ਜਲੰਧਰ: ਜ਼ਿਲ੍ਹੇ ਦੇ ਪਿੰਡ ਅੱਪਰਾ ਵਿੱਚ ਬੁਟੀਕ ਦਾ ਕੰਮ ਕਰਨ ਵਾਲੀ ਚੌਵੀ ਸਾਲਾਂ ਦੀ ਕੁੜੀ ਨੇ ਇਕ ਮੁੰਡੇ ਤੋਂ ਤੰਗ ਆ ਕੇ ਜ਼ਹਿਰ ਨਿਗਲ ਲਿਆ ਜਿਸ ਦਾ ਨਾਮ ਗੋਲਡੀ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਨੌਜਵਾਨ ਹਰ ਰੋਜ਼ ਉਸਦੀ ਬੁਟੀਕ ‘ਤੇ ਆ ਜਾਂਦਾ ਸੀ ਅਤੇ ਕਦੀ ਰਸਤੇ ਵਿਚ ਰੋਕ ਕੇ ਦੋਸਤੀ ਕਰਨ ਲਈ ਮਜਬੂਰ ਕਰਦਾ ਸੀ ਅਤੇ ਲੜਕੀ ਵੱਲੋਂ ਮਨ੍ਹਾ ਕਰਨ ‘ਤੇ ਗਲਤ ਹਰਕਤਾਂ ਕਰਨ ਲੱਗਦਾ ਸੀ। ਇਸਦੇ ਚੱਲਦੇ ਲੜਕੀ ਪਰੇਸ਼ਾਨ ਰਹਿੰਦੀ ਸੀ ਜਿਸ ਕਰਕੇ ਕੁੜੀ ਵੱਲੋਂ ਇਹ ਖੌਫਨਾਕ ਕਦਮ ਚੁੱਕਿਆ ਗਿਆ ਹੈ।
ਪੀੜਤਾ ਚਾਰ ਭੈਣਾਂ ਵਿੱਚੋਂ ਸਭ ਤੋਂ ਵੱਡੀ ਸੀ ਪਿਤਾ ਬਿਮਾਰ ਰਹਿੰਦੇ ਸਨ ਤਾਂ ਦਸਵੀਂ ਤੋਂ ਬਾਅਦ ਸਿਲਾਈ ਕਢਾਈ ਸਿੱਖ ਕੇ ਬੁਟੀਕ ਖੋਲ੍ਹਿਆ। ਜਿਸ ਤੋਂ ਬਾਅਦ ਉਸ ਦੇ ਹੀ ਪਿੰਡ ਦੇ ਰਹਿਣ ਵਾਲੇ ਨੌਜਵਾਨ ਵੱਲੋਂ ਉਸਨੂੰ ਦੋਸਤੀ ਕਰਨ ਦੇ ਲਈ ਮਜ਼ਬੂਰ ਕੀਤਾ ਜਾ ਰਿਹਾ ਸੀ।
ਨੌਜਵਾਨ ਦਾ ਦੋਸਤ ਰਿੰਕੀ ਵੀ ਬੁਟੀਕ ‘ਤੇ ਆ ਕੇ ਉਸ ਨੂੰ ਦੋਸਤੀ ਲਈ ਮਜਬੂਰ ਕਰਦਾ ਸੀ ਇਨਕਾਰ ਕਰਨ ‘ਤੇ ਗੋਲਡੀ ਬੁਟੀਕ ਵਿਚ ਆ ਕੇ ਗਲਤ ਹਰਕਤਾਂ ਵੀ ਕਰਨ ਲੱਗ ਪਿਆ ਅਤੇ ਉਸ ਨੂੰ ਧਮਕਾਉਣ ਵੀ ਲੱਗ ਪਿਆ। ਜਿਸ ਤੋਂ ਪ੍ਰੇਸ਼ਾਨ ਹੋ ਕੇ ਕੁੜੀ ਨੇ ਜ਼ਹਿਰ ਨਿਗਲ ਲਿਆ। ਘਟਨਾ ਦਾ ਪਤਾ ਲੱਗਣ ‘ਤੇ ਪਰਿਵਾਰਿਕ ਮੈਂਬਰ ਉਸ ਨੂੰ ਹਸਪਤਾਲ (Hospital) ਲੈ ਕੇ ਗਏ ਜਿੱਥੇ ਕਿ ਉਸ ਨੂੰ ਲੁਧਿਆਣਾ ਰੈਫਰ ਕੀਤਾ ਗਿਆ ਪਰ ਉਸ ਨੇ ਦਮ ਤੋੜ ਦਿੱਤਾ।
ਮਾਮਲੇ ‘ਚ ਜਾਂਚ ਅਧਿਕਾਰੀ ਸੰਜੀਵ ਕਪੂਰ ਨੇ ਦੱਸਿਆ ਕਿ ਮੁਲਜ਼ਮ (Accused) ਗੋਲਡੀ ਅਤੇ ਰਿੱਕੀ ਦੇ ਖ਼ਿਲਾਫ਼ ਕੁੜੀ ਨੂੰ ਤੰਗ ਅਤੇ ਜਬਰਨ ਸਬੰਧ ਬਣਾਉਣ ਅਤੇ ਖੁਦਕੁਸ਼ੀ (Suicide) ਦੇ ਲਈ ਮਜ਼ਬੂਤ ਕਰਨ ਦੀ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਪੁਲਿਸ (Police) ਵੱਲੋਂ ਮੁਲਜ਼ਮਾਂ ਨੂੰ ਜਲਦ ਕਾਬੂ ਕਰਨ ਦੀ ਗੱਲ ਕਹੀ ਗਈ ਹੈ।
ਇਹ ਵੀ ਪੜ੍ਹੋ:ਪਠਾਨਕੋਟ ਵਿਖੇ BSF ਨੇ ਪਾਕਿਸਤਾਨੀ ਨਾਗਰਿਕ ਕੀਤਾ ਕਾਬੂ: ਸੂਤਰ