ETV Bharat / state

ਲੋਕਡਾਊਨ ਖੁੱਲ੍ਹਣ ਤੋਂ ਬਾਅਦ ਵੀ ਸੜਕਾਂ ਨੂੰ ਟ੍ਰੈਫਿਕ ਅਤੇ ਬਾਜ਼ਾਰਾਂ ਨੂੰ ਗਾਹਕਾਂ ਦਾ ਇੰਤਜ਼ਾਰ - unlock 3

ਦੇਸ਼ ਵਿੱਚ ਕਰੀਬ 4 ਮਹੀਨਿਆਂ ਤੋਂ ਲੱਗੇ ਲੋਕਡਾਊਨ ਤੋਂ ਬਾਅਦ ਹੁਣ ਜ਼ਿੰਦਗੀ ਹੌਲੀ-ਹੌਲੀ ਪੱਟੜੀ 'ਤੇ ਆ ਰਹੀ ਹੈ ਹਾਲਾਂਕਿ ਸੜਕਾਂ ਅਤੇ ਬਾਜ਼ਾਰਾਂ ਅੰਦਰ ਲੋਕਡਾਊਨ ਤੋਂ ਪਹਿਲਾਂ ਵਰਗੀ ਰੌਣਕ ਨਹੀਂ ਪਰ ਫਿਰ ਵੀ ਜ਼ਿੰਦਗੀ ਦੀ ਦੌੜ ਨੇ ਕੁਝ ਰਫ਼ਤਾਰ ਤਾਂ ਫੜ ਹੀ ਲਈ ਹੈ। ਅੱਨਲੌਕ-3.0 ਦੇ ਤਹਿਤ ਦਿੱਤੀਆਂ ਰਿਆਇਤਾਂ ਤੋਂ ਬਾਅਦ ਜ਼ਿੰਦਗੀ ਦੀ ਇਸੇ ਰਫ਼ਤਾਰ 'ਤੇ ਪੇਸ਼ ਹੈ ਇੱਕ ਖ਼ਾਸ ਰਿਪੋਰਟ..

ਲੋਕਡਾਊਨ
ਲੋਕਡਾਊਨ
author img

By

Published : Aug 8, 2020, 2:19 PM IST

ਜਲੰਧਰ: ਸ਼ਹਿਰ ਦੀਆਂ ਸੜਕਾਂ ਜੋ ਪਹਿਲੇ 4 ਮਹੀਨਿਆਂ ਤੋਂ ਸੁੰਨੀਆਂ-ਸੁੰਨੀਆਂ ਨਜ਼ਰ ਆਉਂਦੀਆਂ ਸੀ, ਬਾਜ਼ਾਰਾਂ ਵਿੱਚ ਰੌਣਕ ਨਹੀਂ ਸੀ ਤੇ ਲੋਕਡਾਊਨ ਦੇ ਚੱਲਦੇ ਲੋਕ ਘਰਾਂ ਵਿੱਚ ਬੰਦ ਸਨ ਪਰ ਹੁਣ ਜਿੱਥੇ ਇਹ ਸੜਕਾਂ ਕਾਰਾਂ ਅਤੇ ਮੋਟਰਸਾਈਕਲਾਂ ਨਾਲ ਭਰੀਆਂ ਹੋਈਆਂ ਨਜ਼ਰ ਆਉਂਦੀਆਂ ਹਨ ਤੇ ਉਧਰ ਬਾਜ਼ਾਰਾਂ ਵਿੱਚ ਵੀ ਕੁਝ ਰੌਣਕ ਨਜ਼ਰ ਆ ਰਹੀ ਹੈ।

ਹਾਲਾਂਕਿ ਅਜੇ ਇਨ੍ਹਾਂ ਸੜਕਾਂ ਉੱਤੇ ਚੱਲਣ ਵਾਲੀਆਂ ਬੱਸਾਂ ਸੜਕਾਂ 'ਤੇ ਨਜ਼ਰ ਨਹੀਂ ਆਉਂਦੀਆਂ ਸਿਰਫ ਕਾਰਾਂ ਅਤੇ ਛੋਟੇ ਵਾਹਨ ਹੀ ਜ਼ਿਆਦਾ ਨਜ਼ਰ ਆਉਂਦੇ ਹਨ। ਜਲੰਧਰ ਵਿੱਚ ਜਿੱਥੇ 3 ਹਜ਼ਾਰ ਬੱਸਾਂ ਰੋਜ਼ ਬੱਸ ਅੱਡੇ 'ਤੇ ਆਉਂਦੀਆਂ ਸਨ ਉਨ੍ਹਾਂ ਦੀ ਗਿਣਤੀ ਅੱਜ ਵੀ ਬਹੁਤ ਘੱਟ ਗਈ ਹੈ।

ਲੋਕਡਾਊਨ
ਲੋਕਡਾਊਨ

ਉਧਰ ਲੋਕਾਂ ਵੱਲੋਂ ਘਰ ਅਤੇ ਵਪਾਰਿਕ ਅਦਾਰਿਆਂ ਦੀ ਉਸਾਰੀ ਨਾ ਕਰਨ ਕਰਕੇ ਵੱਡੇ-ਵੱਡੇ ਟਰਾਲੇ ਵੀ ਇਨ੍ਹਾਂ ਸੜਕਾਂ ਤੋਂ ਨਹੀਂ ਦਿੱਸਦੇ। ਰਿਆਇਤਾਂ ਦੇ ਦਿੱਤੀਆਂ ਗਈਆਂ ਪਰ ਹਾਲੇ ਵੀ ਲੋਕ ਕੋਰੋਨਾ ਦੇ ਖੌਫ਼ ਕਰਕੇ ਸੜਕਾਂ 'ਤੇ ਘੱਟ ਹੀ ਬਹੁੜਦੇ ਹਨ।

ਇਸ ਬਾਰੇ ਗੱਲ ਕਰਦਿਆਂ ਜਲੰਧਰ ਦੇ ਏਸੀਪੀ ਬਰਜਿੰਦਰ ਸਿੰਘ ਨੇ ਕਿਹਾ ਕਿ ਅੱਨਲੌਕ 3.0 ਦੇ ਚੱਲਦਿਆਂ ਲੋਕ ਹੁਣ ਆਪਣੇ ਕੰਮਾਂ-ਕਾਜਾਂ ਲਈ ਬਾਹਰ ਨਿਕਲ ਰਹੇ ਨੇ ਜਿਸ ਨੂੰ ਦੇਖਦੇ ਹੋਏ ਪੁਲਿਸ ਫਿਰ ਪਹਿਲਾਂ ਵਾਂਗ ਆਪਣੀ ਡਿਊਟੀ 'ਤੇ ਆ ਗਈ ਹੈ ਜਿੱਥੇ ਪਹਿਲੇ ਸਾਰੀ ਪੁਲਿਸ ਲੌਕਡਾਊਨ ਤੇ ਕਰਫਿਊ ਵਿੱਚ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਤੋਂ ਰੋਕਦੀ ਸੀ।

ਉਹ ਹੁਣ ਫਿਰ ਸ਼ਹਿਰ ਦੇ ਟ੍ਰੈਫਿਕ ਨੂੰ ਸਹੀ ਢੰਗ ਨਾਲ ਚਲਾਉਣ ਵਿੱਚ ਲੱਗ ਗਈ ਹੈ। ਉਨ੍ਹਾਂ ਅਨੁਸਾਰ ਪੁਲਿਸ ਵੱਲੋਂ ਹੁਣ ਲੋਕਾਂ ਨੂੰ ਸਿਰਫ ਹਿਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਕਿ ਉਹ ਆਪਣੇ ਆਪ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾ ਕੇ ਰੱਖਣ।

ਵੀਡੀਓ

ਉਧਰ ਦੂਸਰੇ ਪਾਸੇ ਸ਼ਹਿਰ ਵਿੱਚ ਵਪਾਰੀ ਰੋਜ਼ ਦੀ ਤਰ੍ਹਾਂ ਆਪਣੀਆਂ ਦੁਕਾਨਾਂ ਖੋਲ੍ਹਦੇ ਹਨ ਪਰ ਇਨ੍ਹਾਂ ਵਪਾਰੀਆਂ ਦਾ ਕਹਿਣਾ ਹੈ ਕਿ ਸਵੇਰ ਤੋਂ ਸ਼ਾਮ ਤੱਕ ਦੁਕਾਨਾਂ ਖੋਲ੍ਹਣ ਤੋਂ ਬਾਅਦ ਵੀ ਹਜੇ ਪਹਿਲੇ ਵਾਂਗ ਗਾਹਕ ਨਜ਼ਰ ਨਹੀਂ ਆ ਰਹੇ ਜਿਸ ਨਾਲ ਮਸਾਂ ਹੀ ਦੁਕਾਨ ਦਾ ਖਰਚਾ ਪੂਰਾ ਹੋ ਰਿਹਾ ਹੈ।

ਜ਼ਿਕਰਯੋਗ ਹੈ ਕਿ ਦੁਕਾਨਾਂ ਵਿੱਚ ਵੀ ਹਜੇ ਸਿਰਫ ਉਹੀ ਗਾਹਕ ਆ ਰਹੇ ਹਨ ਜੋ ਜ਼ਰੂਰੀ ਸਾਮਾਨ ਲੈਣ ਲਈ ਆਉਂਦੇ ਹਨ। ਇਸ ਤੋਂ ਇਲਾਵਾ ਵੱਡੇ-ਵੱਡੇ ਸਮਾਗਮ, ਵਿਆਹ ਸ਼ਾਦੀਆਂ ਨਾ ਹੋਣ ਕਰਕੇ ਜ਼ਿਆਦਾ ਖ਼ਰੀਦਦਾਰੀ ਵਾਲੇ ਗਾਹਕ ਅਜੇ ਨਹੀਂ ਆ ਰਹੇ ਹਨ।

ਇਸ ਦੇ ਨਾਲ ਹੀ ਮਾਹਰ ਡਾਕਟਰ ਨਵਜੋਤ ਦਹੀਆ ਦਾ ਕਹਿਣਾ ਹੈ ਕਿ ਕੋਰੋਨਾ ਵਰਗੀ ਇਸ ਬਿਮਾਰੀ ਤੋਂ ਲੋਕਾਂ ਨੂੰ ਬਚਣਾ ਚਾਹੀਦਾ ਹੈ ਅਤੇ WHO ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਡਾਕਟਰਾਂ ਅਨੁਸਾਰ ਇਸ ਬਿਮਾਰੀ ਦਾ ਅਜੇ ਕੋਈ ਇਲਾਜ ਨਹੀਂ ਹੈ ਪਰ ਹਰ ਇਨਸਾਨ ਇਸ ਤੋਂ ਬਚਣ ਲਈ ਸਮਾਜਿਕ ਦੂਰੀ ਮਾਸਕ ਲਗਾ ਕੇ ਘਰੋਂ ਨਿਕਲੇ ਅਤੇ ਹੋਰ ਹਦਾਇਤਾਂ ਦਾ ਪਾਲਣ ਕਰ ਆਪਣਾ ਡਾਕਟਰਾਂ ਖੁਦ ਬਣ ਸਕਦਾ ਹੈ।

ਕੁੱਲ ਮਿਲਾ ਕੇ ਗੱਲ ਕਰੀਏ ਤਾਂ ਸਰਕਾਰ ਵੱਲੋਂ ਤਾਂ ਲੋਕਾਂ ਨੂੰ ਬਹੁਤ ਸਾਰੀ ਛੋਟ ਦੇ ਦਿੱਤੀ ਗਈ ਹੈ ਪਰ ਇਸ ਦੇ ਬਾਵਜੂਦ ਲੋਕਾਂ ਨੂੰ ਆਪਣਾ ਖਿਆਲ ਆਪ ਰੱਖਣਾ ਪਵੇਗਾ ਅਤੇ ਜੇ ਅਸੀਂ ਸਾਰੇ ਆਪਣਾ ਖਿਆਲ ਆਪ ਰੱਖਦੇ ਹਾਂ ਤਾਂ ਜ਼ਾਹਰ ਜਿਹੀ ਗੱਲ ਹੈ ਕਿ ਸ਼ਹਿਰ ਦੀਆਂ ਸੜਕਾਂ ਨੂੰ ਟ੍ਰੈਫਿਕ ਅਤੇ ਬਾਜ਼ਾਰਾਂ ਨੂੰ ਗਾਹਕਾਂ ਦੇ ਆਉਣ ਦਾ ਇੰਤਜਾਰ ਕੁਝ ਲੰਬਾ ਕਰਨਾ ਪੈ ਸਕਦਾ ਹੈ। ਫਿਲਹਾਲ ਦੀ ਜੇ ਗੱਲ ਕਰੀਏ ਤਾਂ ਸ਼ਹਿਰ ਦੀਆਂ ਸੜਕਾਂ ਉੱਤੇ ਅਜੇ ਵੀ ਮਹਿਜ਼ 40 ਫ਼ੀਸਦੀ ਟ੍ਰੈਫਿਕ ਹੀ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਡਾਕਟਰ ਅਤੇ ਪੁਲੀਸ ਲੋਕਾਂ ਨੂੰ ਲਗਾਤਾਰ ਆਪਣੇ ਆਪ ਨੂੰ ਬਚਾ ਕੇ ਰੱਖਣ ਦੀ ਸਲਾਹ ਦੇ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.