ETV Bharat / state

Murder of three sisters in Jalandhar : ਜਲੰਧਰ ਵਿੱਚ ਆਪਣੇ ਮਾਪਿਆਂ ਵੱਲੋਂ ਕਤਲ ਕੀਤੀਆਂ ਗਈਆਂ ਤਿੰਨਾਂ ਬੱਚਿਆਂ ਨੂੰ ਲੋਕਾਂ ਅਤੇ ਪੁਲਿਸ ਨੇ ਦਿੱਤੀ ਅੰਤਿਮ ਬਿਦਾਈ - ਜਲੰਧਰ ਚ ਕਤਲ ਲੜਕੀਆਂ ਦਾ ਸਸਕਾਰ

ਜਲੰਧਰ ਵਿੱਚ ਤਿੰਨ ਦਿਨ ਪਹਿਲਾਂ ਕਤਲ ਕੀਤੀਆਂ (Funeral of Murdered Girls in Jalandhar) ਗਈਆਂ ਤਿੰਨ ਮਾਸੂਮ ਲੜਕੀਆਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।

Funeral of murdered girls in Jalandhar
Funeral of Murdered Girls in Jalandhar : ਜਲੰਧਰ ਵਿੱਚ ਕਤਲ ਹੋਈਆਂ ਲੜਕੀਆਂ ਦਾ ਕੀਤਾ ਅੰਤਿਮ ਸਸਕਾਰ
author img

By ETV Bharat Punjabi Team

Published : Oct 4, 2023, 6:45 PM IST

ਅੰਤਿਮ ਸਸਕਾਰ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਪੁਲਿਸ ਜਾਂਚ ਅਧਿਕਾਰੀ।

ਜਲੰਧਰ : ਜਲੰਧਰ ਦੇ ਕਾਨਪੁਰ 'ਚ ਦੋ ਦਿਨ ਪਹਿਲਾਂ ਤੀਹਰੇ ਕਤਲ ਦਾ ਮਾਮਲਾ ਸਾਹਮਣੇ (Funeral of murdered girls in Jalandhar) ਆਇਆ ਸੀ। ਇਸ ਦੌਰਾਨ ਪੁਲਿਸ ਨੇ 3 ਬੱਚਿਆਂ ਦੇ ਕਤਲ ਦੇ ਮਾਮਲੇ 'ਚ ਜੋੜੇ ਨੂੰ ਗ੍ਰਿਫਤਾਰ ਕੀਤਾ ਹੈ। ਅੱਜ ਪੁਲਿਸ ਅਤੇ ਪੰਚਾਇਤ ਨੇ ਮਕਾਨ ਮਾਲਕ ਸਮੇਤ ਬੱਚਿਆਂ ਨੂੰ ਦਫ਼ਨਾਇਆ ਹੈ। ਬਾਕੀ ਦੋ ਬੱਚਿਆਂ ਦਾ ਪੁਲਿਸ ਵੱਲੋਂ ਕੱਲ੍ਹ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਇਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਬਾਕੀ ਦੋ ਬੱਚਿਆਂ ਨੂੰ ਨਾਰੀ ਨਿਕੇਤਨ ਭੇਜ ਦਿੱਤਾ ਹੈ।

3 ਦਿਨ ਪਹਿਲਾਂ ਹੋਈ ਸੀ ਮੌਤ : ਦੱਸ ਦੇਈਏ ਕਿ ਦੋ ਦਿਨ ਪਹਿਲਾਂ ਮਕਸੂਦਾਂ ਥਾਣੇ ਅਧੀਨ ਪੈਂਦੇ ਕਾਨਪੁਰ ਵਿੱਚ 3 ਲੜਕੀਆਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਇਸ ਦੌਰਾਨ ਪੁਲੀਸ ਕਮਿਸ਼ਨਰ ਚਾਹਲ ਅਤੇ ਡੀਐਸਪੀ ਬਲਬੀਰ ਸਿੰਘ ਨੇ ਦੱਸਿਆ ਸੀ ਕਿ ਮੁਲਜ਼ਮ ਸੁਨੀਲ ਮੰਡਲ ਦੇ 5 ਬੱਚੇ ਹਨ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਨੇ ਅਤਿ ਗਰੀਬੀ ਕਾਰਨ ਲੜਕੀਆਂ ਦਾ ਕਤਲ ਕੀਤਾ ਹੈ। ਮੁਲਜ਼ਮ ਨੇ ਦੱਸਿਆ ਕਿ ਬੱਚੇ ਬਾਹਰੋਂ ਡਿੱਗੀਆਂ ਖਾਣ-ਪੀਣ ਦੀਆਂ ਵਸਤੂਆਂ ਚੁੱਕ ਲੈਂਦੇ ਸਨ। ਅੱਤ ਦੀ ਗਰੀਬੀ ਕਾਰਨ 3 ਲੜਕੀਆਂ ਦੀ ਮੌਤ ਹੋ ਗਈ।

ਅੰਮ੍ਰਿਤਾ ਕੁਮਾਰੀ 9 ਸਾਲ ਦੀ ਲੜਕੀ, ਕੰਚਨ ਕੁਮਾਰੀ 7 ਸਾਲ ਅਤੇ ਵਾਸੂ 3 ਸਾਲ ਦੀ ਲੜਕੀ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਜੋੜੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਰਅਸਲ, ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਮਕਾਨ ਮਾਲਕ ਨੇ ਮੁਲਜ਼ਮ ਨੂੰ ਘਰ ਛੱਡਣ ਲਈ ਕਿਹਾ ਸੀ। ਇਸ ਦੌਰਾਨ ਮੁਲਜ਼ਮਾਂ ਨੇ ਦੋ ਦਿਨ ਪਹਿਲਾਂ ਸਵੇਰੇ ਆਪਣਾ ਕਮਰਾ ਸ਼ਿਫਟ ਕਰਨਾ ਸੀ। ਇਸ ਦੌਰਾਨ ਜੋੜੇ ਨੇ ਕੁੜੀਆਂ ਦੇ ਲਾਪਤਾ ਹੋਣ ਦੀ ਕਹਾਣੀ ਬਣਾਈ। ਕਮਰਾ ਸ਼ਿਫ਼ਟ ਕਰਦੇ ਸਮੇਂ, ਟਰੰਕ ਬਹੁਤ ਭਾਰੀ ਸੀ। ਜਦੋਂ ਟਰੱਕ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਸਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.