ਜਲੰਧਰ: ਜਲੰਧਰ (Jalandhar) ਪੰਜਾਬ ਦਾ ਇਹ ਹੀ ਨਹੀਂ ਬਲਕਿ ਪੂਰੇ ਏਸ਼ੀਆ ਦਾ ਇੱਕ ਸ਼ਹਿਰ ਹੈ। ਜਿੱਥੇ ਹਸਪਤਾਲਾਂ ਦੀ ਗਿਣਤੀ ਸਭ ਤੋਂ ਜ਼ਿਆਦਾ ( number of hospitals is the highest) ਹੈ । ਜਲੰਧਰ ਜ਼ਿਲ੍ਹੇ ਵਿੱਚ ਕਰੀਬ 800 ਛੋਟੇ ਵੱਡੇ ਹਸਪਤਾਲ ਹਨ। ਇਹ ਹਸਪਤਾਲ ਸਿਰਫ਼ ਜਲੰਧਰ ,ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਵਰਗੇ ਸੂਬਿਆਂ ਦੇ ਮਰੀਜ਼ਾਂ ਲਈ ਹੀ ਨਹੀਂ ਬਲਕਿ ਦੁਨੀਆਂ ਦੇ ਅਲੱਗ-ਅਲੱਗ ਦੇਸ਼ਾਂ ਵਿੱਚ ਰਹਿ ਰਹੇ ਐੱਨ.ਆਰ.ਆਈ ਲੋਕਾਂ (NRIs) ਲਈ ਵੀ ਇਲਾਜ ਦਾ ਇੱਕ ਮੁੱਖ ਕੇਂਦਰ ਹੈ।
ਜੇਕਰ ਜਲੰਧਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜਲੰਧਰ ਜ਼ਿਲ੍ਹੇ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ (Indian Medical Association in Jalandhar District) ਦੇ ਕਰੀਬ 3 ਹਜ਼ਾਰ ਮੈਂਬਰਾਂ ਹਨ ਜੋ ਸਰਕਾਰੀ ਅਤੇ ਗੈਰ ਸਰਕਾਰੀ ਰੂਪ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਇਸ ਤੋਂ ਇਲਾਵਾ ਦੂਸਰੇ ਰਾਜਾਂ ਤੋ ਆ ਕੇ ਵੀ ਜਲੰਧਰ ਜ਼ਿਲ੍ਹੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਜਲੰਧਰ (Jalandhar) ਵਿੱਚ ਕਰੀਬ 800 ਛੋਟੇ ਵੱਡੇ ਹਸਪਤਾਲ ਹਨ। ਜਿਨ੍ਹਾਂ ਵਿੱਚ ਹਸਪਤਾਲ ਦੇ ਮਾਲਕ ਡਾਕਟਰਾਂ ਵੱਲੋਂ ਲੋਕਲ ਮਰੀਜ਼ਾਂ ਦੇ ਨਾਲ-ਨਾਲ ਐੱਨ.ਆਰ.ਆਈ ਮਰੀਜ਼ਾਂ ਲਈ ਖ਼ਾਸ ਪ੍ਰਬੰਧ ਕੀਤੇ ਗਏ ਹਨ।
ਹਸਪਤਾਲਾਂ ਵਿੱਚ ਇਨ੍ਹਾਂ ਐੱਨ.ਆਰ.ਆਈ ਮਰੀਜ਼ਾਂ ਲਈ ਬਣਾਏ ਗਏ ਹਨ ਸਟੀਲਨੋਕਸ ਅਤੇ ਸੁਪਰ ਡੀਲਕਸ ਵਾਰਡ: ਜਲੰਧਰ ਦੇ ਵੱਡੇ ਪ੍ਰਾਈਵੇਟ ਹਸਪਤਾਲਾਂ (Large private hospitals in Jalandhar) ਵਿੱਚ ਵਿਦੇਸ਼ਾਂ ਤੋਂ ਆ ਕੇ ਆਪਣਾ ਇਲਾਜ ਕਰਵਾਉਣ ਵਾਲੇ ਇਨ੍ਹਾਂ ਐੱਨ.ਆਰ.ਆਈ ਲੋਕਾਂ ਲਈ ਡੀਲਕਸ ਅਤੇ ਸੁਪਰ ਡੀਲਕਸ ਵਾਰਡ ਬਣਾਏ ਗਏ ਹਨ। ਜਿਨ੍ਹਾਂ ਵਿੱਚ ਮਾਹੌਲ ਇਸ ਤਰ੍ਹਾਂ ਦਾ ਬਣਾਇਆ ਗਿਆ ਹੈ ਜਿਵੇਂ ਮਰੀਜ਼ ਆਪਣੇ ਘਰ ਰਹਿ ਰਿਹਾ ਹੋਵੇ। ਇਨ੍ਹਾਂ ਵਾਰਡਾਂ ਵਿੱਚ ਮਰੀਜ਼ ਦੇ ਕੈਬਿਨ ਦੇ ਨਾਲ ਇੱਕ ਵੱਖ ਕਮਰਾ ਬਣਾਇਆ ਗਿਆ ਹੈ। ਜਿਸ ਵਿੱਚ ਡਬਲਬੈੱਡ, ਫਰਿੱਜ, ਮਾਈਕਰੋਵੇਵ ਓਵਨ, ਸੋਫਾ ਸੈੱਟ, ਵਾਈ ਫਾਈ ਵਰਗੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ।
ਸ਼ਹਿਰ ਵਿੱਚ ਬਣੇ ਇਨ੍ਹਾਂ ਵੱਡੇ ਹਸਪਤਾਲਾਂ ਦੇ ਇਨ੍ਹਾਂ ਵਾਰਡਾਂ ਨੂੰ ਦੇਖ ਇੰਜ ਲਗਦਾ ਹੈ ਜਿਵੇਂ ਉਹ ਕਿਸੇ ਵੱਡੇ ਹੋਟਲ ਦੇ ਕਮਰੇ ਹਨ। ਇਸ ਦਾ ਮਕਸਦ ਇਹ ਹੈ ਕਿ ਉਹ ਐੱਨ.ਆਰ.ਆਈ ਜੋ ਸਿਰਫ਼ ਇਲਾਜ ਕਰਾਉਣ ਲਈ ਪੰਜਾਬ ਦੇ ਜਲੰਧਰ ਆਉਂਦੇ ਹਨ ਉਨ੍ਹਾਂ ਦੇ ਸਕੇ ਸਬੰਧੀਆਂ ਨੂੰ ਹੋਟਲ ਵਿੱਚ ਨਾ ਰਹਿਣਾ ਪਵੇ ਸਗੋਂ ਉਹ ਆਪਣੇ ਮਰੀਜ਼ ਦੇ ਨਾਲ ਹੀ ਆਪਣਾ ਸਮਾਂ ਬਤੀਤ ਕਰ ਸਕਣ।
ਇੱਕ ਸਮਾਂ ਸੀ ਜਦ ਜਲੰਧਰ ਵਿਖੇ ਮੌਜੂਦ ਇਨ੍ਹਾਂ ਹਸਪਤਾਲਾਂ ਦੇ ਮਰੀਜ਼ਾਂ ਵਿੱਚੋਂ 40 ਤੋ 45 ਪਰਸੈਂਟ ਮਰੀਜ਼ ਐੱਨ.ਆਰ.ਆਈ ਹੁੰਦੇ ਸਨ: ਪੰਜਾਬ ਦੇ ਦੋਆਬਾ ਇਲਾਕੇ ‘ਚੋਂ ਸਭ ਤੋਂ ਜ਼ਿਆਦਾ ਪੰਜਾਬੀ ਵਿਦੇਸ਼ਾਂ ਦੇ ਵਿੱਚ ਜਾ ਕੇ ਵਸੇ ਹਨ। ਫਿਰ ਗੱਲ ਚਾਹੇ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਵਰਗੇ ਦੇਸ਼ਾਂ ਦੀ ਹੋਵੇ ਜਾਂ ਫਿਰ ਦੁਨੀਆ ਦੇ ਛੋਟੇ-ਛੋਟੇ ਦੇਸ਼ਾਂ ਦੇ ਹਰ ਪੰਜਾਬੀ ਆਪਣੇ ਪਰਿਵਾਰਾਂ ਸਮੇਤ ਵਸੇ ਹੋਏ ਹਨ, ਪਰ ਇਹ ਸਾਰੇ ਲੋਕ ਪੰਜਾਬ ਨਾਲ ਇਸ ਕਦਰ ਜੁੜੇ ਹਨ। ਪੰਜਾਬ ਅੰਦਰ ਆਪਣੇ-ਆਪਣੇ ਪਿੰਡਾਂ ਦੇ ਨਾਲ ਇਨ੍ਹਾਂ ਦਾ ਲਗਾਓ ਦੇਖਣ ਨੂੰ ਮਿਲਦਾ ਹੈ।
ਇਹੀ ਨਹੀਂ ਵਿਦੇਸ਼ਾਂ ਵਿੱਚ ਰਹਿ ਰਹੇ ਇਨ੍ਹਾਂ ਪੰਜਾਬੀਆਂ ਨੂੰ ਜਦ ਵੀ ਕਿਸੇ ਮੈਡੀਕਲ ਸੁਵਿਧਾ ਦੀ ਲੋੜ ਪੈਂਦੀ ਹੈ ਤਾਂ ਇਹ ਜਲੰਧਰ ਦਾ ਰੁਖ ਕਰਦੇ ਹਨ। ਜਲੰਧਰ ਸ਼ਹਿਰ ‘ਚ ਨੂੰ ਪਹਿਲੇ ਹੀ ਮੈਡੀਕਲ ਹੱਬ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਅਤੇ ਇਸ ਸ਼ਹਿਰ ਦੀ ਪਛਾਣ ਮੈਡੀਕਲ ਟੂਰਿਜ਼ਮ ਕਰਕੇ ਵੀ ਪੂਰੀ ਦੁਨੀਆਂ ਵਿੱਚ ਬਣੀ ਹੋਈ ਹੈ। ਜਲੰਧਰ ਵਿੱਚ ਇਲਾਜ ਕਰਾਉਣ ਵਾਲੇ ਮਰੀਜ਼ਾਂ ਵਿੱਚ ਕਿਸੇ ਸਮੇਂ 40 ਤੋ 45 ਪਰਸੈਂਟ ਗਿਣਤੀ ਉਨ੍ਹਾਂ ਮਰੀਜ਼ਾਂ ਦੀ ਹੁੰਦੀ ਸੀ ਜੋ ਦੁਨੀਆਂ ਦੇ ਅਲੱਗ ਅਲੱਗ ਕੋਨਿਆਂ ਤੋਂ ਇੱਥੇ ਆ ਕੇ ਆਪਣਾ ਇਲਾਜ ਕਰਵਾਉਣਾ ਪਸੰਦ ਕਰਦੇ ਸੀ।
ਐੱਨ.ਆਰ.ਆਈ ਆਪਣੇ ਪਰਿਵਾਰਾਂ ਨੂੰ ਮਿਲਣ ਦੇ ਨਾਲ ਨਾਲ ਕਰਵਾਉਣ ਆਉਂਦੇ ਸੀ ਆਪਣਾ ਇਲਾਜ: ਜਲੰਧਰ ਦੇ ਇੱਕ ਐੱਨ.ਆਰ.ਆਈ ਰਣਬੀਰ ਸਿੰਘ ਟੁੱਟ ਦੱਸਦੇ ਹਨ ਕਿ ਕੋਵਿਡ ਤੋਂ ਪਹਿਲਾਂ ਦੋਆਬਾ ਇਲਾਕੇ ਦੇ ਹੀ ਨਹੀਂ ਬਲਕਿ ਪੂਰੇ ਪੰਜਾਬ ਵਿੱਚੋਂ ਵਿਦੇਸ਼ਾਂ ਦੇ ਜਾ ਕੇ ਵਸੇ ਪੰਜਾਬੀ ਸਰਦੀਆਂ ਵਿੱਚ ਆਪਣੇ ਕਾਰੀਬਿਆ ਰਿਸ਼ਤੇਦਾਰਾਂ ਤੇ ਪਰਿਵਾਰਾਂ ਨੂੰ ਮਿਲਣ ਲਈ ਪੰਜਾਬ ਆਂਦੇ ਸੀ ਅਤੇ ਇਸ ਦੌਰਾਨ ਉਹ ਆਪਣਾ ਇਲਾਜ ਵੀ ਕਰਵਾਕੇ ਜਾਂਦੇ ਸੀ। ਉਨ੍ਹਾਂ ਮੁਤਾਬਕ ਇਸ ਦਾ ਕਾਰਨ ਇਹ ਹੈ ਕਿ ਪੰਜਾਬ ਵਿੱਚ ਇਨ੍ਹਾਂ ਨੂੰ ਇਲਾਜ ਸਸਤਾ ਪੈਦਾ ਹੈ।
ਡਾਕਟਰ ਪੰਜਾਬੀ ਹਿੰਦੀ ਬੋਲਦੇ ਹਨ ਜਿਸ ਕਰਕੇ ਉਨ੍ਹਾਂ ਨਾਲ ਗੱਲਬਾਤ ਕਰਨੀ ਅਸਾਨ ਹੈ। ਇਹੀ ਨਹੀਂ ਕਈ ਦੇਸ਼ਾਂ ਵਿੱਚ ਇਸ ਦਾ ਕਾਰਨ ਇਹ ਵੀ ਹੈ ਕਿ ਕਿ ਉੱਥੇ ਇਲਾਜ ਸਸਤਾ ਹੈ, ਪਰ ਇਲਾਜ ਲਈ ਕਈ-ਕਈ ਮਹੀਨੇ ਇੰਤਜਾਰ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਇਸ ਦਾ ਇਹ ਵੀ ਇੱਕ ਕਾਰਣ ਹੈ ਕਿ ਪੰਜਾਬ ਵਿੱਚ ਦਵਾਈਆਂ ਅਤੇ ਇਲਾਜ ਦਾ ਖਰਚ ਵਿਦੇਸ਼ਾਂ ਨਾਲੋਂ ਸਸਤੀਆਂ ਹੈ, ਪਰ ਹੁਣ ਕੋਵਿਡ ਦੌਰਾਨ ਐੱਨ.ਆਰ.ਆਈ ਪੰਜਾਬ ਨਹੀਂ ਆਏ ਹਨ। ਜਿਸ ਕਰਕੇ ਜਲੰਧਰ ਵਿੱਚ ਇਸ ਕਾਰੋਬਾਰ ‘ਤੇ ਅਸਰ ਪਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਜਦ ਕੋਵਿਡ ਦਾ ਖ਼ਤਰਾ ਟੱਲ ਗਿਆ ਹੈ ਤਾਂ ਹੁਣ ਸਰਦੀਆਂ ਵਿੱਚ ਐੱਨ.ਆਰ.ਆਈ ਫਿਰ ਤੋਂ ਪੰਜਾਬ ਦਾ ਰੁੱਖ ਕਰਨਗੇ।
ਕੋਵਿਡ ਕਰਕੇ ਤਕਰੀਬਨ ਬੰਦ ਹੋਇਆ ਮੇਡਿੱਕਲ ਟੂਰਿਜ਼ਮ ਦਾ ਕੱਮ: ਜਲੰਧਰ ਵਿੱਚ ਵੱਡੇ-ਵੱਡੇ ਹਸਪਤਾਲਾਂ ਦੇ ਡਾਕਟਰ ਕਹਿੰਦੇ ਹਨ ਕਿ ਕੋਵਿਡ ਤੋਂ ਬਾਅਦ ਇਹ ਕੰਮ ਬਿਲਕੁਲ ਠੱਪ ਹੋ ਗਿਆ ਹੈ। ਐੱਨ.ਆਰ.ਆਈ ਲੋਕਾਂ ਦੇ ਨਾਂ ਆਉਣ ਕਰਕੇ ਉਨ੍ਹਾਂ ਨੂੰ ਇਸ ਦਾ ਬਹੁਤ ਨੁਕਸਾਨ ਹੋਇਆ ਹੈ। ਜਲੰਧਰ ਦੇ ਜੌਹਲ ਹਸਪਤਾਲ ਦੇ ਡਾਕਟਰ ਬੀ.ਏਸ. ਜੌਹਲ ਦੱਸਦੇ ਹਨ ਕਿ ਐੱਨ.ਆਰ.ਆਈ ਜਲੰਧਰ ਭਾਰੀ ਗਿਣਤੀ ਵਿੱਚ ਆਪਣਾ ਵੱਖ-ਵੱਖ ਇਲਾਜ ਕਰਾਣ ਲਈ ਜਲੰਧਰ ਆਉਦੇ ਸਨ, ਪਰ ਹੁਣ ਇਹ ਗਿਣਤੀ ਨਾ ਦੇ ਬਰਾਬਰ ਹੋ ਗਈ ਹੈ।
ਮੈਡੀਕਲ ਟੂਰਿਜ਼ਮ ਦੇ ਨਾਮ ਨਾਲ ਜਾਣਿਆ ਜਾਂਦਾ ਜਲੰਧਰ ਸ਼ਹਿਰ ਫਿਲਹਾਲ ਇਨ੍ਹਾਂ ਐੱਨ.ਆਰ.ਆਈ ਮਰੀਜਾਂ ਦੇ ਇੰਤਜਾਰ ਵਿੱਚ ਹੈ ਤਾਂਕਿ ਇੱਕ ਵਾਰ ਫਿਰ ਇਹ ਲੋਕ ਇੱਥੇ ਆਉਣ ਅਤੇ ਆਪਣਾ ਇਲਾਜ ਕਰਾਣ। ਫਿਲਹਾਲ ਇਹ ਉਮੀਦ ਲਗਾਇ ਜਾ ਰਹੀ ਹੈ ਕਿ ਇਸ ਸਾਲ ਸਰਦੀਆਂ ਵਿਚ ਇਹ ਐੱਨ.ਆਰ.ਆਈ ਪੰਜਾਬ ਵਿੱਚ ਆਪਣੇ ਪਿੰਡ ਦਾ ਰੁੱਖ ਕਰਨਗੇ ਅਤੇ ਇਸ ਦੇ ਨਾਲ ਹੀ ਆਪਣੇ ਇਲਾਜ ਲਈ ਹਸਪਤਾਲਾ ਵਿਚ ਵੀ ਪਹੁੰਚਣਗੇ।
ਇਹ ਵੀ ਪੜ੍ਹੋ: ਕੋਰੋਨਾ ਨੂੰ ਲੈ ਕੇ ਪੀਐਮ ਮੋਦੀ ਅੱਜ ਕਰਨਗੇ ਮੀਟਿੰਗ