ਜਲੰਧਰ: ਰੂਸ ਅਤੇ ਯੂਕਰੇਨ ਦੀ ਜੰਗ ਦਾ ਅਸਰ ਚਮੜਾ ਉਦਯੋਗ ਤੇ ਤੇ ਪੈੱਨ ਨਾਲ ਚਮੜਾ ਕਾਰੋਬਾਰੀ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਪਿਛਲੇ ਕਰੀਬ 6 ਦਿਨ੍ਹਾਂ ਤੋਂ ਚੱਲ ਰਹੀ ਇਸ ਜੰਗ ਦਾ ਅਸਰ ਦੇਸ਼ ਦੀ ਕੈਮੀਕਲ ਇੰਡਸਟਰੀ 'ਤੇ ਵੀ ਪੈ ਰਿਹਾ ਹੈ ਅਤੇ ਜਲੰਧਰ ਵਿਖੇ ਚਮੜਾ ਉਦਯੋਗ ਇਸ ਨਾਲ ਕਾਫ਼ੀ ਪ੍ਰਭਾਵਿਤ ਹੋ ਰਿਹਾ ਹੈ।
ਜੇਕਰ ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਕਰੀਬ ਸਾਢੇ 5 ਬਿਲੀਅਨ ਡਾਲਰ ਦਾ ਐਕਸਪੋਰਟ ਦੇਸ਼ ਵਿੱਚੋਂ ਹੁੰਦਾ ਹੈ ਜਦ ਕਿ ਕੋਵਿਡ ਦੌਰਾਨ ਪਹਿਲੇ ਹੀ ਡੇਢ ਬਿਲੀਅਨ ਡਾਲਰ ਦਾ ਐਕਸਪੋਰਟ ਘਟ ਗਿਆ ਹੈ। ਹੁਣ ਰੂਸ ਅਤੇ ਯੂਕਰੇਨ ਵਿੱਚ ਲੱਗੀ ਜੰਗ ਕਾਰਨ ਲਗਾਤਾਰ ਆਰਡਰ ਕੈਂਸਲ ਹੋ ਰਹੇ ਹਨ।
ਜੋ ਕਿ ਸਭ ਤੋਂ ਪਹਿਲੇ ਜੇਕਰ ਗੱਲ ਕਰੂਡ ਆਇਲ ਦੀ ਕਰੀਏ ਤਾਂ ਕਰੂਡ ਆਇਲ ਦਾ ਰੇਟ 100 ਰੁਪਏ ਵਧਣ ਨਾਲ ਕੈਮੀਕਲ ਮਹਿੰਗੇ ਹੋ ਗਏ ਹਨ ਅਤੇ ਇਸ ਦੇ ਨਾਲ ਹੀ ਐਕਸਪੋਰਟ ਵੀ ਰੁਕ ਗਿਆ ਹੈ। ਪਿਛਲ੍ਹੇ 7 ਦਿਨ੍ਹਾਂ ਦੀ ਲੜਾਈ ਦੌਰਾਨ ਇਸ ਉਦਯੋਗ ਨੂੰ ਕਰੀਬ 30 ਪਰਸੈਂਟ ਦਾ ਫ਼ਰਕ ਹੋਣ ਤੱਕ ਪੈ ਚੁੱਕਿਆ ਹੈ।
ਜੇਕਰ ਇਸੇ ਤਰ੍ਹਾਂ ਇਹ ਲੜਾਈ ਅੱਗੇ ਚਲਦੀ ਰਹੀ ਤਾਂ ਦੇਸ਼ ਦੇ ਚਮੜਾ ਉਦਯੋਗ ਨੂੰ ਇਸ ਦਾ ਭਾਰੀ ਖਮਿਆਜਾ ਭੁਗਤਣਾ ਪੈ ਸਕਦਾ ਹੈ।
ਜਲੰਧਰ ਵਿੱਚ ਚਮੜਾ ਉਦਯੋਗ ਚਲਾਉਣ ਵਾਲੇ ਰੌਬਿਨ ਸਿੰਘ ਸੰਧੂ ਦੱਸਦੇ ਹਨ ਕਿ ਜਲੰਧਰ ਵਿੱਚ ਉਨ੍ਹਾਂ ਦੇ ਪਿਤਾ ਨੇ ਸਭ ਤੋਂ ਪਹਿਲੇ ਚਮੜਾ ਉਦਯੋਗ ਦੀ ਇਕਾਈ ਲਗਾਈ ਸੀ। ਜਿਸ ਤੋਂ ਬਾਅਦ ਹੁਣ ਪਹਿਲੇ ਹੀ ਕਾਫ਼ੀ ਨੁਕਸਾਨ ਕਰਕੇ ਜਲੰਧਰ ਵਿੱਚ ਇਹ ਕਾਰੋਬਾਰ ਖਤਮ ਹੋਣ ਤੇ ਆਇਆ ਹੋਇਆ ਹੈ ਅਤੇ ਜੰਗ ਨੇ ਇਸ ਦੇ ਹਾਲਾਤ ਹੋਰ ਮਾੜੇ ਕਰ ਦਿੱਤੇ ਹਨ।
ਇਹ ਵੀ ਪੜ੍ਹੋ: ਵਧੀਕ ਸੀਈਓ ਪੰਜਾਬ ਵਲੋਂ ਈ.ਵੀ.ਐਮ ਸਟਰਾਂਗ ਰੂਮਾਂ ਦੀ ਸੁਰੱਖਿਆ ਸਬੰਧੀ ਮੋਗਾ ਦਾ ਦੌਰਾ