ਜਲੰਧਰ:ਜਪਾਨ ਵਿੱਚ ਹੋ ਰਹੀਆਂ ਓਲੰਪਿਕ (Olympics) ਖੇਡਾਂ ਲਈ ਜਿੱਥੇ ਹਰ ਦੇਸ਼ ਦੀ ਟੀਮ ਆਪਣੀ ਪੂਰੀ ਤਿਆਰੀ ਵਿਚ ਜੁਟੀ ਹੋਈ ਹੈ।ਉਥੇ ਭਾਰਤੀ ਹਾਕੀ ਦੀ ਟੀਮ ਵੀ ਓਲੰਪਿਕ ਵਿਚ ਗੋਲਡ ਮੈਡਲ(Medal) ਜਿੱਤਣ ਦੀ ਤਿਆਰੀ ਕਰ ਰਹੀ ਹੈ।ਇਸ ਵਾਰ ਓਲੰਪਿਕ ਟੀਮ ਵਿੱਚ ਅੱਧੇ ਖਿਡਾਰੀ ਪੰਜਾਬ ਤੋਂ ਹਨ।ਜਲੰਧਰ ਤੋਂ ਹਾਕੀ ਟੀਮ ਵਿੱਚ ਖੇਡ ਮਨਦੀਪ ਸਿੰਘ ਖੇਡ ਰਹੇ ਹਨ।
ਮਨਦੀਪ ਸਿੰਘ ਜਲੰਧਰ ਦੇ ਮਿੱਠਾਪੁਰ ਇਲਾਕੇ ਦਾ ਰਹਿਣ ਵਾਲੇ ਹਨ।ਜਿਨ੍ਹਾਂ ਦਾ ਜਨਮ 25 ਜੁਲਾਈ 1995 ਵਿੱਚ ਜਲੰਧਰ ਦੇ ਮਿੱਠਾਪੁਰ ਪਿੰਡ ਵਿਖੇ ਹੋਇਆ। ਮਨਦੀਪ ਸਿੰਘ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਹਾਕੀ ਉਨ੍ਹਾਂ ਦੇ ਖੂਨ ਵਿੱਚ ਹੈ।ਉਨ੍ਹਾਂ ਨੇ ਦੱਸਿਆ ਕਿ ਹਾਲਾਂਕਿ ਉਹ ਵੀ ਹਾਕੀ ਦੇ ਸ਼ੌਕੀਨ ਹਨ ਪਰ ਕਿਸੇ ਕਾਰਨ ਉਹ ਹਾਕੀ ਨਹੀਂ ਖੇਡ ਸਕੇ ਪਰ ਉਹ ਚਾਹੁੰਦੇ ਸੀ ਕਿ ਉਨ੍ਹਾਂ ਦੇ ਦੋਨੋਂ ਬੇਟੇ ਹਾਕੀ ਖੇਡਣ।ਮਨਦੀਪ ਨੂੰ ਬਚਪਨ ਤੋਂ ਹੀ ਹਾਕੀ ਦਾ ਸ਼ੌਕ ਇਸ ਕਦਰ ਸੀ। ਜਿਸ ਨੂੰ ਦੇਖ ਹਰ ਕੋਈ ਕਹਿੰਦਾ ਸੀ ਕੀ ਇਹ ਇੱਕ ਦਿਨ ਹਾਕੀ ਦਾ ਸਿਤਾਰਾ ਜ਼ਰੂਰ ਬਣੇਗਾ।
ਮਨਦੀਪ ਸਿੰਘ ਦੀ ਮਾਤਾ ਦਵਿੰਦਰਜੀਤ ਕੌਰ ਨੇ ਕਿਹਾ ਹੈ ਕਿ ਇੱਕ ਮਾਂ ਬਾਪ ਵਾਸਤੇ ਇਸ ਨੂੰ ਵੱਡੀ ਕਿਹੜੀ ਖ਼ੁਸ਼ੀ ਹੋ ਸਕਦੀ ਹੈ ਕੀ ਉਨ੍ਹਾਂ ਨੂੰ ਉਨ੍ਹਾਂ ਦੇ ਬੱਚਿਆਂ ਦੇ ਨਾਮ ਤੋਂ ਜਾਣਿਆ ਜਾਵੇ। ਭਾਰਤੀ ਟੀਮ ਵਧੀਆ ਖੇਡੇ ਅਤੇ ਜਿੱਤ ਕੇ ਆਉਣ ਲਈ ਅਰਦਾਸ ਕਰਦੇ ਹਾਂ।
ਮਨਦੀਪ ਸਿੰਘ ਜੋ ਕਿ ਜਲੰਧਰ ਦੇ ਮਿੱਠਾਪੁਰ ਇਲਾਕੇ ਤੋਂ ਉੱਠ ਕੇ ਆਪਣੀ ਮਿਹਨਤ ਲਗਨ ਦੇ ਨਾਲ ਪਹਿਲੇ ਛੋਟੇ ਟੂਰਨਾਮੈਂਟ ਫਿਰ ਸਟੇਟ , ਨੈਸ਼ਨਲ ,ਕੌਮਨਵੈਲਥ ਤੋ ਇਲਾਵਾ ਹੋਰ ਕਈ ਟੂਰਨਾਮੈਂਟ ਖੇਡ ਚੁੱਕੇ ਹਨ ਅਤੇ ਪਹਿਲੀ ਵਾਰ ਓਲੰਪਿਕ ਟੂਰਨਾਮੈਂਟ ਵਿੱਚ ਭਾਗ ਲੈ ਰਹੇ ਹਨ।