ਫਗਵਾੜਾ: ਫਗਵਾੜਾ ਕਾਂਗਰਸ ਵਿੱਚ ਕਲੇਸ਼ (rift within phagwara congress)ਪੈਦਾ ਹੋ ਗਿਆ ਹੈ। ਪਾਰਟੀ ਦੀਆਂ ਮਹਿਲਾਵਾਂ ਨੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਵਿਰੁੱਧ ਉਨ੍ਹਾਂ ਵਿਰੁੱਧ ਗਲਤ ਬਿਆਨਬਾਜੀ ਤੇ ਇਤਰਾਜਯੋਗ ਸ਼ਬਦਾਵਲੀ ਵਾਲੇ ਮੈਸੇਜ ਵਹਾਟਸੈਪ ਗਰੁੱਪਾਂ ’ਤੇ ਪਾਉਣ ਦਾ ਦੋਸ਼ ਲਗਾਇਆ ਹੈ ਤੇ ਨਾਲ ਹੀ ਪੁਲਿਸ ਕੋਲ ਸ਼ਿਕਾਇਤ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਦਰਅਸਲ ਵਾਹਟਸੈਪ ਗਰੁੱਪਾਂ ’ਤੇ ਇਤਰਾਜਯੋਗ ਮੈਸੇਜ ਪਾਉਣ ਬਾਅਦ ਮਹਿਲਾ ਕਾਂਗਰਸ ਦੀਆਂ ਨੇਤਾਵਾਂ ਨੇ ਐੱਸਪੀ ਫਗਵਾੜਾ ਨੂੰ ਇੱਕ ਸ਼ਿਕਾਇਤ ਕੀਤੀ ਕਿ ਕਾਂਗਰਸ ਦਾ ਹੀ ਇੱਕ ਕਾਰੀਆਕਰਤਾ ਮਨਜੋਤ ਸਿੰਘ ਨੇ ਕਾਂਗਰਸ ਦੇ ਮੌਜੂਦਾ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਦਲਜੀਤ ਰਾਜੂ ਦੀ ਸ਼ਹਿ ਤੇ ਮਹਿਲਾ ਕਾਂਗਰਸ ਦੀਆਂ ਮਹਿਲਾਵਾਂ ਨਾਲ ਸੋਸ਼ਲ ਮੀਡੀਆ ਤੇ ਗਲਤ ਕੁਮੈਂਟ ਕੀਤੇ ਹਨ ਅਤੇ ਉਨ੍ਹਾਂ ਦੀ ਇਕ ਆਡੀਓ ਵਾਇਰਲ ਕੀਤੀ ਹੈ।
ਪੁਲਿਸ ਵੱਲੋਂ ਸੁਣਵਾਈ ਵਿੱਚ ਦੇਰੀ ਹੁੰਦੀ ਵੇਖ ਇਹ ਮਹਿਲਾਵਾਂ ਅਤੇ ਹੋਰ ਕਾਂਗਰਸ ਦੇ ਸੀਨੀਅਰ ਨੇਤਾ ਸਿਟੀ ਥਾਣਾ ਫਗਵਾੜਾ ਵਿਖੇ ਧਰਨੇ ਉੱਤੇ ਬੈਠ ਗਈਆਂ ਅਤੇ ਪੁਲਸ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਜੋ ਕਿ ਦੇਰ ਰਾਤ ਤੱਕ ਜਾਰੀ ਰਹੀ ਜਿਸ ਤੋਂ ਬਾਅਦ ਡੀ ਐੱਸ ਪੀ ਫਗਵਾੜਾ ਮੌਕੇ ਉੱਪਰ ਪਹੁੰਚੇ ਅਤੇ ਉਨ੍ਹਾਂ ਮਨਜੋਤ ਸਿੰਘ ਅਤੇ ਜ਼ਿਲ੍ਹਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਦਲਜੀਤ ਰਾਜੂ ਉੱਪਰ ਵੱਖ ਵੱਖ ਧਾਰਾਵਾਂ ਅਧੀਨ ਪਰਚਾ ਦਰਜ ਕਰਨ ਦੀ ਪੁਸ਼ਟੀ ਕੀਤੀ ਜਿਸ ਤੋਂ ਬਾਅਦ ਕਾਂਗਰਸ ਦੇ ਧਾਲੀਵਾਲ ਧੜੇ ਵੱਲੋਂ ਇਹ ਧਰਨਾ ਸਮਾਪਤ ਕੀਤਾ ਗਿਆ।
ਇਹ ਵੀ ਪੜ੍ਹੋ:NATIONAL GIRL CHILD DAY: ਭੇਦਭਾਵ ਨੂੰ ਖ਼ਤਮ ਕਰਨ ਦੀ ਸਲਾਹ ਦਿੰਦਾ ਹੈ ਬਾਲੜੀ ਦਿਵਸ