ਜਲੰਧਰ: ਇੱਥੋਂ ਦੇ ਆਬਕਾਰੀ ਵਿਭਾਗ ਨੇ ਗਸ਼ਤ ਦੇ ਦੌਰਾਨ ਲੰਘੀ ਸ਼ਾਮ ਕਾਲਾ ਸੰਘਿਆ ਰੋਡ ਘਾਹ ਮੰਡੀ ਚੌਕ ਦੇ ਨਜ਼ਦੀਕ ਪੱਚੀ ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇਕ ਕਾਰ ਬਰਾਮਦ ਕੀਤੀ ਹੈ।
ਆਬਕਾਰੀ ਵਿਭਾਗ ਦੇ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਟੀਮ ਅਤੇ ਪੁਲਿਸ ਟੀਮ ਦੇ ਨਾਲ ਤਲਾਸ਼ੀ ਦੌਰਾਨ ਘਾਹ ਮੰਡੀ ਚੌਕ ਕਾਲਾ ਸੰਘਿਆ ਰੋਡ ਵੱਲ ਜਾ ਰਿਹਾ ਸੀ। ਕਾਲਾ ਸੰਘਿਆ ਰੋਡ ਤੋਂ ਕਾਮੇਡੀ ਚੌਕ ਵੱਲ ਆ ਰਹੀ ਸਿਲਵਰ ਰੰਗ ਦੀ ਕਾਰ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਕਾਰ ਛੱਡ ਕੇ ਉਥੋਂ ਫਰਾਰ ਹੋ ਗਿਆ।
ਕਾਰ ਦੀ ਤਲਾਸ਼ੀ ਲੈਣ ਉੱਤੇ ਉਨ੍ਹਾਂ ਨੂੰ ਪੱਚੀ ਪੇਟੀ ਅਵੈਦ ਸ਼ਰਾਬ ਬਰਾਮਦ ਹੋਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਾਰ ਨੂੰ ਥਾਣਾ ਪੰਜ ਪੁਲੀਸ ਨੇ ਕਬਜ਼ੇ ਵਿੱਚ ਦੇ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਐਕਸਾਈਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।