵਿਰੋਧ ਵਿੱਚ ਅੱਜ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਨੇ ਮਿਲ ਕੇ ਪੀਏਪੀ ਨੇੜੇ ਹਾਈਵੇਅ ਨੂੰ ਕਰੀਬ 3 ਘੰਟੇ ਤੱਕ ਜਾਮ ਕੀਤਾ। ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਹਾਈਵੇ ਜਾਮ ਕਰਨ ਦਾ ਅਲਟੀਮੇਟਮ ਪਹਿਲਾਂ ਹੀ ਦਿੱਤਾ ਹੋਇਆ ਸੀ। ਕੱਲ੍ਹ ਵਿਚੋਲਗੀ ਕਰਦੇ ਹੋਏ ਕੁਝ ਲੋਕਾਂ ਨੇ ਲਤੀਫਪੁਰਾ ਦੇ ਲੋਕਾਂ ਦੀ ਜਲੰਧਰ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਡੀਸੀ ਦੇ ਨਾ ਆਉਣ ਕਾਰਨ ਮੀਟਿੰਗ ਨਹੀਂ ਹੋ ਸਕੀ।
ਅਗਲੀ ਵਾਰ ਇੱਥੇ ਹੋਵੇਗਾ ਹਾਈਵੇ ਜਾਮ: ਹਾਈਵੇਅ ’ਤੇ ਜਾਮ ਲਾ ਕੇ ਬੈਠੇ ਕਿਸਾਨਾਂ ਨੇ ਕਿਹਾ ਕਿ ਅੱਜ ਹਾਈਵੇਅ ਜਾਮ ਕਰ ਦਿੱਤਾ ਗਿਆ ਹੈ, ਪਰ ਸਰਕਾਰ ਵੱਲੋਂ ਕੋਈ ਸੁਨੇਹਾ ਨਹੀਂ ਆਇਆ ਅਤੇ ਨਾ ਹੀ ਕੋਈ ਅਧਿਕਾਰੀ ਗੱਲ ਕਰਨ ਆਇਆ ਹੈ। ਐਤਵਾਰ ਨੂੰ ਹਾਈਵੇਅ ਨੂੰ ਸਿਰਫ਼ ਇਸ਼ਾਰਾ ਦੇਣ ਦੇ ਤੌਰ ’ਤੇ ਬੰਦ ਰੱਖਿਆ ਗਿਆ। ਹੁਣ ਸਰਕਾਰ ਦੇ ਕੰਨ ਖੋਲ੍ਹਣ ਲਈ 16 ਜਨਵਰੀ ਨੂੰ ਧਨੋਵਾਲੀ ਵਿੱਚ ਹਾਈਵੇਅ ਜਾਮ ਕੀਤਾ ਜਾਵੇਗਾ।
ਪੀਏਪੀ ਚੌਂਕ ਕੀਤਾ ਗਿਆ ਜਾਮ: ਕਿਸਾਨਾਂ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਲਤੀਫਪੁਰਾ ਦੇ ਲੋਕਾਂ ਨਾਲ ਮਿਲ ਕੇ ਜਲੰਧਰ-ਦਿੱਲੀ ਮੁੱਖ ਮਾਰਗ ਦੇ ਦੋਵੇਂ ਲੇਨ ਜਾਮ ਕਰ ਦਿੱਤੇ ਹਨ। ਮਕਾਨਾਂ ਨੂੰ ਢਾਹੁਣ ਦੇ ਵਿਰੋਧ ਵਿੱਚ ਹਾਈਵੇਅ ’ਤੇ ਜਾਮ ਲਗਾ ਕੇ ਬੈਠੇ ਲੋਕਾਂ ਦਾ ਕਹਿਣਾ ਹੈ ਕਿ ਫਿਲਹਾਲ ਦੋ ਵਜੇ ਤੱਕ ਹਾਈਵੇਅ ਜਾਮ ਕੀਤਾ ਜਾ ਰਿਹਾ ਹੈ। ਅੱਜ ਹਾਈਵੇਅ ਦਾ ਜਾਮ ਸਿਰਫ਼ ਪ੍ਰਤੀਕ ਤੌਰ ’ਤੇ ਹੀ ਰੋਕ ਦਿੱਤਾ ਗਿਆ ਹੈ। ਜੇਕਰ ਸਰਕਾਰ ਨੇ ਉਨ੍ਹਾਂ ਨੂੰ ਲਤੀਫਪੁਰਾ ਵਿੱਚ ਹੀ ਮੁੜ ਮਕਾਨ ਨਾ ਦਿੱਤੇ ਤਾਂ ਹਾਈਵੇਅ ’ਤੇ ਪੱਕਾ ਮੋਰਚਾ ਲਾਇਆ ਜਾਵੇਗਾ।
ਪਹਿਲਾਂ ਹੀ ਦਿੱਤਾ ਸੀ ਅਲਟੀਮੇਟਮ: ਇੰਪਰੂਵਮੈਂਟ ਟਰੱਸਟ ਵੱਲੋਂ ਵੰਡ ਸਮੇਂ ਪਾਕਿਸਤਾਨ ਤੋਂ ਲਤੀਫਪੁਰਾ (Jalandhar Latifpura House damaged) ਵਿੱਚ ਆਏ ਲੋਕਾਂ ਦੇ ਮਕਾਨਾਂ ਨੂੰ ਢਾਹੇ ਜਾਣ ਦੇ ਵਿਰੋਧ ਵਿੱਚ ਕਿਸਾਨ ਵੀ ਪੀੜਤਾਂ ਦੇ ਹੱਕ ਵਿੱਚ ਨਿੱਤਰ ਆਏ ਹਨ। ਪਿਛਲੇ ਦਿਨੀਂ ਕਿਸਾਨਾਂ ਨੇ ਲਤੀਫਪੁਰਾ ਦੇ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਲੈ ਕੇ ਜਲੰਧਰ ਸ਼ਹਿਰ ਵਿੱਚ ਅਰਥੀ ਫੂਕ ਰੈਲੀ ਕੱਢੀ ਸੀ। ਇਸ ਅਰਥੀ ਫੂਕ ਰੈਲੀ ਦੀ ਕਾਮਯਾਬੀ ਨੂੰ ਲੈ ਕੇ ਕਿਸਾਨਾਂ ਨੇ ਪਹਿਲੀ ਜਨਵਰੀ ਨੂੰ ਬੰਦ ਦਾ ਸੱਦਾ ਦਿੱਤਾ ਸੀ।
ਪੰਜਾਬ ਸਰਕਾਰ 'ਤੇ ਸਵਾਲ: ਇਸ ਤੋਂ ਪਹਿਲਾਂ ਵਿਜੇ ਸਾਂਪਲਾ ਨੇ ਕਿਹਾ ਕਿ ਪੂਰੇ ਮਾਮਲੇ ਵਿੱਚ ਪੰਜਾਬ ਸਰਕਾਰ ਦੀ ਭੂਮਿਕਾ ਸਹੀ ਨਹੀਂ (The role of Punjab government is not correct) ਲੱਗ ਰਹੀ। ਉਨ੍ਹਾਂ ਕਿਹਾ ਸਰਕਾਰਾਂ ਦਾ ਕੰਮ ਲੋਕਾਂ ਨੂੰ ਵਸਾਉਣਾ ਹੁੰਦਾ (Latifpura dispute) ਹੈ ਨਾ ਕਿ ਉਜਾੜਨਾ । ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਦੇ ਘਰ ਢੇਰੀ ਕਰਨ ਵਿੱਚ ਬਹੁਤ ਜ਼ਿਆਦਾ ਕਾਹਲੀ ਕੀਤੀ ਹੈ ਅਤੇ ਜੇਕਰ ਲੋਕਾਂ ਦੇ ਘਰ ਉਜਾੜਨੇ ਹੀ ਸੀ ਤਾਂ ਮੁੜ ਵਸੇਵੇਂ ਦਾ ਪ੍ਰਬੰਧ ਪਹਿਲਾਂ ਕਰਨਾ ਚਾਹੀਦਾ ਸੀ ਤਾਂ ਜੋ ਠੰਡ ਵਿੱਚ ਟੈਂਟ ਲਗਾ ਕੇ ਬੈਠੇ ਪਰਿਵਾਰਾਂ ਨੂੰ ਸੰਤਾਪ ਨਾ ਹੰਢਾਉਣਾ ਪੈਂਦਾ।
ਇਹ ਵੀ ਪੜ੍ਹੋ: ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਮੁਫ਼ਤ ਸਿਲਾਈ ਕਢਾਈ ਦੀ ਟਰੇਨਿੰਗ ਦੇ ਰਹੀ ਹੈ ਮਾਨਸਾ ਦੀ ਜੀਤ ਕੌਰ ਦਹੀਆ