ETV Bharat / state

ਕਿਸਾਨੋ ਖੁਦ ਚੋਣਾਂ ਲੜੋ ਅਤੇ ਰਾਜਨੀਤਿਕ ਪਾਰਟੀਆਂ ਨੂੰ ਭਜਾਓ: ਗੁਰਨਾਮ ਚਡੂਨੀ - ਕੈਪਟਨ ਅਮਰਿੰਦਰ ਸਿੰਘ

ਜਲੰਧਰ ਦੇ ਕਾਲਾ ਬਕਰਾ ਇਲਾਕੇ ਵਿੱਚ ਕਿਸਾਨਾਂ ਦੀ ਇਕ ਵਿਸ਼ਾਲ ਰੈਲੀ ਕੱਢੀ ਗਈ। ਇਸ ਰੈਲੀ ਦੌਰਾਨ ਗੁਰਨਾਮ ਚਡੂਨੀ ਨੇ ਇੱਕ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਜੇ ਸਭ ਤੋਂ ਜ਼ਿਆਦਾ ਵੋਟਾਂ ਕਿਸਾਨਾਂ ਦੀਆਂ ਹਨ ਫਿਰ ਉਹ ਰਵਾਇਤੀ ਪਾਰਟੀਆਂ ਨੂੰ ਕਿਉਂ ਪਾਈਆਂ ਜਾਣ।

ਕਿਸਾਨੋ ਖੁਦ ਚੋਣਾਂ ਲੜੋ ਅਤੇ ਰਾਜਨੀਤਿਕ ਪਾਰਟੀਆਂ ਨੂੰ ਭਜਾਓ: ਗੁਰਨਾਮ ਚਡੂਨੀ

author img

By

Published : Sep 20, 2021, 3:48 PM IST

ਜਲੰਧਰ: ਜਲੰਧਰ ਦੇ ਕਾਲਾ ਬਕਰਾ ਇਲਾਕੇ ਵਿੱਚ ਕਿਸਾਨਾਂ ਦੀ ਇਕ ਵਿਸ਼ਾਲ ਰੈਲੀ ਕੱਢੀ ਗਈ। ਇਸ ਰੈਲੀ ਦੌਰਾਨ ਗੁਰਨਾਮ ਚਡੂਨੀ ਨੇ ਇੱਕ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਜੇ ਸਭ ਤੋਂ ਜ਼ਿਆਦਾ ਵੋਟਾਂ ਕਿਸਾਨਾਂ ਦੀਆਂ ਹਨ ਫਿਰ ਉਹ ਰਵਾਇਤੀ ਪਾਰਟੀਆਂ ਨੂੰ ਕਿਉਂ ਪਾਈਆਂ ਜਾਣ।

ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਖੁਦ ਹੀ ਆਪਣੇ ਉਮੀਦਵਾਰ ਖੜ੍ਹੇ ਕਰਕੇ ਉਨ੍ਹਾਂ ਨੂੰ ਜਿਤਾਉਣ ਅਤੇ ਪਾਰਟੀਆਂ ਨੂੰ ਆਪਣੇ ਇਲਾਕਿਆਂ ਵਿੱਚੋਂ ਭਜਾ ਦੇਣ। ਰੈਲੀ ਵਿੱਚ ਹੋਰ ਕਿਸਾਨ ਆਗੂਆਂ ਦੇ ਨਾਲ-ਨਾਲ ਲੱਖਾ ਸਧਾਣਾ ਨੇ ਵੀ ਹਿੱਸਾ ਲਿਆ।

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਨੇ ਹੀ ਕੁਰਸੀ ਤੋਂ ਹਟਾਇਆ ਹੈ ਉਨ੍ਹਾਂ ਕਿਸੇ ਤੋਂ ਵੀ ਕੋਈ ਸਲਾਹ ਨਹੀਂ ਲਈ ਕਿਸੇ ਤੋਂ ਨਹੀਂ ਪੁੱਛਿਆ ਫਿਰ ਲੋਕਤੰਤਰ ਕਿੱਥੇ ਰਹਿ ਗਿਆ ਇਹ ਤਾਂ ਪਾਰਟੀ ਤੰਤਰ ਬਣ ਗਿਆ।

ਕਿਸਾਨੋ ਖੁਦ ਚੋਣਾਂ ਲੜੋ ਅਤੇ ਰਾਜਨੀਤਿਕ ਪਾਰਟੀਆਂ ਨੂੰ ਭਜਾਓ: ਗੁਰਨਾਮ ਚਡੂਨੀ

ਉਨ੍ਹਾਂ ਨੇ ਕਿਹਾ ਕਿ ਹੁਣ ਦੇਸ਼ ਵਿੱਚ ਪਾਰਟੀ ਤੰਤਰ ਸ਼ੁਰੂ ਹੋ ਗਿਆ ਹੈ ਪਹਿਲੇ ਅਸੀਂ ਅੰਗਰੇਜ਼ਾਂ ਦੇ ਗੁਲਾਮ ਸੀ ਹੁਣ ਹੀ ਇਨ੍ਹਾਂ ਪਾਰਟੀਆਂ ਦੇ ਗੁਲਾਮ ਹਾਂ। ਸਾਡਾ ਦੇਸ਼ ਜਿਹਨੂੰ ਅਸੀਂ ਸੋਨੇ ਦੀ ਚਿੜੀ ਕਹਿੰਦੇ ਸੀ ਅੱਜ ਇਸ ਲਾਇਕ ਵੀ ਨਹੀਂ ਰਿਹਾ ਕਿ ਉੱਥੇ ਸਕੂਨ ਨਾਵ ਰਿਹਾ ਜਾ ਸਕੇ।

ਚਡੂਨੀ ਨੇ ਕਿਹਾ ਕਿ ਸਾਨੂੰ ਕਿਸੇ ਨੇ ਹਥਿਆਰਾਂ ਦੇ ਬਲ ਤੇ ਨਹੀਂ ਲੁੱਟਿਆ ਬਲਕਿ ਸਰਕਾਰਾਂ ਨੇ ਕਾਨੂੰਨ ਬਣਾ ਕੇ ਲੁੱਟਿਆ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਵੋਟ ਸਾਡੀ ਹੈ ਤੇ ਸਰਕਾਰ ਪਾਰਟੀਆਂ ਦੀ ਹੈ। ਉਦਾਹਰਣ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਯੂ. ਪੀ ਵਿੱਚ 8 ਕਰੋੜ ਵੋਟ ਕਿਸਾਨਾਂ ਦੀ ਹੈ ਜੋ ਰਜਿਸਟਰਡ ਹੈ, ਜਦਕਿ ਸਾਢੇ 3 ਕਰੋੜ ਵੋਟਾਂ ਨਾਲ ਸਰਕਾਰ ਬਣੀ ਹੋਈ ਹੈ।

ਇਸੇ ਤਰ੍ਹਾਂ ਦਾ ਹਾਲ ਪੰਜਾਬ ਦਾ ਵੀ ਹੈ ਜਿੱਥੇ 80 ਲੱਖ ਵੋਟ ਕਿਸਾਨਾਂ ਦੀ ਹੈ ਅਤੇ 59 ਲੱਖ ਵੋਟਾਂ ਨਾਲ ਸਰਕਾਰ ਬਣੀ ਹੋਈ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਕੀ ਤੁਸੀਂ ਆਪਣੀ ਸਰਕਾਰ ਨਹੀਂ ਬਣਾ ਸਕਦੇ? ਇਥੇ ਜਿਸ ਦੀ ਜੇਬ ਵਿੱਚ ਪੈਸਾ ਹੈ ਉਸਦਾ ਹੀ ਰਾਜ ਹੈ ਜਦਕਿ ਜਿਸਦੀ ਵੋਟ ਹੈ ਉਸਦਾ ਰਾਜ ਹੋਣਾ ਚਾਹੀਦਾ ਹੈ।

ਇੱਥੇ ਜੀਹਦੇ ਕੋਲ ਪੈਸਾ ਹੈ ਰਾਜ ਕਰਦਾ ਹੈ ,ਤੇ ਜੇ ਇਹੀ ਹਾਲਾਤ ਰਹੇ ਤੇ ਕਿਸਾਨਾਂ ਨੂੰ ਇਨ੍ਹਾਂ ਤੋਂ ਬਚਾਏਗਾ ਕੌਣ? ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਤੋਂ ਬਚਣ ਦਾ ਸਿਰਫ਼ ਇੱਕੋ ਹੀ ਤਰੀਕਾ ਹੈ ਕਿ ਆਪਣੇ ਵਿੱਚੋਂ ਹੀ ਉਮੀਦਵਾਰ ਖੜ੍ਹੇ ਕਰਕੇ ਉਨ੍ਹਾਂ ਨੂੰ ਜਿਤਾਓ ਅਤੇ ਇਨ੍ਹਾਂ ਰਿਵਾਇਤੀ ਪਾਰਟੀਆਂ ਨੂੰ ਜੁੱਤੇ ਮਾਰ ਕੇ ਬਾਹਰ ਕੱਢ ਦਿਓ।

ਇਹ ਵੀ ਪੜ੍ਹੋ: ਸ਼ਾਂਤੀਪੂਰਨ ਮਹਾਪੰਚਾਇਤ 'ਚ ਆਉਣ ਕਿਸਾਨ:ਚਡੂਨੀ

ETV Bharat Logo

Copyright © 2025 Ushodaya Enterprises Pvt. Ltd., All Rights Reserved.