ETV Bharat / state

ਦਿਵਿਆਂਗ ਹੋਣ ਦੇ ਬਾਵਜੂਦ ਵੀ ਜਿੱਤੇ ਇੰਨੇ ਤਮਗ਼ੇ

ਜਲੰਧਰ ਦੇ ਪਿੰਡ ਢੱਡੇ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਨੇ ਹੋਰਾਂ ਨੌਜਵਾਨਾਂ ਲਈ ਮਿਸਾਲ ਕਾਇਮ ਕੀਤੀ ਹੈ। ਉਹ ਚੱਲ ਫਿਰ ਨਹੀਂ ਸਕਦੀ ਪਰ ਉਸ ਨੇ ਪੈਰਾ ਲਿਫਟਿੰਗ ਗੇਮ ਵਿੱਚ ਨੈਸ਼ਨਲ ਐਵਾਰਡ ਜਿੱਤ ਕੇ ਇੱਕ ਆਪਣਾ ਮੁਕਾਮ ਹਾਸਲ ਕੀਤਾ ਹੈ। ਅਜਿਹਾ ਕਰਕੇ ਉਹ ਹੋਰਾਂ ਨੌਜਵਾਨਾਂ ਲਈ ਵੀ ਉਦਾਹਰਣ ਬਣ ਗਈ ਹੈ।

author img

By

Published : Sep 30, 2020, 8:02 AM IST

ਫ਼ੋਟੋ
ਫ਼ੋਟੋ

ਜਲੰਧਰ: ਕਹਿੰਦੇ ਹਨ ਜੇ ਇਨਸਾਨ ਦੇ ਅੰਦਰ ਉੱਡਣ ਦਾ ਹੌਂਸਲਾ ਹੋਵੇ ਤਾਂ ਪੰਖ ਮਾਇਨੇ ਨਹੀਂ ਰੱਖਦੇ। ਇੱਕ ਪਾਸੇ ਜਿੱਥੇ ਪੰਜਾਬ ਵਿੱਚ ਕਈ ਤੰਦਰੁਸਤ ਲੋਕ ਜ਼ਿੰਦਗੀ ਤੋਂ ਹਿੰਮਤ ਹਾਰ ਜਾਂਦੇ ਹਨ, ਉੱਥੇ ਹੀ ਦੂਜੇ ਪਾਸੇ ਬਹੁਤ ਸਾਰੇ ਲੋਕ ਇਦਾਂ ਦੇ ਵੀ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕੁਝ ਅਜਿਹਾ ਕਰਕੇ ਦਿਖਾਇਆ ਹੈ ਜੋ ਕਿ ਦੂਜਿਆਂ ਲਈ ਉਦਾਹਰਣ ਬਣ ਜਾਂਦੇ ਹਨ। ਅਸੀਂ ਗੱਲ ਕਰ ਰਹੇ ਜਲੰਧਰ ਦੇ ਪਿੰਡ ਢੱਡੇ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਦੀ, ਜੋ ਚੱਲ ਫਿਰ ਤਾਂ ਨਹੀਂ ਸਕਦੀ ਪਰ ਉਸ ਨੇ ਪੈਰਾ ਲਿਫਟਿੰਗ ਗੇਮ ਵਿੱਚ ਨੈਸ਼ਨਲ ਅਵਾਰਡ ਤੱਕ ਹਾਸਲ ਕੀਤਾ ਹੈ।

ਪੈਰਾ ਲਿਫਟਿੰਗ ਚੈਂਪੀਅਨ ਮਨਪ੍ਰੀਤ ਕੌਰ ਨੇ ਆਪਣੇ ਜੀਵਨ ਬਾਰੇ ਦੱਸਦਿਆਂ ਕਿਹਾ ਕਿ ਉਸ ਨੂੰ ਪਹਿਲਾਂ ਪੈਰਾ ਲਿਫ਼ਟਿੰਗ ਗੇਮ ਬਾਰੇ ਨਹੀਂ ਪਤਾ ਹੁੰਦਾ ਸੀ, ਫਿਰ ਉਹ ਪੈਰਾ ਲਿਫਟਿੰਗ ਐਸੋਸੀਏਸ਼ਨ ਪੰਜਾਬ ਨੂੰ ਮਿਲੀ। ਉਨ੍ਹਾਂ ਨੇ ਉਸ ਨੂੰ ਪੈਰਾ ਐਸੋਸੀਏਸ਼ਨ ਗੇਮ ਬਾਰੇ ਸਮਝਾਇਆ ਅਤੇ ਦੱਸਿਆ ਕਿ ਜੇਕਰ ਉਹ ਇਹ ਖੇਡ ਖੇਡੇਗੀ ਤਾਂ ਹੀ ਅੱਗੇ ਵਧ ਸਕੇਗੀ। ਇਸ ਦੇ ਬਲਬੂਤੇ ਉਹ ਨੌਕਰੀ ਤੱਕ ਹਾਸਲ ਕਰ ਸਕੇਗੀ।

ਵੀਡੀਓ

ਮਨਪ੍ਰੀਤ ਕੌਰ ਨੇ ਕਿਹਾ ਕਿ ਕੈਪਟਨ ਪਿਆਰਾ ਸਿੰਘ ਨੇ ਉਸ ਦੀ ਪੈਰਾ ਲਿਫਟਿੰਗ ਵਿਚ ਕਾਫ਼ੀ ਮਦਦ ਕੀਤੀ ਹੈ। ਉਨ੍ਹਾਂ ਨੇ ਉਸ ਨੂੰ ਇਕ ਸਾਲ ਤੱਕ ਪੈਰਾ ਲਿਫਟਿੰਗ ਦੀ ਟ੍ਰੇਨਿੰਗ ਦਿੱਤੀ ਅਤੇ ਉਹ ਉਸ ਨੂੰ ਬੱਸ ਸਟੈਂਡ ਤੋ ਖ਼ੁਦ ਲੈ ਕੇ ਵੀ ਜਾਂਦੇ ਸੀ ਅਤੇ ਛੱਡ ਕੇ ਵੀ ਜਾਂਦੇ ਸੀ।

ਉਨ੍ਹਾਂ ਦੀ ਵਜ੍ਹਾ ਕਰਕੇ ਹੀ ਉਹ ਅੱਗੇ ਵਧੀ। ਉਨ੍ਹਾਂ ਦੀ ਬਦੌਲਤ ਹੀ ਅੱਜ ਉਸ ਨੇ ਪੰਜ ਨੈਸ਼ਨਲ ਪੈਰਾ ਲਿਫਟਿੰਗ ਗੇਮ ਵਿੱਚ ਭਾਗ ਲਿਆ ਹੈ, ਜਿਸ ਵਿੱਚ ਪੰਜ ਗੋਲਡ ਮੈਡਲ ਜਿੱਤੇ ਹਨ ਅਤੇ ਇੱਕ ਬ੍ਰਾਂਜ ਮੈਡਲ ਜਿੱਤਿਆ ਹੈ। ਇਸ ਦੇ ਨਾਲ ਹੀ ਮਨਪ੍ਰੀਤ ਕੌਰ ਨੇ ਦੱਸਿਆ ਕਿ 2015 ਅਤੇ 2016 ਵਿੱਚ ਉਹ 2 ਵਾਰ ਸਟਰਾਂਗ ਵੂਮੈਨ ਇੰਡੀਆ ਬਣੀ ਹੈ।

ਆਪਣੀ ਟਰੇਨਿੰਗ ਬਾਰੇ ਦੱਸਦਿਆਂ ਮਨਪ੍ਰੀਤ ਕੌਰ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਉਸ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਟ੍ਰੇਨਿੰਗ ਵੇਲੇ ਵੀ ਪਹਿਲਾਂ ਉਸ ਨੂੰ ਭਾਰ ਚੁੱਕਣ 'ਚ ਵੀ ਮੁਸ਼ਕਿਲ ਹੁੰਦੀ ਸੀ ਪਰ ਹੌਲੀ-ਹੌਲੀ ਉਹ ਵੇਟ ਲਿਫਟਿੰਗ ਵਿੱਚ ਕਾਫ਼ੀ ਮਾਹਿਰ ਹੋ ਗਈ। ਹੁਣ ਉਹ ਆਪਣੀ ਪੈਰਾ ਲਿਫਟਿੰਗ ਗੇਮ 'ਚ ਭਾਗ ਲੈ ਕੇ ਅੱਗੇ ਹੋਰ ਗੋਲਡ ਮੈਡਲ ਜਿੱਤਣ ਦੀ ਤਿਆਰੀ ਕਰ ਰਹੀ ਹੈ।

ਹੁਣ ਮਨਪ੍ਰੀਤ ਕੌਰ ਗੁਜਰਾਤ ਵਿੱਚ ਸਪੋਰਟਸ ਅਥਾਰਿਟੀ ਆਫ਼ ਇੰਡੀਆ (ਗੁਜਰਾਤ) ਵਿੱਚ ਪੈਰਾਂ ਲਿਫਟਿੰਗ ਦੀ ਪ੍ਰੈਕਟਿਸ ਕਰ ਰਹੀ ਹੈ। ਜਿੱਥੇ ਕਿ ਉਹ ਰਾਜਿੰਦਰ ਸਿੰਘ ਰੇਡੂ ਦੀ ਨਿਗਰਾਨੀ ਹੇਠ ਪੈਰਾ ਲਿਫਟਿੰਗ ਦੇ ਹੋਰ ਟ੍ਰੇਨਿੰਗ ਲੈ ਰਹੀ ਹੈ। ਇਸ ਦੇ ਨਾਲ ਹੀ ਆਪਣੀ ਅਗਲੀ ਚੈਂਪੀਅਨਸ਼ਿਪ ਦੀ ਤਿਆਰੀ ਕਰ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.