ETV Bharat / state

ਪਿਆਜ਼ ਨੇ ਕਢਾਏ ਲੋਕਾਂ ਦੇ ਅੱਥਰੂ - ਸਲਾਦ ਵਿੱਚ ਪਿਆਜ਼

ਹਰ ਸਬਜ਼ੀ ਦੇ ਤੜਕੇ ਵਿੱਚ ਵਰਤੇ ਜਾਣ ਵਾਲੇ ਪਿਆਜ਼ ਨੇ ਜਿੱਥੇ, ਆਮ ਜਨਤਾ ਦੀ ਜੇਬ ਉੱਤੇ ਬੋਝ ਪਾਇਆ ਹੈ, ਉੱਥੇ ਹੀ, ਪਿਆਜ਼ ਦੀਆਂ ਵੱਧੀਆਂ ਕੀਮਤਾਂ ਨੇ ਲੋਕਾਂ ਦੇ ਹੰਝੂ ਕੱਢਵਾ ਦਿੱਤੇ ਹਨ। ਪੜ੍ਹੋ ਪੂਰੀ ਖ਼ਬਰ ...

ਫ਼ੋਟੋ
author img

By

Published : Nov 8, 2019, 3:16 PM IST

ਜਲੰਧਰ: ਆਮ ਤੌਰ 'ਤੇ ਘਰ ਦੀਆਂ ਮਹਿਲਾਵਾਂ ਦੀਆਂ ਅੱਖਾਂ ਵਿੱਚ ਪਿਆਜ਼ ਕੱਟਣ ਲੱਗੇ ਅੱਥਰੂ ਆਉਂਦੇ ਸੀ, ਪਰ ਹੁਣ ਇਹ ਅਥਰੂ ਬਿਨਾਂ ਪਿਆਜ਼ ਕੱਟੇ ਆ ਰਹੇ ਹਨ। ਹੁਣ ਜਦੋਂ ਕੋਈ ਵੀ ਇਨਸਾਨ ਦੁਕਾਨ 'ਤੇ ਪਿਆਜ਼ ਲੈਣ ਜਾਂਦਾ ਹੈ, ਤਾਂ ਉੱਥੇ ਵੀ ਉਨ੍ਹਾਂ ਦੇ ਮਨ ਹੀ ਮਨ ਵਿੱਚ ਅੱਥਰੂ ਨਿਕਲ ਆਉਂਦੇ ਹਨ। ਪਿਆਜ਼ਾਂ ਦੀ ਕੀਮਤ ਇਸ ਵੇਲੇ 80 ਰੁਪਏ ਤੋਂ ਲੈ ਕੇ 100 ਰੁਪਏ ਵਿੱਚ ਚੱਲ ਰਹੀ ਹੈ ਜਿਸ ਕਾਰਕ ਰਸੋਈ ਵਿੱਚ ਸਬਜ਼ੀ ਨੂੰ ਤੜਕਾ ਲਗਾਉਣਾ ਮਹਿੰਗਾ ਪੈ ਰਿਹਾ ਹੈ।

ਹੁਣ ਜੇਕਰ ਤੜਕੇ ਲਈ ਪਿਆਜ਼ ਕੱਟਿਆ ਜਾਂਦਾ ਹੈ, ਤਾਂ ਲੋਕ ਸਲਾਦ ਵਿੱਚ ਪਿਆਜ਼ ਖਾਣ ਤੋਂ ਕਤਰਾਉਂਦੇ ਵਿਖਾਈ ਦੇ ਰਹੇ ਹਨ। ਘਰੇਲੂ ਮਹਿਲਾਵਾਂ ਦਾ ਕਹਿਣਾ ਹੈ ਕਿ ਪਿਆਜ਼ ਦੇ ਇਸ ਤਰ੍ਹਾਂ ਮਹਿੰਗਾ ਹੋਣ ਕਰਕੇ ਹੁਣ ਪਿਆਜ਼ਾਂ ਦਾ ਖ਼ਰਚਾ ਚੁੱਕਣਾ ਹੀ ਮੁਸ਼ਕਿਲ ਹੋ ਗਿਆ ਹੈ। ਇਸ ਲਈ ਸਰਕਾਰ ਨੂੰ ਪਿਆਜ਼ ਦੀਆਂ ਕੀਮਤਾਂ ਨੂੰ ਕੇ ਜਲਦ ਤੇ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ।

ਵੇਖੋ ਵੀਡੀਓ

ਦੂਜੇ ਪਾਸੇ, ਸਬਜੀ ਮੰਡੀ ਵਿੱਚ ਪਿਆਜ਼ ਦਾ ਵਪਾਰ ਕਰਨ ਵਾਲੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਿਆਜ਼ ਦਾ ਸਟਾਕ ਘੱਟ ਜਾਣ ਕਾਰਨ ਅਤੇ ਪਿੱਛੋਂ ਇਸ ਦੀ ਸਪਲਾਈ ਪੂਰੀ ਨਾ ਹੋਣ ਕਰਕੇ, ਪਿਆਜ਼ ਦੀ ਕੀਮਤ ਇੰਨੀ ਵੱਧ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਤੱਕ ਜਦ ਤੱਕ ਮੰਡੀ ਵਿੱਚ ਨਵੇਂ ਪਿਆਜ਼ ਨਹੀਂ ਆ ਜਾਂਦੇ, ਕੀਮਤ ਇਸ ਤਰ੍ਹਾਂ ਹੀ ਬਣੀ ਰਹੇਗੀ।

ਇਹ ਵੀ ਪੜ੍ਹੋ: ਅਯੁੱਧਿਆ ਫ਼ੈਸਲਾ: ਯੂਪੀ ਦੇ ਪ੍ਰਮੁੱਖ ਸਕੱਤਰ ਅਤੇ ਡੀਜੀਪੀ ਨੂੰ ਮਿਲਣਗੇ ਸੀਜੀਆਈ ਰੰਜਨ ਗੋਗੋਈ

ਫ਼ਿਲਹਾਲ ਆਮ ਜਨਤਾ ਨੂੰ ਉਮੀਦ ਹੈ ਕਿ ਜਲਦ ਹੀ ਪਿਆਜ਼ਾਂ ਦੀ ਸਪਲਾਈ ਪੂਰੀ ਹੋ ਜਾਵੇਗੀ ਤਾਂ ਕਿ ਉਨ੍ਹਾਂ ਨੂੰ ਇਸ ਮਹਿੰਗਾਈ ਤੋਂ ਨਿਜਾਤ ਮਿਲ ਸਕੇ।

Intro:ਹਰ ਸਬਜ਼ੀ ਦੇ ਤੜਕੇ ਵਿੱਚ ਇਸਤੇਮਾਲ ਹੋਣ ਵਾਲੇ ਪਿਆਜ਼ ਨੇ ਜਿੱਥੇ ਇੱਕ ਪਾਸੇ ਹਰ ਘਰ ਦੇ ਤੜਕੇ ਨੂੰ ਮਹਿੰਗਾ ਕਰ ਛੱਡਿਆ ਹੈ ਉਧਰ ਦੂਸਰੇ ਪਾਸੇ ਹੁਣ ਇੱਹ ਲੋਕਾਂ ਨੂੰ ਦੋਹੇਂ ਅੱਥਰੂ ਰੁਵਾ ਰਿਹਾ ਹੈ।

Body:ਆਮ ਤੌਰ ਤੇ ਘਰ ਦੀਆਂ ਮਹਿਲਾਵਾਂ ਦੀਆਂ ਅੱਖਾਂ ਵਿੱਚ ਪਿਆਜ਼ ਕੱਟਣ ਲੱਗੇ ਅੱਥਰੂ ਆਉਂਦੇ ਸੀ ਪਰ ਹੁਣ ਇੱਕ ਵਾਰ ਜਦੋਂ ਕੋਈ ਵੀ ਇਨਸਾਨ ਦੁਕਾਨ ਤੇ ਪਿਆਰ ਲੈਣ ਜਾਂਦਾ ਹੈ ਤਾਂ ਉੱਥੇ ਵੀ ਉਨ੍ਹਾਂ ਦੇ ਮਨੋ ਮਨੀ ਅੱਥਰੂ ਨਿਕਲ ਆਉਂਦੇ ਹਨ ਪਿਆਜ਼ਾਂ ਦੀ ਕੀਮਤ ਇਸ ਵੇਲੇ ਅਸੀਂ ਰੁਪਏ ਤੋਂ ਲੈ ਕੇ ਸੌ ਰੁਪਏ ਦੇ ਵਿੱਚ ਚੱਲ ਰਹੀ ਹੈ ਜਿਸ ਕਰਕੇ ਹੁਣ ਇੱਕ ਪਾਸੇ ਜਿੱਥੇ ਤੜਕੇ ਵਿੱਚ ਪਿਆਜ਼ ਕੱਟ ਗਿਆ ਹੈ ਉਧਰ ਦੂਸਰੇ ਪਾਸੇ ਲੋਕ ਸਲਾਦ ਵਿੱਚ ਵੀ ਪਿਆਜ਼ ਪਾਉਣ ਤੋਂ ਕਤਰਾਉਂਦੇ ਦਿਖ ਰਹੇ ਹਨ। ਅੱਜ ਜਿੱਥੇ ਇੱਕ ਪਾਸੇ ਮਹਿਲਾਵਾਂ ਦਾ ਕਹਿਣਾ ਹੈ ਕਿ ਪਿਆਰ ਦੇ ਇਸ ਤਰ੍ਹਾਂ ਮਹਿੰਗਾ ਹੋਣ ਕਰਕੇ ਹੁਣ ਪਿਆਜ਼ਾਂ ਦਾ ਖਰਚਾ ਕਰਨਾ ਹੀ ਮੁਸ਼ਕਿਲ ਹੋ ਗਿਆ ਹੈ ਪੁਨਾਕਾ ਹੈ ਕਿ ਸਰਕਾਰ ਨੂੰ ਇਸ ਬਾਰੇ ਕੋਈ ਜ਼ਰੂਰੀ ਕਦਮ ਚੁੱਕਣਾ ਚਾਹੀਦਾ ਹੈ

ਬਾਈਟ: ਘਰੇਲੂ ਮਹਿਲਾ

ਦੂਸਰੇ ਪਾਸੇ ਸਬਜੀ ਮੰਡੀ ਵਿੱਚ ਪਿਆਜ਼ ਦਾ ਵਪਾਰ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਪਿਆਜ਼ ਦਾ ਸਟਾਕ ਘਟਣ ਕਰਕੇ ਅਤੇ ਪਿੱਛੋਂ ਇਸ ਦੀ ਸਪਲਾਈ ਪੂਰੀ ਨਾ ਹੋਣ ਕਰਕੇ ਪਿਆਜ਼ ਦੀ ਕੀਮਤ ਇੰਨੀ ਵੱਧ ਗਈ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਤੱਕ ਜਦ ਤੱਕ ਮੰਡੀ ਵਿੱਚ ਨਵੇਂ ਪਿਆਜ਼ ਨਹੀਂ ਆ ਜਾਂਦੇ ਕੀਮਤ ਏਦਾਂ ਹੀ ਬਣੀ ਰਵੇਗੀ।

ਬਾਈਟ: ਪਿਆਜ਼ ਵਿਕਰੇਤਾ

Conclusion:ਫਿਲਹਾਲ ਆਮ ਜਨਤਾ ਨੂੰ ਉਮੀਦ ਹੈ ਕਿ ਜਲਦ ਹੀ ਪਿਆਜ਼ਾਂ ਦੀ ਸਪਲਾਈ ਪੂਰੀ ਹੋ ਜਾਵੇਗੀ ਤਾਂ ਕਿ ਉਨ੍ਹਾਂ ਨੂੰ ਇਸ ਮਹਿੰਗਾਈ ਤੋਂ ਨਿਜ਼ਾਤ ਮਿਲ ਸਕੇ
ETV Bharat Logo

Copyright © 2025 Ushodaya Enterprises Pvt. Ltd., All Rights Reserved.