ਮਨੁੱਖੀ ਸਰੀਰ ਇੱਕ ਅਦਭੁਤ ਰਚਨਾ ਹੈ ਜਿਸ ਵਿੱਚ ਕਈ ਹੈਰਾਨੀਜਨਕ ਤੱਥ ਛੁਪੇ ਹੋਏ ਹਨ। ਸਾਡੀਆਂ ਹੱਡੀਆਂ ਦੀ ਮਜ਼ਬੂਤੀ, ਸਾਡੇ ਦਿਮਾਗ ਦੀ ਗੁੰਝਲਦਾਰਤਾ ਅਤੇ ਸਾਡੇ ਸਰੀਰ ਦੇ ਵੱਖ-ਵੱਖ ਅੰਗਾਂ ਦੀ ਅਦਭੁਤ ਸਮਰੱਥਾ ਸਾਨੂੰ ਹਮੇਸ਼ਾ ਹੈਰਾਨ ਕਰਦੀ ਹੈ। ਸਰੀਰ ਦੇ ਹਰ ਅੰਗ ਦਾ ਕੋਈ ਨਾ ਕੋਈ ਮਹੱਤਵ ਹੈ। ਸਾਡੇ ਵਿੱਚੋਂ ਜ਼ਿਆਦਾਤਰ ਆਪਣੇ ਸਰੀਰ ਨੂੰ ਸਾਫ਼ ਅਤੇ ਸਿਹਤਮੰਦ ਰੱਖਣ ਲਈ ਰੋਜ਼ਾਨਾ ਨਹਾਉਦੇ ਹਨ। ਆਪਣੇ ਸਰੀਰ ਅਤੇ ਵਾਲਾਂ ਨੂੰ ਸਾਫ਼ ਰੱਖਣ ਲਈ ਅਸੀਂ ਸਾਬਣ, ਬਾਡੀ ਵਾਸ਼ ਅਤੇ ਸ਼ੈਂਪੂ ਦੀ ਵਰਤੋਂ ਕਰਦੇ ਹਾਂ। ਪਰ ਇਸ ਸਭ ਦੇ ਬਾਵਜੂਦ ਸਰੀਰ ਦਾ ਇੱਕ ਹਿੱਸਾ ਅਜਿਹਾ ਹੈ ਜਿਸ ਨੂੰ ਸਾਡੇ ਵਿੱਚੋਂ ਬਹੁਤ ਸਾਰੇ ਸਰੀਰ ਦੀ ਸਫਾਈ ਕਰਦੇ ਸਮੇਂ ਨਜ਼ਰਅੰਦਾਜ਼ ਕਰ ਦਿੰਦੇ ਹਨ।
ਧੁੰਨੀ ਸਰੀਰ ਦਾ ਸਭ ਤੋਂ ਗੰਦਾ ਅੰਗ
2012 ਵਿੱਚ PLOS One ਵਿੱਚ ਪ੍ਰਕਾਸ਼ਿਤ ਇੱਕ ਖੋਜ ਅਨੁਸਾਰ, ਪੇਟ ਦੀ ਧੁੰਨੀ ਨੂੰ ਸਾਡੇ ਸਰੀਰ ਦਾ ਸਭ ਤੋਂ ਗੰਦਾ ਹਿੱਸਾ ਮੰਨਿਆ ਗਿਆ ਹੈ। ਅਧਿਐਨ ਅਨੁਸਾਰ, ਧੁੰਨੀ ਵਿੱਚ 2,368 ਕਿਸਮ ਦੇ ਬੈਕਟੀਰੀਆ ਪਾਏ ਗਏ ਸਨ। ਇਸ ਤਰ੍ਹਾਂ ਧੁੰਨੀ ਨੂੰ ਸਰੀਰ ਦਾ ਸਭ ਤੋਂ ਗੰਦਾ ਅੰਗ ਮੰਨਿਆ ਜਾਂਦਾ ਹੈ। ਧੁੰਨੀ 'ਚ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ, ਜਿਸ ਕਾਰਨ ਇਸ ਜਗ੍ਹਾ 'ਤੇ ਬੈਕਟੀਰੀਆ ਜਮ੍ਹਾ ਹੋ ਜਾਂਦੇ ਹਨ ਅਤੇ ਬਦਬੂ ਵੀ ਆਉਂਦੀ ਹੈ। ਸਾਡੇ ਵਿੱਚੋਂ ਬਹੁਤ ਸਾਰੇ ਰੋਜ਼ਾਨਾ ਨਹਾਉਦੇ ਹਨ ਪਰ ਨਹਾਉਂਦੇ ਸਮੇਂ ਇਸ ਖੇਤਰ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਕਈ ਲੋਕ ਇਸ ਵੱਲ ਧਿਆਨ ਵੀ ਨਹੀਂ ਦਿੰਦੇ, ਜੋ ਕਿ ਸਹੀ ਨਹੀਂ ਹੈ। ਵਿਗਿਆਨੀਆਂ ਅਨੁਸਾਰ ਇਸ ਖੇਤਰ ਦੀ ਵੀ ਸਫ਼ਾਈ ਬਹੁਤ ਜ਼ਰੂਰੀ ਹੈ।
ਰੋਜ਼ਾਨਾ ਨਹਾਉਣਾ ਜ਼ਰੂਰੀ
ਜ਼ਿਆਦਾਤਰ ਲੋਕ ਇਹ ਸੋਚਦੇ ਹਨ ਕਿ ਸਰੀਰ ਨੂੰ ਸਿਹਤਮੰਦ ਰੱਖਣ ਲਈ ਸਿਹਤਮੰਦ ਖੁਰਾਕ ਅਤੇ ਕਸਰਤ ਕਾਫ਼ੀ ਹੈ। ਹਾਲਾਂਕਿ, ਇਨ੍ਹਾਂ ਨੂੰ ਕਰਨ ਨਾਲ ਉਹ ਸਿਹਤਮੰਦ ਵੀ ਮਹਿਸੂਸ ਕਰਦੇ ਹਨ। ਪਰ ਸਰੀਰਕ ਸਿਹਤ ਲਈ ਸਫ਼ਾਈ ਵੀ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਸਾਫ਼-ਸਫ਼ਾਈ ਨਹੀਂ ਰੱਖੀ ਤਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਸਰੀਰ ਨੂੰ ਸਾਫ਼ ਰੱਖਣ ਲਈ ਰੋਜ਼ਾਨਾ ਨਹਾਉਣਾ ਅਤੇ ਸਰੀਰ ਦੇ ਸਾਰੇ ਅੰਗਾਂ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੈ।
ਨਹਾਉਣ ਦੇ ਨਾਲ ਇਸ ਗੱਲ ਦਾ ਵੀ ਰੱਖੋ ਧਿਆਨ
ਰੋਜ਼ਾਨਾ ਨਹਾਉਣ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ ਅਤੇ ਬੈਕਟੀਰੀਆ ਨਹੀਂ ਫੈਲਦੇ ਹਨ। ਹਾਲਾਂਕਿ, ਰੋਜ਼ਾਨਾ ਨਹਾਉਣਾ ਕਾਫ਼ੀ ਨਹੀਂ ਹੈ। ਨਹਾਉਣ ਤੋਂ ਬਾਅਦ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਤੁਹਾਡੇ ਸਰੀਰ ਦਾ ਕੋਈ ਵੀ ਹਿੱਸਾ ਗਿੱਲਾ ਨਾ ਰਹੇ। ਜੇਕਰ ਸਰੀਰ ਦਾ ਕੋਈ ਹਿੱਸਾ ਗਿੱਲਾ ਰਹਿੰਦਾ ਹੈ ਤਾਂ ਉਸ ਹਿੱਸੇ 'ਚ ਨਮੀ ਬਣ ਸਕਦੀ ਹੈ। ਨਮੀ ਫੰਗਲ ਇਨਫੈਕਸ਼ਨ ਦਾ ਕਾਰਨ ਬਣ ਸਕਦੀ ਹੈ। ਇਸ ਲਈ ਸਰੀਰ ਨੂੰ ਸਹੀ ਤਰ੍ਹਾਂ ਸੁਕਾਉਣਾ ਬਹੁਤ ਜ਼ਰੂਰੀ ਹੈ।
ਧੁੰਨੀ ਨੂੰ ਕਿਵੇਂ ਸਾਫ ਕਰਨਾ ਹੈ?
ਕਿਸੇ ਕੱਪੜੇ ਦੀ ਵਰਤੋਂ ਕਰਦੇ ਹੋਏ ਧਿਆਨ ਨਾਲ ਧੁੰਨੀ ਦੇ ਆਲੇ ਦੁਆਲੇ ਅਤੇ ਅੰਦਰਲੇ ਹਿੱਸੇ ਨੂੰ ਗਰਮ ਪਾਣੀ ਅਤੇ ਥੋੜ੍ਹੇ ਜਿਹੇੇ ਸਾਬਣ ਨਾਲ ਸਾਫ਼ ਕਰੋ। ਇਹ ਯਕੀਨੀ ਬਣਾਓ ਕਿ ਸਾਰਾ ਪਾਣੀ ਧੁੰਨੀ ਵਿੱਚੋਂ ਨਿਕਲ ਗਿਆ ਹੈ ਅਤੇ ਫਿਰ ਤੌਲੀਏ ਨਾਲ ਸੁਕਾ ਲਓ।
ਇਹ ਖਬਰ ਇਸ ਵੈੱਬਸਾਈਟ ਤੋਂ ਲਈ ਗਈ ਹੈ।
ਇਹ ਵੀ ਪੜ੍ਹੋ:-