ਜਲੰਧਰ: ਜਲੰਧਰ ਦੇ ਪ੍ਰਸਿੱਧ ਦੇਵੀ ਤਲਾਬ ਮੰਦਰ ਦੇ ਤਲਾਅ ਵਿੱਚ ਅੱਜ ਸਵੇਰੇ ਇੱਕ ਬਜ਼ੁਰਗ ਔਰਤ ਦੇ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਤਲਾਅ ਵਿੱਚ ਔਰਤ ਦੇ ਡਿੱਗ ਜਾਣ ਨਾਲ ਮੰਦਰ ਵਿੱਚ ਹੜਕੰਪ ਮੰਚ ਗਿਆ। ਫਿਲਹਾਲ ਤਲਾਅ ਵਿੱਚ ਡਿੱਗੀ ਔਰਤ ਨੂੰ ਮੰਦਰ ਦੇ ਸੇਵਾਦਾਰ ਨੇ ਬਾਹਰ ਕੱਢ ਲਿਆ ਹੈ ਤੇ ਉਸ ਦੀ ਜਾਨ ਵੀ ਬਚ ਗਈ ਹੈ।
ਚਸ਼ਮਦੀਦ ਸੁਨੀਤਾ ਨੇ ਕਿਹਾ ਕਿ ਬਜ਼ੁਰਗ ਔਰਤ ਪੋੜੀਆਂ ਦੇ ਕੋਲ ਚੱਲ ਰਹੀ ਸੀ ਕਿ ਅਚਾਨਕ ਹੀ ਉਸ ਦਾ ਪੋੜੀਆਂ ਤੋਂ ਪੈਰ ਫਿਸਲ ਗਿਆ ਤੇ ਉਹ ਤਲਾਅ ਵਿੱਚ ਡਿੱਗ ਗਈ। ਉਨ੍ਹਾਂ ਕਿਹਾ ਕਿ ਤਲਾਅ ਵਿੱਚ ਡਿੱਗੀ ਬਜ਼ੁਰਗ ਔਰਤ ਨੂੰ ਮੰਦਰ ਦੇ ਸੇਵਾਦਾਰ ਨੇ ਤਲਾਅ ਵਿੱਚੋਂ ਬਾਹਰ ਕੱਢਿਆ।
ਸਬ-ਇੰਸਪੈਕਟਰ ਸੋਢੀ ਲਾਲ ਨੇ ਕਿਹਾ ਕਿ ਜਿਹੜੀ ਬਜ਼ੁਰਗ ਔਰਤ ਤਲਾਅ ਵਿੱਚ ਡਿੱਗੀ ਹੈ ਉਸ ਦੀ ਉਮਰ ਕਰੀਬ 60 ਸਾਲ ਹੈ। ਉਨ੍ਹਾਂ ਕਿਹਾ ਕਿ ਔਰਤ ਦੇ ਤਲਾਅ ਵਿੱਚ ਡਿਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲਗ ਸਕਿਆ ਹੈ। ਉਨ੍ਹਾਂ ਕਿਹਾ ਕਿ ਇਸ ਬਜ਼ੁਰਗ ਔਰਤ ਨੇ ਆਪਣੇ ਆਪ ਤਲਾਅ ਵਿੱਚ ਛਾਲ ਮਾਰੀ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗ ਔਰਤ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ।