ETV Bharat / state

ਪੀਰ ਬੋਦਲਾ ਬਾਜ਼ਾਰ 'ਚ ਕੱਪੜੇ ਦੀ ਦੁਕਾਨ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ - ਪੀਰ ਬੋਦਲਾ ਬਾਜ਼ਾਰ

ਪੀਰ ਬੋਦਲਾ ਬਾਜ਼ਾਰ ਵਿੱਚ ਇੱਕ ਕੱਪੜੇ ਦੀ ਦੁਕਾਨ ਵਿੱਚ ਅੱਗ ਲੱਗ ਗਈ ਹੈ। ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ ਪਰ ਮਾਲੀ ਨੁਕਸਾਨ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।

ਕੱਪੜੇ ਦੀ ਦੁਕਾਨ ਨੂੰ ਲੱਗੀ ਅੱਗ
ਕੱਪੜੇ ਦੀ ਦੁਕਾਨ ਨੂੰ ਲੱਗੀ ਅੱਗ
author img

By

Published : Oct 14, 2020, 8:52 PM IST

ਜਲੰਧਰ: ਪੀਰ ਬੋਦਲਾ ਬਾਜ਼ਾਰ ਵਿੱਚ ਇੱਕ ਕੱਪੜੇ ਦੀ ਦੁਕਾਨ ਵਿੱਚ ਅੱਗ ਲੱਗ ਗਈ ਹੈ। ਅੱਗ ਲੱਗਣ ਦਾ ਕਾਰਨ ਪੁੱਛਣ 'ਤੇ ਦੁਕਾਨ ਦੇ ਮਾਲਿਕ ਨੇ ਦੱਸਿਆ ਕਿ ਕਿਸੇ ਲੱਕੜ ਦੀ ਚੀਜ਼ ਦੇ ਕਾਰਨ ਅੱਗ ਲੱਗੀ ਹੈ। ਬਹੁਤ ਮਸ਼ੱਕਤ ਤੋਂ ਬਾਅਦ ਅੱਗ ਬੁਝਾਊ ਦਸਤੇ ਦੀ ਟੀਮ ਨੇ ਅੱਗ 'ਤੇ ਕਾਬੂ ਪਾਇਆ।

ਕੱਪੜੇ ਦੀ ਦੁਕਾਨ ਨੂੰ ਲੱਗੀ ਅੱਗ

ਗੱਲਬਾਤ ਕਰਦਿਆਂ ਦੂਕਾਨ ਦੇ ਮਾਲਕ ਰਾਜੇਸ਼ ਨੇ ਦੱਸਿਆ ਕਿ ਇਹ ਅੱਗ ਲੱਕੜ ਨੂੰ ਅੱਗ ਲੱਗਣ ਕਾਰਨ ਲੱਗੀ ਹੈ। ਮਾਲੀ ਨੁਕਸਾਨ ਬਾਰੇ ਪੁੱਛਣ ਤੇ ਰਾਜੇਸ਼ ਨੇ ਕਿਹਾ ਕਿ ਅਜੇ ਮਾਲੀ ਨੁਕਸਾਨ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। ਦੂਜੇ ਪਾਸੇ ਅੱਗ ਬੁਝਾਊ ਦਸਤੇ ਦੇ ਕਰਮਚਾਰੀ ਨਰੇਸ਼ ਕੁਮਾਰ ਨੇ ਕਿਹਾ ਕਿ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਇਸ ਤਰ੍ਹਾਂ ਅੱਗ ਲੱਗਣ ਦੇ ਕਾਰਨਾਂ 'ਤੇ ਦੁਕਾਨਦਾਰ ਅਤੇ ਦਮਕਲ ਵਿਭਾਗ ਦੇ ਕਰਮਚਾਰੀ ਵਿਚਕਾਰ ਵਿਰੋਧਾਭਾਸ ਦਿੱਖਦਾ ਹੈ।

ਨਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ 'ਤੇ ਅੱਗ ਲੱਗਣ ਦੀ ਖ਼ਬਰ ਮਿਲੀ ਸੀ। ਅਤੇ ਅੱਗ ਬੁਝਾਉਣ ਚ 20 'ਤੋਂ 25 ਮਿੰਟ ਦਾ ਸਮਾਂ ਲੱਗਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.