ETV Bharat / state

ਮਲੇਸ਼ੀਆ ਦੀ ਐਲੀ ਨੇ ਲੁੱਟਿਆ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਦਾ ਦਿਲ, ਨਵੰਬਰ ਚ ਹੋਵੇਗਾ ਵਿਆਹ - aptain manpreet singh aptain manpreet singh

ਮਨਪ੍ਰੀਤ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਵਿਆਹ ਦੇ ਲਈ ਤਿਆਰੀਆਂ ਕਰ ਲਈਆਂ ਗਈਆਂ ਹਨ ਅਤੇ ਜਲਦ ਹੀ ਦੋਹਾਂ ਦਾ ਵਿਆਹ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਐਲੀ ਦਾ ਨਵਾਂ ਨਾਮ ਲਵਪ੍ਰੀਤ ਰੱਖਿਆ ਜਾਵੇਗਾ।

ਮਨਪ੍ਰੀਤ ਸਿੰਘ
ਮਨਪ੍ਰੀਤ ਸਿੰਘ
author img

By

Published : Jul 28, 2020, 11:42 AM IST

ਜਲੰਧਰ: ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੇ ਵਿਆਹ ਨੂੰ ਲੈ ਕੇ ਪਿਛਲੇ ਦਿਨੀਂ ਚਰਚਾਵਾਂ ਸਾਹਮਣੇ ਆਈਆਂ ਸੀ ਕਿ ਮਲੇਸ਼ੀਆ ਵਿੱਚ ਰਹਿੰਦੀ ਕੁੜੀ ਦਾ ਮਨਪ੍ਰੀਤ ਦੇ ਨਾਲ ਵਿਆਹ ਹੋਣ ਵਾਲਾ ਹੈ। ਮਨਪ੍ਰੀਤ ਦੇ ਪਰਿਵਾਰ ਨੇ ਇਸ ਗੱਲ ਤੋਂ ਪਰਦਾ ਚੁੱਕਦਿਆਂ ਕਿਹਾ ਕਿ ਮਨਪ੍ਰੀਤ ਦਾ ਵਿਆਹ 29 ਨਵੰਬਰ ਨੂੰ ਕਰਵਾਇਆ ਜਾਵੇਗਾ।

ਨੂੰਹ ਦਾ ਨਾਂਅ ਬਦਲਣ ਦੀਆਂ ਤਿਆਰੀਆਂ

ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਜਲਦ ਵਿਆਹ ਦੇ ਬੰਧਨ ਵਿੱਚ ਬਣਨ ਜਾ ਰਹੇ ਹਨ ਮਨਪ੍ਰੀਤ ਦਾ ਵਿਆਹ ਮਲੇਸ਼ੀਆ ਵਿੱਚ ਰਹਿਣ ਵਾਲੀ ਐਲੀ ਦੇ ਨਾਲ 29 ਨਵੰਬਰ ਨੂੰ ਭਾਰਤ ਵਿੱਚ ਹੋਵੇਗਾ। ਮਨਪ੍ਰੀਤ ਦੀ ਮਾਂ ਨੇ ਦੱਸਿਆ ਕਿ ਐਲੀ ਦਾ ਨਵਾਂ ਨਾਮ ਲਵਪ੍ਰੀਤ ਰੱਖਿਆ ਜਾਵੇਗਾ।

ਮਲੇਸ਼ੀਆ ਦੀ ਐਲੀ ਨੇ ਲੁੱਟਿਆ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਦਾ ਦਿਲ

ਮਨਪ੍ਰੀਤ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਵਿਆਹ ਦੇ ਲਈ ਤਿਆਰੀਆਂ ਕਰ ਲਈਆਂ ਹਨ ਅਤੇ ਜਲਦ ਹੀ ਦੋਨਾਂ ਦਾ ਵਿਆਹ ਕਰਵਾ ਦਿੱਤਾ ਜਾਵੇਗਾ ਉਨ੍ਹਾਂ ਨੇ ਕਿਹਾ ਕੁੜੀ ਪੇਸ਼ੇ ਤੋਂ ਵਕੀਲ ਹੈ।

ਲੌਕਡਾਊਨ ਤੋਂ ਬਾਅਦ ਹੋਵੇਗਾ ਵਿਆਹ

ਉਨ੍ਹਾਂ ਦਾ ਕਹਿਣਾ ਹੈ ਕਿ ਕੁੜੀ ਅਤੇ ਉਸ ਦੇ ਭਰਾ ਮਲੇਸ਼ੀਆ ਵਿੱਚ ਰਹਿੰਦੇ ਹਨ ਉਹ ਕੋਰੋਨਾ ਵਾਇਰਸ ਦੇ ਚੱਲਦੇ ਅਜੇ ਭਾਰਤ ਨਹੀਂ ਆ ਰਹੇ ਪਰ ਉਨ੍ਹਾਂ ਨੂੰ ਉਮੀਦ ਹੈ ਕਿ ਜਦੋਂ ਲੌਕਡਾਊਨ ਖ਼ਤਮ ਹੋ ਜਾਵੇਗਾ ਅਤੇ ਆਉਣ ਵਾਲੀ 29 ਨਵੰਬਰ ਨੂੰ ਉਨ੍ਹਾਂ ਦਾ ਵਿਆਹ ਕਰਵਾ ਦਿੱਤਾ ਜਾਵੇਗਾ।

ਕੌਣ ਹੈ ਮਨਪ੍ਰੀਤ

ਮਨਪ੍ਰੀਤ ਸਿੰਘ ਇੱਕ ਅਜਿਹਾ ਨਾਮ ਜਿਸਨੇ ਆਪਣੀ ਖੇਡ ਨਾਲ ਪੂਰੀ ਦੁਨੀਆਂ ਵਿੱਚ ਛੋਟੀ ਜਿਹੀ ਉਮਰ ਵਿੱਚ ਆਪਣਾ ਵੱਡਾ ਨਾਮ ਬਣਾ ਲਿਆ। ਉਸ ਨੇ 18 ਸਾਲ ਦੀ ਉਮਰ ਵਿੱਚ ਇੰਡੀਅਨ ਹਾਕੀ ਟੀਮ ਵਿੱਚ ਆਪਣਾ ਪਹਿਲਾ ਮੈਚ ਖੇਡਿਆ ਸੀ ਅਤੇ ਹੁਣ ਉਹ ਆਪਣੀ ਮਿਹਨਤ ਅਤੇ ਲਗਨ ਦੀ ਬਦੌਲਤ ਭਾਰਤੀ ਹਾਕੀ ਟੀਮ ਵਿੱਚ ਕਪਤਾਨ ਹੈ।

ਕਿਵੇਂ ਹੋਈ ਐਲੀ ਨਾਲ ਮੁਲਾਕਾਤ

ਮਨਪ੍ਰੀਤ ਦੀ ਮੰਨੀਏ ਤਾਂ 2012 ਵਿੱਚ ਉਨ੍ਹਾਂ ਨਾਲ ਹਾਕੀ ਦਾ ਮੈਚ ਮਲੇਸ਼ੀਆ ਵਿੱਚ ਹੋਇਆ ਸੀ ਜਿੱਥੇ ਉਨ੍ਹਾਂ ਦੋਨਾਂ ਦੀ ਮੁਲਾਕਾਤ ਹੋਈ।

ETV Bharat Logo

Copyright © 2025 Ushodaya Enterprises Pvt. Ltd., All Rights Reserved.