ਜਲੰਧਰ: ਕਲਾ ਭਾਵਨਾਵਾਂ ਨੂੰ ਜ਼ਾਹਰ ਕਰਨ ਦਾ ਸਭ ਤੋਂ ਮਹੱਤਵਪੂਰਨ ਸਾਧਨ ਹੁੰਦੀਆਂ ਹਨ। ਅਸੀਂ ਆਪਣੀ ਖ਼ੁਸ਼ੀ ਅਤੇ ਆਪਣੇ ਦੁਖ਼ ਨੂੰ ਵੱਖੋਂ ਵੱਖ ਕਲਾਵਾਂ ਰਾਹੀਂ ਜ਼ਾਹਰ ਕਰਦੇ ਹਨ। ਇਸੇ ਹੀ ਤਰ੍ਹਾਂ ਜਲੰਧਰ ਦੀ ਸ਼ਿਰੀਨ ਦੀਆਂ ਭਾਵਨਾਵਾਂ ਨੂੰ ਵੀ ਕਲਾ ਨੇ ਹੀ ਰੂਪ ਦਿੱਤਾ।
ਦੱਸਣਯੋਗ ਹੈ ਕਿ ਸ਼ਿਰੀਨ ਅਦਾਕਾਰਾ ਮਾਧੂਰੀ ਦਿੱਕਸ਼ਿਤ ਦੀ ਬਹੁਤ ਵੱਡੀ ਫੈਨ ਹੈ ਅਤੇ ਜਦ ਉਸਨੂੰ ਪਤਾ ਲੱਗਾ ਕਿ ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖ਼ਾਨ ਨੂੰ ਮਾਧੂਰੀ ਆਪਣਾ ਗੁਰੂ ਮੰਨਦੀ ਹੈ ਤਦ ਉਸ ਨੇ ਵੀ ਸਰੋਜ ਖ਼ਾਨ ਨੂੰ ਆਪਣਾ ਗੁਰੂ ਮੰਨ ਉਨ੍ਹਾਂ ਦਾ ਸਕੈਚ ਬਣਾ ਸਰੋਜ ਖ਼ਾਨ ਨੂੰ ਸ਼ਰਧਾਂਜਲੀ ਦਿੱਤੀ ਹੈ।
ਸ਼ਿਰੀਨ ਦਾ ਕਹਿਣਾ ਹੈ ਕਿ ਸਰੋਜ ਖ਼ਾਨ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਨੂੰ ਬਹੁਤ ਦੁਖ਼ ਹੋਇਆ ਅਤੇ ਦੁਖ਼ ਨੂੰ ਜ਼ਾਹਰ ਕਰਨ ਲਈ ਉਸ ਨੇ ਸਰੋਜ ਖ਼ਾਨ ਦਾ ਸਕੈਚ ਬਣਾਇਆ।
ਸ਼ਿਰੀਨ ਨੇ ਦੱਸਿਆ ਕਿ ਉਸ ਦਾ ਸੁਪਨਾ ਸੀ ਕਿਸ ਜਿਸ ਸਖ਼ਸ਼ ਨੇ ਮਾਧੂਰੀ ਨੂੰ ਇਸ ਮੁਕਾਮ 'ਤੇ ਪਹੁੰਚਾਇਆ ਉਸ ਨਾਲ ਬੈਠ ਉਹ ਗੱਲਾਂ ਕਰੇ ਉਨ੍ਹਾਂ ਨਾਲ ਕੰਮ ਕਰੇ ਉਸ ਨੇ ਦੱਸਿਆ ਕਿ ਪਰ ਸਰੋਜ ਖ਼ਾਨ ਦੇ ਜਾਣ ਨਾਲ ਉਸ ਦਾ ਇਹ ਸਪਨਾ ਵੀ ਟੁੱਟ ਗਿਆ।
ਜ਼ਿਕਰ-ਏ-ਖ਼ਾਸ ਹੈ ਕਿ ਬੀਤੇ ਸ਼ੁੱਕਰਵਾਰ ਸਰੋਜ ਖ਼ਾਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਜਿਸ ਦੀ ਥਾਂ ਬਾਲੀਵੁਡ 'ਚ ਕੋਈ ਹੋਰ ਨਹੀਂ ਲੈ ਸਕਦਾ।