ਜਲੰਧਰ: ਇੱਥੋਂ ਦੇ ਵੈਸਟ ਤਿਲਕ ਨਗਰ ਵਿੱਚ ਵਿਧਾਇਕ ਸੁਸ਼ੀਲ ਰਿੰਕੂ ਨੇ ਇਲਾਕਾ ਨਿਵਾਸੀਆਂ ਦੀ ਮੰਗ ਉੱਤੇ 10 ਮਰਲੇ ਥਾਂ ਵਿੱਚ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ।
ਇਸ ਮੌਕੇ ਵਿਧਾਇਕ ਸੁਸ਼ੀਲ ਰਿੰਕੂ ਨੇ ਕਿਹਾ ਕਿ ਇੱਥੋਂ ਦੇ ਵਾਸੀਆਂ ਦੀ ਪਿਛਲੇ ਕਈ ਸਾਲਾਂ ਤੋਂ ਮੰਗ ਸੀ ਕਿ ਤਿਲਕ ਨਗਰ ਵਿੱਚ ਇੱਕ ਸਤਿਗੁਰੂ ਕਬੀਰ ਮਹਾਰਾਜ ਜੀ ਦੇ ਨਾਂਅ ਉੱਤੇ ਹਾਲ ਬਣਾਇਆ ਜਾਵੇ ਜਿਸ ਵਿੱਚ ਤਮਾਮ ਲੋੜਵੰਦ ਬੱਚਿਆਂ ਅਤੇ ਕੁੜੀਆਂ ਨੂੰ ਟ੍ਰੇਨਿੰਗ ਜਾਂ ਪੜਾਈ ਕਰਵਾਈ ਜਾਵੇ ਉਨ੍ਹਾਂ ਨੇ ਉਨ੍ਹਾਂ ਦੀ ਇਸ ਮੰਗ ਪੂਰਾ ਕਰਨ ਲਈ ਇੱਥੇ ਨੀਂਹ ਪੱਥਰ ਰੱਖਿਆ ਹੈ।
ਇਹ ਵੀ ਪੜ੍ਹੋ:ਪੁਲਿਸ ਵੱਲੋਂ ਦਿੱਤੀ ਜਾ ਰਹੀ ਮੁਫ਼ਤ ਕੋਚਿੰਗ ਦਾ ਬੱਚੇ ਲੈ ਰਹੇ ਹਨ ਲਾਭ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਜਲੰਧਰ ਵੈਸਟ ਵਿੱਚ ਲਗਾਤਾਰ ਵਿਕਾਸ ਦੇ ਕੰਮ ਕਰ ਰਹੀ ਹੈ ਅਤੇ ਅੱਗੇ ਵੀ ਇੱਥੇ ਹੀ ਕਰਦੀ ਰਹੇਗੀ। ਜਲੰਧਰ ਦੇ ਵਾਰਡ ਨੰਬਰ 40 ਦੇ ਕਾਂਗਰਸ ਦੇ ਇੰਚਾਰਜ ਅਜੇ ਬੱਬਲ ਨੇ ਵਿਧਾਇਕ ਸੁਸ਼ੀਲ ਰਿੰਕੂ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਦਿਲੋਂ ਧੰਨਵਾਦ ਕੀਤਾ ਹੈ।