ETV Bharat / state

'ਅਕਾਲੀ ਦਲ ਜਾਣ ਬੁੱਝ ਕੇ ਭਾਜਪਾ ਦੇ ਗੜ੍ਹ ਵਿੱਚ ਖੜ੍ਹਾ ਕਰ ਰਿਹਾ ਕਮਜ਼ੋਰ ਉਮੀਦਵਾਰ' - ਵਿਧਾਨ ਸਭਾ

ਜਲੰਧਰ ਵਿਚ ਆਮ ਆਦਮੀ ਪਾਰਟੀ (Aam Aadmi Party) ਨੇ ਅਕਾਲੀ ਦਲ ਉਤੇ ਇਲਜ਼ਾਮ ਲਗਾਏ ਹਨ ਕਿ ਭਾਜਪਾ ਦੇ ਵਿਰੁੱਧ ਅਕਾਲੀ ਦਲ ਨੇ ਕਮਜ਼ੋਰ ਉਮੀਦਵਾਰ ਦਿੱਤਾ ਹੈ।

'ਅਕਾਲੀ ਦਲ ਜਾਣ ਬੁੱਝ ਕੇ ਭਾਜਪਾ ਦੇ ਗੜ੍ਹ ਵਿੱਚ ਖੜ੍ਹਾ ਕਰ ਰਿਹਾ ਕਮਜ਼ੋਰ ਉਮੀਦਵਾਰ'

author img

By

Published : Jan 3, 2022, 10:25 PM IST

ਜਲੰਧਰ: ਆਮ ਆਦਮੀ ਪਾਰਟੀ ਵੱਲੋਂ ਅਕਾਲੀ ਦਲ (Akali Dal) ਉਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਗਿਆ ਹੈ ਕਿ ਜਲੰਧਰ ਸ਼ਹਿਰੀ ਸੀਟਾਂ ਵਿਚੋਂ ਇਕ ਸੀਟ ਉਤੇ ਅਕਾਲੀ ਦਲ ਨੇ ਚੰਦਨ ਗਰੇਵਾਲ ਨੂੰ ਟਿਕਟ ਦਿੱਤੀ ਹੈ।ਆਪ ਦਾ ਕਹਿਣਾ ਹੈ ਕਿ ਇਸ ਸੀਟ ਉਤੇ ਕਾਂਗਰਸ ਦੇ ਵਿਧਾਇਕ ਰਜਿੰਦਰ ਬੇਰੀ ਅਤੇ ਭਾਰਤੀ ਜਨਤਾ ਪਾਰਟੀ ਦਾ ਮਜ਼ਬੂਤ ਹੋਲਡ ਹੈ।ਇਸੇ ਸੀਟ ਤੋਂ ਮਨੋਰੰਜਨ ਕਾਲੀਆ ਵਿਚ ਕੈਬਨਿਟ ਮੰਤਰੀ ਰਹਿ ਚੁੱਕੇ ਹਨ। ਆਪ ਦਾ ਕਹਿਣਾ ਹੈ ਕਿ ਅਕਾਲੀ ਦਲ ਨੇ ਭਾਜਪਾ ਦੇ ਗੜ੍ਹ ਵਿਚ ਆਪਣਾ ਕਮਜੋਰ ਉਮੀਦਵਾਰ ਦਿੱਤਾ ਹੈ।

ਆਮ ਆਦਮੀ ਪਾਰਟੀ ਦੇ ਪ੍ਰਵਕਤਾ ਡਾ.ਸੰਜੀਵ ਸ਼ਰਮਾ ਦਾ ਕਹਿਣਾ ਹੈ ਕਿ ਪਹਿਲੇ ਤਾਂ ਅਕਾਲੀ ਦਲ ਨੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦਾ ਸਾਥ ਛੱਡ ਦਿੱਤਾ ਪਰ ਅਕਾਲੀ ਦਲ ਜੋ ਕਰ ਰਿਹਾ ਹੈ ਉਸ ਤੋਂ ਇਹ ਸਾਫ਼ ਹੈ ਕਿ ਭਾਜਪਾ ਹਾਲੇ ਵੀ ਅਕਾਲੀ ਦਲ ਦੇ ਦਿਲ ਵਿੱਚ ਕਿਸੇ ਨਾ ਕਿਸੇ ਜਗ੍ਹਾ ਜਗ੍ਹਾ ਬਣਾ ਕੇ ਬੈਠੀ ਹੋਈ ਹੈ। ਡਾ.ਸੰਜੀਵ ਸ਼ਰਮਾ ਨੇ ਕਿਹਾ ਕਿ ਜਿਸ ਹਿਸਾਬ ਨਾਲ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਸੀਟਾਂ ਦੀ ਵੰਡ ਕੀਤੀ ਹੈ ਅਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਜਾ ਰਹੇ ਹਨ।ਉਨ੍ਹਾਂ ਨੇ ਕਿਹਾ ਹੈ ਅਕਾਲੀ ਦਲ ਦਾ ਝੁਕਾਓ ਭਾਜਪਾ ਵੱਲ ਹੀ ਹੈ ਜੋ ਆਉਣ ਵਾਲੇ ਸਮੇਂ ਵਿਚ ਸਾਹਮਣੇ ਆਵੇਗਾ।

'ਅਕਾਲੀ ਦਲ ਜਾਣ ਬੁੱਝ ਕੇ ਭਾਜਪਾ ਦੇ ਗੜ੍ਹ ਵਿੱਚ ਖੜ੍ਹਾ ਕਰ ਰਿਹਾ ਕਮਜ਼ੋਰ ਉਮੀਦਵਾਰ'

ਉੱਧਰ ਇਸ ਪੂਰੇ ਮੁੱਦੇ ਤੇ ਅਕਾਲੀ ਦਲ ਦਾ ਕਹਿਣਾ ਹੈ ਕਿ ਜਲੰਧਰ ਵੈਸਟ, ਜਲੰਧਰ ਨੌਰਥ ਅਤੇ ਸੈਂਟਰਲ ਵਿਧਾਨ ਸਭਾ ਸੀਟਾਂ ਉਹ ਸੀਟਾਂ ਨੇ ਜਿਥੇ ਅਕਾਲੀ ਦਲ ਜਾਂ ਬਹੁਜਨ ਸਮਾਜ ਪਾਰਟੀ ਪਹਿਲੀ ਵਾਰ ਚੋਣ ਲੜ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰਾ ਗੁਰਦੇਵ ਸਿੰਘ ਭਾਟੀਆ ਦਾ ਕਹਿਣਾ ਹੈ ਕਿ ਜੇਕਰ ਜਲੰਧਰ ਸੈਂਟਰਲ, ਜਲੰਧਰ ਨੌਰਥ ਅਤੇ ਜਲੰਧਰ ਵੈਸਟ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਤਿੰਨਾਂ ਹਲਕਿਆਂ ਵਿੱਚ ਸਭ ਤੋਂ ਜ਼ਿਆਦਾ ਐਸ ਸੀ ਵੋਟ ਹੈ। ਜਲੰਧਰ ਨੌਰਥ ਅਤੇ ਜਲੰਧਰ ਵੈਸਟ ਹਲਕਾ ਬਹੁਜਨ ਸਮਾਜ ਪਾਰਟੀ ਨੂੰ ਦਿੱਤਾ ਗਿਆ ਹੈ ਜਦਕਿ ਜਲੰਧਰ ਸੈਂਟਰਲ ਹਲਕੇ ਦੇ ਵਿਚ ਵੀ ਸ਼ਡਿਊਲ ਕਾਸਟ ਵੋਟ ਨੂੰ ਦੇਖਦੇ ਹੋਏ ਇੱਕ ਜਨਰਲ ਸੀਟ ਹੁੰਦਿਆਂ ਹੋਇਆ ਇੱਥੇ ਅਕਾਲੀ ਦਲ ਵੱਲੋਂ ਇਹ ਸੀਟ ਐਸਸੀ ਕੈਂਡੀਡੇਟ ਨੂੰ ਦਿੱਤੀ ਗਈ ਹੈ।

ਅਕਾਲੀ ਦਲ ਦੇ ਬੁਲਾਰਾ ਗੁਰਦੇਵ ਸਿੰਘ ਭਾਟੀਆ ਨੇ ਕਿਹਾ ਕਿ ਅਕਾਲੀ ਦਲ ਪੁਰਾਣੀ ਪਾਰਟੀ ਹੈ। ਜਿਸ ਦਾ ਪੂਰੇ ਪੰਜਾਬ ਵਿੱਚ ਇੱਕ ਮਜ਼ਬੂਤ ਕੇਡਰ ਹੈ। ਉਧਰ ਦੂਸਰੇ ਪਾਸੇ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਬਗੈਰ ਕੇਡਰ ਤੋਂ ਤੁਰੀ ਫਿਰਨ ਵਾਲੀ ਆਮ ਆਦਮੀ ਪਾਰਟੀ ਦੇ ਆਪਣੇ ਨੇਤਾ ਜਿਨ੍ਹਾਂ ਨੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲੜੀਆਂ ਪਰ ਜਿੱਤਣ ਤੋਂ ਬਾਅਦ ਵੀ ਆਪਣੀ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ ਵਿੱਚ ਚਲੇ ਗਏ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਖ਼ੁਦ ਇੱਕ ਅਜਿਹੀ ਪਾਰਟੀ ਹੈ ਜਿਸ ਦੇ ਨੇਤਾ ਵਿਧਾਨ ਸਭਾ ਦੀਆਂ ਚੋਣਾਂ ਲੜਨ ਲਈ ਟਿਕਟਾਂ ਮੰਗਦੇ ਹਨ ਅਤੇ ਜਦ ਹਾਰ ਜਾਂਦੇ ਹਨ ਦੁਬਾਰਾ ਪਾਰਟੀ ਨੂੰ ਭੁੱਲ ਕੇ ਆਪਣੇ ਕੰਮਾਂ ਕਾਜਾਂ ਵਿੱਚ ਲੱਗ ਜਾਂਦੇ ਹਨ।

ਇਹ ਵੀ ਪੜੋ:2022 Punjab Assembly Election: ਸਿੱਧੂ ਨੇ ਪੰਜਾਬ ਦੀਆਂ ਧੀਆਂ ਅਤੇ ਔਰਤਾਂ ਨੂੰ ਲੈ ਕੇ ਕੀਤੇ ਇਹ ਵੱਡੇ ਐਲਾਨ

ETV Bharat Logo

Copyright © 2025 Ushodaya Enterprises Pvt. Ltd., All Rights Reserved.