ਜਲੰਧਰ: ਭਾਰਤੀ ਹਾਕੀ ਟੀਮ ਨੂੰ ਹਾਲਾਂਕਿ ਓਲੰਪਿਕ (Tokyo Olympics) ਵਿੱਚ ਕਾਂਸੀ ਦਾ ਤਗਮਾ ਮਿਲਿਆ ਅਤੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਵੀ ਕਾਂਸੀ ਦੇ ਤਗਮੇ ਤੱਕ ਹੀ ਪਹੁੰਚਣ ਦਾ ਮੌਕਾ ਮਿਲਿਆ ਪਰ ਉਹ ਪਰ ਇਸ ਦੇ ਬਾਵਜੂਦ ਵੀ ਪੂਰਾ ਦੇਸ਼ ਉਨ੍ਹਾਂ ਦਾ ਸੁਆਗਤ ਕਰਨ ਲਈ ਪੱਬਾਂ ਭਾਰ ਹੈ ਅਤੇ ਦੇਸ਼ ਵਿੱਚ ਹਾਕੀ ਪ੍ਰੇਮੀਆਂ ਦੇ ਇੱਕ ਵਾਰ ਫੇਰ ਹੌਂਸਲੇ ਬੁਲੰਦ ਹੋ ਗਏ ਹਨ। ਇਸ ਦਾ ਹਾਕੀ ਵਪਾਰ ਤੇ ਚੰਗਾ ਅਸਰ ਪਿਆ ਹੈ ਅਤੇ ਭਾਰਤੀ ਹਾਕੀ ਟੀਮਾਂ ਦੇ ਚੰਗੇ ਪ੍ਰਦਰਸ਼ਨ ਤੋਂ ਬਾਅਦ ਹਾਕੀ ਵਪਾਰੀਆਂ ਨੂੰ ਪੂਰੀ ਉਮੀਦ ਹੈ ਕਿ ਉਨ੍ਹਾਂ ਦਾ ਵਪਾਰ ਹੁਣ ਕਈ ਗੁਣਾਂ ਵਧ ਜਾਵੇਗਾ।
ਜਲੰਧਰ ਵਿਚ ਤਿਆਰ ਐਲਫਾ ਹਾਕੀ ਉਹ ਹਾਕੀ ਹੈ ਜਿਸਦੇ ਨਾਲ ਭਾਰਤੀ ਟੀਮ ਦੇ 8 ਖਿਡਾਰੀ ਓਲੰਪਿਕ ਖੇਡ ਰਹੇ ਸਨ। ਜਲੰਧਰ ਵਿੱਚ ਬਣੀ ਇਸ ਹਾਕੀ ਦੇ ਨਾਲ ਉਨ੍ਹਾਂ ਨੇ ਦੁਨੀਆਂ ਦੀਆਂ ਉਨ੍ਹਾਂ ਟੀਮਾਂ ਨੂੰ ਮਾਤ ਦਿੱਤੀ ਜੋ ਦੁਨੀਆਂ ਦੀਆਂ ਵੱਡੀ ਤੋਂ ਵੱਡੀ ਕੰਪਨੀ ਦੀਆਂ ਹਾਕੀ ਨਾਲ ਘਿਰ ਰਹੇ ਸਨ। ਐਲਫਾ ਹਾਕੀ ਨੂੰ ਬਣਾਉਣ ਵਾਲੀ ਕੰਪਨੀ ਪੂਜਾ ਐਂਟਰਪ੍ਰਾਈਜ਼ਿਜ਼ ਦੇ ਮਾਲਿਕ ਨਿਤਿਨ ਮਹਾਜਨ ਨੇ ਦੱਸਿਆ ਕਿ ਪਿਛਲੇ 40 ਸਾਲਾਂ ਤੋਂ ਹਾਕੀ ਦਾ ਸ਼ੌਕ ਦਿਨ ਬ ਦਿਨ ਕੱਟਦਾ ਜਿਹਾ ਨਜ਼ਰ ਆ ਰਿਹਾ ਸੀ ਅਤੇ ਇਸ ਦਾ ਸਿੱਧਾ ਅਸਰ ਹਾਕੀ ਦੇ ਵਪਾਰ ਉੱਪਰ ਪੈ ਰਿਹਾ ਸੀ।
ਪਰ ਹੁਣ ਜਦੋਂ 4 ਦਹਾਕਿਆਂ ਤੋਂ ਬਾਅਦ ਭਾਰਤੀ ਪੁਰਸ਼ ਅਤੇ ਮਹਿਲਾ ਟੀਮ ਨੇ ਓਲੰਪਿਕ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਪੁਰਸ਼ ਟੀਮ ਵੱਲੋਂ ਬਰਾਉਨ ਮੈਡਲ ਹਾਸਿਲ ਕੀਤਾ ਗਿਆ ਹੈ ਇਕ ਵਾਰ ਫਿਰ ਦੇਸ਼ ਵਿੱਚ ਹਾਕੀ ਦੀ ਸਵੇਰ ਹੋਈ ਹੈ।ਪਰ ਇਸ ਗੱਲ ਦਾ ਬਹੁਤ ਵੱਡਾ ਮਾਣ ਹੈ ਕਿ ਭਾਰਤੀ ਹਾਕੀ ਟੀਮ ਦੇ ਅੱਠ ਖਿਡਾਰੀਆਂ ਨੇ ਇਸੇ ਹਾਕੀ ਨਾਲ ਖੇਡ ਕੇ ਦੁਨੀਆ ਦੀਆਂ ਟੌਪ ਦੀਆਂ ਟੀਮਾਂ ਨੂੰ ਹਰਾਇਆ ਹੈ।
ਇਹ ਵੀ ਪੜੋ: ਨਗਰ ਕੌਂਸਲ ਮਜੀਠਾ 'ਤੇ ਸ਼੍ਰੋਮਣੀ ਅਕਾਲੀ ਦਲ ਦਾ ਕਬਜਾ