ਜਲੰਧਰ : ਪੰਜਾਬ ਵਿਚ ਕੋਰੋਨਾ ਵਾਇਰਸ ਦੇ ਵੱਧਦੇ ਕੇਸਾਂ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਲਾਕਡਾਊਨ ਲਗਾਇਆ ਗਿਆ ਹੈ।ਸਰਕਾਰ ਵੱਲੋਂ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆ ਗਈਆ ਹਨ।ਪੰਜਾਬ ਵਿੱਚ ਲਾਕਡਾਊਨ ਅਤੇ ਨਾਈਟ ਕਰਫਿਊ ਦੇ ਬਾਵਜੂਦ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਵਾਲੇ ਸਰਕਾਰ ਦੇ ਆਦੇਸ਼ਾਂ ਦਾ ਸ਼ਰ੍ਹੇਆਮ ਧੱਜੀਆਂ ਉਡਾ ਰਹੇ ਹਨ।ਜਲੰਧਰ ਦੇ ਰਾਮਾ ਮੰਡੀ ਚੌਕ ਵਿਚ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਵਾਲੇ ਬੱਸਾਂ ਵਿੱਚ ਖਚਾਖਚ ਸਵਾਰੀਆਂ ਭਰ ਕੇ ਲੈ ਕੇ ਜਾ ਰਹੇ ਹਨ।ਪੁਲਿਸ ਨੇ ਬੱਸਾਂ ਦੀ ਚੈਕਿੰਗ ਦੌਰਾਨ ਬੱਸ ਵਿਚ 80 ਸਵਾਰੀਆਂ ਸਨ।
ਸਵਾਰੀਆਂ ਨੇ ਲਗਾਏ ਇਲਜ਼ਾਮ
ਪ੍ਰਾਈਵੇਟ ਬੱਸਾਂ ਵਿਚ ਜਾ ਰਹੇ ਪਰਵਾਸੀ ਲੋਕਾਂ ਦਾ ਵੀ ਕਹਿਣਾ ਹੈ ਕਿ ਬੱਸਾਂ ਵਾਲਿਆਂ ਨੇ ਉਨ੍ਹਾਂ ਦੇ ਨਾਲ ਕੁੱਟਮਾਰ ਕੀਤੀ ਅਤੇ ਜ਼ਬਰਨ ਉਨ੍ਹਾਂ ਤੋਂ ਵੱਧ ਪੈਸੇ ਵੀ ਵਸੂਲੇ।ਪੰਜਾਬ ਵਿੱਚ ਸਰਕਾਰ ਦੀਆਂ ਦਿੱਤੇ ਗਏ ਆਦੇਸ਼ਾਂ ਦੇ ਬਾਵਜੂਦ ਵੀ ਬੱਸ ਵਾਲੇ ਆਪਣੀਆਂ ਮਨਮਾਨੀਆਂ ਕਰਨ ਤੋਂ ਬਾਜ਼ ਨਹੀਂ ਆ ਰਹੇ ਉੱਥੇ ਹੀ ਸਰਕਾਰ ਦੀਆਂ ਨੀਤੀਆਂ ਪੂਰੀ ਤਰ੍ਹਾਂ ਹਦਾਇਤਾਂ ਦਾ ਸ਼ਰ੍ਹੇਆਮ ਧੱਜੀਆਂ ਉਡਾਉਣ ਵਿੱਚ ਲੱਗੇ ਹੋਏ ਹਨ।ਯਾਤਰੀਆਂ ਨੇ ਇਲਜ਼ਾਮ ਲਗਾਏ ਹਨ ਕਿ ਪ੍ਰਾਈਵੇਟ ਬੱਸਾਂ ਵਾਲੇ ਦੋ ਹਜ਼ਾਰ ਤੋਂ ਲੈ ਕੇ ਤਿੱਨ ਹਜ਼ਾਰ ਤਕ ਇਕ ਸਵਾਰੀ ਦਾ ਕਿਰਾਇਆ ਲੈ ਰਹੇ ਹਨ ਅਤੇ ਕੋਈ ਟਿਕਟ ਵੀ ਨਹੀਂ ਦੇ ਰਹੇ।
ਪੁਲਿਸ ਦੀ ਸਖਤੀ
ਸਰਕਾਰੀ ਬੱਸਾਂ ਵਿਚ ਵੀ 50 ਤੋਂ ਵੱਧ ਲੋਕ ਸਫਰ ਕਰ ਰਹੇ ਸਨ।ਪੁਲਿਸ ਨੇ ਦੋਵੇਂ ਬੱਸਾਂ ਨੂੰ ਕਬਜੇ ਵਿਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ।ਇਸ ਮੌਕੇ ਪੁਲਿਸ ਅਧਿਕਾਰੀ ਅਜੈਬ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਨੂੰ ਵੇਖਦੇ ਹੋਏ ਗਾਈਡਲਾਈਨਜ਼ ਜਾਰੀ ਕੀਤੀਆ ਸਨ ਅਤੇ ਇਹਨਾਂ ਨੂੰ ਮੰਨਣ ਦੀ ਹਦਾਇਤ ਦਿੱਤੀ ਗਈ ਸੀ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਕ ਪਾਸੇ ਸ਼ੋਸਲ ਡਿਸਟੈਂਸਿੰਗ ਰੱਖਣ ਦੇ ਆਦੇਸ਼ ਹਨ ਉਥੇ ਹੀ ਬੱਸਾਂ ਵਾਲੇ 50 ਤੋਂ 80 ਸਵਾਰੀਆਂ ਲੈ ਕੇ ਚੱਲ ਰਹੇ ਹਨ। ਪੁਲਿਸ ਨੇ ਸਰਕਾਰੀ ਅਤੇ ਪ੍ਰਾਈਵੇਟ ਬੱਸ ਉਤੇ ਧਾਰਾ188 ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ।