ਜਲੰਧਰ: ਸ਼ਹਿਰ ਦੇ ਇੱਕ ਸਿੱਖ ਪਰਿਵਾਰ ਵੱਲੋਂ 1947 ਵਿੱਚ ਵੰਡ ਦੌਰਾਨ ਆਪਣੇ ਨਾਲ ਪਾਕਿਸਤਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਸਤ ਲਿਖਤ ਸਰੂਪ, ਜਿਸ ਦੀਆਂ ਪਹਿਲੇ 2 ਅੰਕ ਸੋਨੇ ਦੀ ਸਿਆਹੀ ਨਾਲ ਲਿਖੇ ਹੋਏ ਹਨ। ਉਨ੍ਹਾਂ ਦੇ ਬਜ਼ੁਰਗ ਵੰਡ ਤੋਂ ਬਾਅਦ ਆਪਣੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਲੰਧਰ ਵਿਖੇ ਲੈ ਆਏ ਸਨ। ਹੁਣ ਜਲੰਧਰ ਵਿਖੇ ਰਹਿ ਰਹੇ ਪਰਿਵਾਰ ਨੇ ਆਪਣੇ ਪੁਰਖਿਆਂ ਵੱਲੋਂ ਲਿਆਂਦਾ ਹੋਇਆ ਸਰੂਪ ਆਪਣੇ ਘਰ ਵਿੱਚ ਬਿਰਾਜਮਾਨ ਕੀਤਾ ਹੋਇਆ ਸੀ।
ਕਰੀਬ 4 ਸਾਲ ਪਹਿਲਾਂ 2016 ਵਿੱਚ ਇਸ ਸਰੂਪ ਨੂੰ ਸਤਿਕਾਰ ਕਮੇਟੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪਰਿਵਾਰ ਦੇ ਘਰ ਤੋਂ ਲੈ ਗਈ। ਪਰਿਵਾਰ ਵਾਲਿਆਂ ਨੇ ਕਿਹਾ ਕਿ ਉਹ ਸਰੂਪ ਦੀ ਚੰਗੀ ਤਰ੍ਹਾਂ ਸਾਂਭ ਸੰਭਾਲ ਕਰ ਰਹੇ ਹਨ ਪਰ ਫਿਰ ਵੀ ਉਨ੍ਹਾਂ ਦੀ ਨਾ ਸੁਣ ਕੇ ਸਤਿਕਾਰ ਕਮੇਟੀ ਆਪਣੇ ਨਾਲ ਲੈ ਗਈ। ਉਦੋਂ ਤੋਂ ਹੀ ਇਹ ਪਰਿਵਾਰ ਕੋਸ਼ਿਸ਼ ਕਰ ਰਿਹਾ ਸੀ ਕਿ ਸਤਿਕਾਰ ਕਮੇਟੀ ਵੱਲੋਂ ਸਰੂਪ ਉਨ੍ਹਾਂ ਨੂੰ ਵਾਪਿਸ ਸੌਂਪਿਆ ਜਾਵੇ। ਪਰਿਵਾਰ ਦੀਆਂ ਇਹ ਕੋਸ਼ਿਸ਼ਾਂ 2 ਦਿਨ ਪਹਿਲਾਂ ਉਸ ਵੇਲੇ ਰੰਗ ਲਿਆਈਆਂ ਅਤੇ ਸਤਿਕਾਰ ਕਮੇਟੀ ਵੱਲੋਂ ਸਰੂਪ ਵਾਪਸ ਪਰਿਵਾਰ ਨੂੰ ਦੇ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਹ ਮਿਹਨਤ ਰੰਗ ਲਿਆਈ ਹੈ ਅਤੇ ਗੁਰੂ ਮਹਾਰਾਜ ਦਾ ਇਹ ਸਰੂਪ ਉਨ੍ਹਾਂ ਨੂੰ ਵਾਪਸ ਮਿਲ ਗਿਆ। ਉਹ ਇਸ ਕੋਸ਼ਿਸ਼ਾਂ ਵਿੱਚ ਇਨ੍ਹਾਂ ਦਾ ਸਾਥ ਦੇਣ ਵਾਲੇ ਪਰਮਿੰਦਰ ਸਿੰਘ ਢੀਂਗਰਾ ਦਾ ਵੀ ਧੰਨਵਾਦ ਕਰਦੇ ਹਨ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਕਾਰਜ ਸਫ਼ਲ ਹੋਇਆ ਹੈ। ਉਧਰ ਪਰਮਿੰਦਰ ਸਿੰਘ ਢੀਂਗਰਾ ਦਾ ਵੀ ਕਹਿਣਾ ਹੈ ਕਿ ਗੁਰੂ ਸਾਹਿਬ ਦਾ ਸਰੂਪ ਜਿਸ ਪਰਿਵਾਰ ਨੇ ਵੰਡ ਦੌਰਾਨ ਆਪਣੇ ਨਾਲ ਲਿਆਂਦਾ ਸੀ ਉਸ ਪਰਿਵਾਰ ਨੂੰ ਹੀ ਇਸ ਨੂੰ ਆਪਣੇ ਕੋਲ ਮਾਣ-ਸਨਮਾਨ ਨਾਲ ਰੱਖਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਅਪੀਲ ਕੀਤੀ ਕਿ ਸਤਿਕਾਰ ਕਮੇਟੀ ਬਿਨਾਂ ਕਿਸੇ ਕਾਰਨ ਤੋਂ ਘਰਾਂ ਵਿੱਚ ਪ੍ਰਕਾਸ਼ ਕੀਤੇ ਹੋਏ ਸਰੂਪਾਂ ਨੂੰ ਆਪਣੇ ਕਬਜ਼ੇ ਵਿੱਚ ਲਵੇ।