ਜਲੰਧਰ: ਕਾਂਸ਼ੀ ਰਾਮ ਦੀ ਬਰਸੀ ਦੇ ਸਬੰਧ ’ਚ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ (Bahujan Samaj Party) ਵੱਲੋਂ ਅੱਜ ਜਲੰਧਰ ਦੇ ਕਿਸ਼ਨਗੜ੍ਹ ਇਲਾਕੇ ਵਿੱਚ ਇੱਕ ਰੈਲੀ ਕੀਤੀ ਗਈ। ਇਸ ਰੈਲੀ ’ਚ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਸਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸ਼ਿਰਕਤ ਕੀਤੀ। ਇਸ ਰੈਲੀ ਦੌਰਾਨ ਵੱਡੀ ਗਿਣਤੀ ’ਚ ਲੋਕ ਸ਼ਾਮਲ ਹੋਏ।
ਸੁਖਬੀਰ ਬਾਦਲ ਨੇ ਘੇਰੀ ਕਾਂਗਰਸ
ਰੈਲੀ ਨੂੰ ਸਬੰਧੋਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸਰਕਾਰ ਸਮੇਂ ਦੀਆਂ ਉਪਲਬਧੀਆਂ ਗਿਣਵਾਈਆਂ ਨਾਲ ਹੀ ਕਾਂਗਰਸ ਨੂੰ ਘੇਰਿਆ। ਰੈਲੀ ਨੂੰ ਸਬੰਧੋਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਗਰੀਬਾਂ ਦਾ ਇਸਤੇਮਾਲ ਕਰਦੀ ਹੈ। ਕਾਂਗਰਸ ਸਰਕਾਰ ਹੁਣ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਕਦੀ ਵੀ ਗ਼ਰੀਬਾਂ ਬਾਰੇ ਨਹੀਂ ਸੋਚਿਆ ਇਹੀ ਕਾਰਨ ਹੈ ਕਿ ਬਿਹਾਰ ਯੂਪੀ ਅਤੇ ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਵਿਚ ਕਾਂਗਰਸ ਦਾ ਨਾਮੋ ਨਿਸ਼ਾਨ ਨਹੀਂ ਹੈ। ਪੰਜਾਬ ’ਚ ਸਾਰੇ ਫੈਸਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਹੀਂ ਸਗੋਂ ਨਵਜੋਤ ਸਿੰਘ ਸਿੱਧੂ ਲੈ ਰਿਹਾ ਹੈ। ਕਾਂਗਰਸ ਨੇ ਪੰਜਾਬ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਹੈ ਤਾਂ ਜੋ ਉਨ੍ਹਾਂ ਨੂੰ ਉਤਾਰਨਾ ਆਸਾਨ ਹੋ ਜਾਵੇ।
ਸੁਖਬੀਰ ਸਿੰਘ ਬਾਦਲ ਨੇ ਰੈਲੀ ਚ ਕੀਤੇ ਵੱਡੇ ਐਲਾਨ
ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਵੱਡੇ ਵਾਅਦੇ ਵੀ ਕੀਤੇ। ਸੁਖਬੀਰ ਬਾਦਲ ਨੇ ਕਿਹਾ ਕਿ ਜਿਸ ਪਰਿਵਾਰ ਦੇ ਕੋਲ ਨੀਲਾ ਕਾਰਡ ਹੋਵੇਗਾ ਉਸ ਪਰਿਵਾਰ ਦੇ ਖਾਤੇ ’ਚ ਹਰ ਮਹੀਨੇ 2000 ਰੁਪਏ ਆਉਣਗੇ। ਸਾਰਿਆਂ ਦੀ 400 ਯੂਨੀਟ ਬਿਜਲੀ ਮੁਆਫ ਕੀਤੀ ਜਾਵੇਗੀ। ਜੇਕਰ ਕਿਸੇ ਪਰਿਵਾਰ ਦਾ ਬਿੱਲ 400 ਦੀ ਥਾਂ ’ਤੇ 500 ਯੂਨਿਟ ਹੋਵੇਗਾ ਤਾਂ ਸਿਰਫ 100 ਯੂਨਿਟ ਦਾ ਬਿੱਲ ਆਵੇਗਾ।
ਵਿਦਿਆਰਥੀਆਂ ਲਈ ਕੀਤਾ ਇਹ ਐਲਾਨ
ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਾਈਵੇਟ ਕਾਲਜਾਂ ਅਤੇ ਯੂਨੀਵਰਸਿਟੀ ’ਚ ਸਰਕਾਰੀ ਸਕੂਲ ਦੇ ਬੱਚਿਆ ਦੇ ਲਈ 33 ਫੀਸਦ ਸੀਟ ਰਿਜਰਵ ਹਹੇਗੀ। ਇੱਕ ਮੈਡੀਕਲ ਕਾਲਜ ਕਾਂਸੀ ਰਾਮ ਦੇ ਨਾਂ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਸ ਪਿੰਡ ’ਚ 50 ਫੀਸਦ ਤੋਂ ਜਿਆਦਾ ਲੋਕ ਦਲਿਤ ਹੋਣਗੇ ਉੱਥੇ 50 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ। ਨਾਲ ਹੀ ਐਸਸੀਬੀਸੀ ਵੇਲਫੇਅਰ ਡਿਪਾਰਟਮੇਂਟ ਬਣਾਇਆ ਜਾਵੇਗਾ। ਦਲਿਤਾਂ ਦੇ ਲਈ 5 ਲੱਖ ਮਕਾਨ ਬਣਾਏ ਜਾਣਗੇ।
ਇਹ ਵੀ ਪੜੋ: ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਰੈਲੀ, ਕਿਸਾਨਾਂ ਨੇ ਕੀਤਾ ਰਸਤਾ ਜਾਮ