ਜਲੰਧਰ: ਕਸਬਾ ਗੁਰਾਇਆ ਵਿਖੇ ਲੁੱਟ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਗੋਰਾਇਆ ਮੇਨ ਹਾਈਵੇ ਤੋਂ ਆ ਰਹੀ ਇੱਕ ਕੁੜੀ ਦਾ ਲੁਟੇਰੇ ਪਰਸ ਖੋਹ ਕੇ ਫ਼ਰਾਰ ਹੋ ਗਏ।
ਪਿੰਡ ਸੰਗ ਢੇਸੀਆਂ ਦੀ ਰਹਿਣ ਵਾਲੀ ਸੁਮਨ ਅਤੇ ਉਸ ਦੇ ਭਰਾ ਨੇ ਦੱਸਿਆ ਕਿ ਉਹ ਗੁਰਾਇਆ ਵਿਖੇ ਸਿਲਾਈ ਦਾ ਕੰਮ ਕਰਨ ਆਉਂਦੀ ਹੈ। ਜਦੋਂ ਉਹ ਆਪਣੇ ਘਰ ਵਾਪਸ ਜਾ ਰਹੀ ਸੀ ਤਾਂ ਰਸਤੇ ਵਿੱਚ ਦੋ ਮੋਟਰਸਾਈਕਲ ਸਵਾਰ ਨੌਜਵਾਨ ਆਏ ਅਤੇ ਉਸ ਦਾ ਪਰਸ ਖੋਹ ਕੇ ਉੱਥੋਂ ਫ਼ਰਾਰ ਹੋ ਗਏ।
ਸੁਮਨ ਨੇ ਦੱਸਿਆ ਕਿ ਉਸ ਦੇ ਪਰਸ ਵਿੱਚ 500 ਰੁਪਏ ਨਕਦੀ, ਇੱਕ ਮੋਬਾਇਲ ਫੋਨ ਅਤੇ ਹੋਰ ਜ਼ਰੂਰੀ ਸਾਮਾਨ ਸੀ। ਸੁਮਨ ਨੇ ਲੁੱਟ ਦੀ ਸ਼ਿਕਾਇਤ ਪੁਲਿਸ ਥਾਣੇ 'ਚ ਦਰਜ ਕਰਵਾ ਦਿੱਤੀ ਹੈ। ਪੁਲਿਸ ਨੇ ਸੁਮਨ ਤੇ ਉਸ ਦੇ ਭਰਾ ਨੂੰ ਭਰੋਸਾ ਦਿੱਤਾ ਹੈ ਕਿ ਉਹ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲੈਣਗੇ।