ETV Bharat / state

ਕੋਰੋਨਾ ਦੌਰਾਨ ਇੱਕ ਪ੍ਰੋਫ਼ੈਸਰ ਵੱਲੋਂ ਸ਼ੁਰੂ ਸਮਾਜ ਸੇਵੀ ਸੰਸਥਾ ਬਣੀ ਮਿਸਾਲ - ਐਡੂ ਯੂਥ ਫਾਊਂਡੇਸ਼ਨ

ਅੱਜ ਦੇ ਇਸ ਮਹਿੰਗਾਈ ਦੇ ਦੌਰ ਵਿੱਚ ਐਡੂ ਯੂਥ ਫਾਊਂਡੇਸ਼ਨ (Edu Youth Foundation) ਸਮਾਜ ਸੇਵੀ ਸੰਸਥਾ ਅਹਿਮ ਉਪਰਾਲੇ ਕਰ ਰਹੀ ਹੈ। ਇਹ ਸੰਸਥਾ ਹੁਣ ਤਕ ਕਈ ਲੋਕਾਂ ਦੀ ਮਦਦ ਕਰ ਚੁੱਕੀ ਹੈ। ਦੇਖੋ ਵਿਸ਼ੇਸ਼ ਰਿਪੋਰਟ

Edu Youth Foundation social service organization is helping people in Jalandhar
ਕੋਰੋਨਾ ਦੌਰਾਨ ਇੱਕ ਪ੍ਰੋਫ਼ੈਸਰ ਵੱਲੋਂ ਸ਼ੁਰੂ ਸਮਾਜ ਸੇਵੀ ਬਣੀ ਮਿਸਾਲ
author img

By

Published : Oct 31, 2022, 8:34 AM IST

ਜਲੰਧਰ: ਆਮ ਤੌਰ ਉੱਤੇ ਅਸੀਂ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਨੂੰ ਦੇਖਦੇ ਹਾਂ ਜੋ ਰਾਜਨੀਤਕ ਤੌਰ ਉੱਤੇ ਕਿਸੇ ਨਾ ਕਿਸੇ ਪਾਰਟੀ ਨਾਲ ਜੁੜੀਆਂ ਹੋਈਆਂ ਹਨ, ਪਰ ਜਿਸ ਸਮਾਜ ਸੇਵੀ ਸੰਸਥਾ ਦੀ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ, ਇਸ ਦਾ ਕੋਈ ਵੀ ਮੈਂਬਰ ਕਿਸੇ ਰਾਜਨੀਤਿਕ ਪਾਰਟੀ ਨਾਲ ਨਹੀਂ ਜੁੜਿਆ ਬਲਕਿ ਇਸ ਵਿੱਚ ਕੋਈ ਕਾਲਜ ਦਾ ਪ੍ਰੋਫੈਸਰ ਹੈ, ਕੋਈ ਡਾਕਟਰ ਤੇ ਕੋਈ ਵਪਾਰੀ ਹੈ। ਆਪਣੇ-ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਇਹ ਲੋਕ ਸਮਾਜ ਦੀ ਉਹ ਸੇਵਾ ਕਰਦੇ ਹਨ ਜਿਸ ਦੀ ਜ਼ਿੰਮੇਵਾਰੀ ਅਸਲ ਵਿੱਚ ਸਰਕਾਰਾਂ ਦੀ ਹੁੰਦੀ ਹੈ।

ਇਹ ਵੀ ਪੜੋ: Love Horoscope: ਵੀਕਐਂਡ ਲਵ ਲਾਈਫ, ਤੋਹਫੇ ਅਤੇ ਸਰਪ੍ਰਾਈਜ਼ ਡੇਟਸ ਨਾਲ ਰੋਮਾਂਟਿਕ ਰਹੇਗਾ

ਕੋਰੋਨਾ ਦੀ ਪਹਿਲੀ ਲਹਿਰ ਵਿੱਚ ਸ਼ੁਰੂ ਹੋਈ ਐਡੂ ਯੂਥ ਫਾਊਂਡੇਸ਼ਨ (Edu Youth Foundation): ਕੋਰੋਨਾ ਦੀ ਪਹਿਲੀ ਲਹਿਰ ਵਿੱਚ ਜਦੋਂ ਸ਼ਹਿਰਾਂ ਵਿੱਚ ਕਰਫਿਊ ਵਾਲਾ ਮਾਹੌਲ ਸੀ ਅਤੇ ਲੋਕਾਂ ਦੇ ਕੋਲ ਸਾਧਨਾਂ ਦੀ ਕਮੀ ਹੋ ਗਈ ਸੀ। ਜਲੰਧਰ ਵਿੱਚ ਬਹੁਤ ਸਾਰੀਆਂ ਹੋਰ ਜਥੇਬੰਦੀਆਂ ਦੇ ਨਾਲ ਨਾਲ ਤਿੰਨ ਲੋਕਾਂ ਨੇ ਉਹ ਕੰਮ ਸ਼ੁਰੂ ਕੀਤਾ ਜੋ ਉਸ ਵੇਲੇ ਦੇ ਬੱਚਿਆਂ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਸੀ। ਸਕੂਲ ਕਾਲਜ ਬੰਦ ਹੋ ਚੁੱਕੀ ਸੀ, ਬੱਚੇ ਜੋ ਵੀ ਪੜ੍ਹ ਰਹੇ ਸੀ ਉਹ ਘਰ ਬੈਠ ਕੇ ਪੜ੍ਹ ਰਹੇ ਸੀ।

ਇਹ ਉਹ ਵੇਲਾ ਸੀ ਜਦ ਮਾਰਚ ਤੋਂ ਬਾਅਦ ਅਪਰੈਲ ਵਿੱਚ ਬੱਚਿਆਂ ਨੂੰ ਆਪਣੀਆਂ ਅਗਲੀਆਂ ਜਮਾਤਾਂ ਲਈ ਕਿਤਾਬਾਂ ਦੀ ਲੋੜ ਹੁੰਦੀ ਹੈ, ਇਸੇ ਮਾਹੌਲ ਵਿੱਚ ਇਨ੍ਹਾਂ ਤਿੰਨ ਨੌਜਵਾਨਾਂ ਨੇ ਲੋਕਾਂ ਦੇ ਘਰਾਂ ਤੋਂ ਪੁਰਾਣੀਆਂ ਕਿਤਾਬਾਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ ਅਤੇ ਇਹ ਕਿਤਾਬਾਂ ਉਨ੍ਹਾਂ ਬੱਚਿਆਂ ਤੱਕ ਪਹੁੰਚਾਈਆਂ ਜਿਨ੍ਹਾਂ ਨੂੰ ਇਨ੍ਹਾਂ ਕਿਤਾਬਾਂ ਦੀ ਲੋੜ ਸੀ। ਇਸ ਦੇ ਨਾਲ ਨਾਲ ਇਨ੍ਹਾਂ ਪੁਰਾਣੀਆਂ ਕਿਤਾਬਾਂ ਨੂੰ ਵੇਚ ਕੇ ਬੱਚਿਆਂ ਵਾਸਤੇ ਨਵਾਂ ਸਮਾਨ ਲੈ ਕੇ ਉਨ੍ਹਾਂ ਬੱਚਿਆਂ ਨੂੰ ਮੁਹੱਈਆ ਕਰਾਇਆ ਜੋ ਬੱਚੇ ਐਸੇ ਮਾਹੌਲ ਵਿੱਚ ਆਪਣੇ ਲਈ ਕਿਤਾਬਾਂ ਅਤੇ ਪੜ੍ਹਾਈ ਦਾ ਹੋਰ ਸਾਮਾਨ ਨਹੀਂ ਲੈ ਸਕਦੇ ਸੀ।

ਕੋਰੋਨਾ ਦੌਰਾਨ ਇੱਕ ਪ੍ਰੋਫ਼ੈਸਰ ਵੱਲੋਂ ਸ਼ੁਰੂ ਸਮਾਜ ਸੇਵੀ ਬਣੀ ਮਿਸਾਲ

ਤਿੰਨ ਸਾਲਾਂ ਵਿੱਚ ਤਿੰਨ ਜਣਿਆਂ ਦੀ ਟੀਮ ਹੋਈ 100 ਲੋਕਾਂ ਤੋਂ ਪਾਰ: ਕੋਰੋਨਾ ਵਿੱਚ ਤਿੰਨ ਬੰਦਿਆਂ ਵੱਲੋਂ ਸ਼ੁਰੂ ਕੀਤੀ ਗਈ ਇਸ ਸਮਾਜ ਸੇਵਾ ਅੱਜ 100 ਲੋਕਾਂ ਤੋਂ ਪਾਰ ਉਹ ਚੁੱਕੀ ਹੈ। ਸਭ ਤੋਂ ਵੱਡੀ ਗੱਲ ਇਹ ਕੀ ਇਸ ਵਿੱਚ ਅੱਜ ਜਿੰਨੇ ਵੀ ਲੋਕ ਕੰਮ ਕਰ ਰਹੇ ਹਨ ਉਹ ਸਰਕਾਰੀ ਮੁਲਾਜ਼ਮ , ਡਾਕਟਰ ਤੇ ਵਪਾਰੀ ਹਨ। ਇਹਨਾਂ ਸਭ ਕੋਲ ਜ਼ਿਆਦਾ ਸਮੇਂ ਦੀ ਕਮੀ ਹੁੰਦੀ ਹੈ, ਪਰ ਇਸ ਦੇ ਬਾਵਜੂਦ ਇਹ ਲੋਕ ਸਮਾਜ ਲਈ ਆਪਣੀ ਸੇਵਾ ਲਈ ਪੂਰਾ ਸਮਾਂ ਕੱਢ ਇਸ ਵਿੱਚ ਲਗਾਤਾਰ ਲੱਗੇ ਹੋਏ ਹਨ।

ਐਡੂ ਯੂਥ ਫਾਊਂਡੇਸ਼ਨ ਸਮਾਜ ਸੇਵਾ ਦੇ ਹਰ ਕੰਮ ਵਿੱਚ ਦੇ ਰਿਹਾ ਯੋਗਦਾਨ: ਐਡੂ ਯੂਥ ਫਾਊਂਡੇਸ਼ਨ ਦੇ ਪ੍ਰਧਾਨ ਪ੍ਰੋਫੈਸਰ ਕੰਵਰ ਸਰਤਾਜ ਦਾ ਕਹਿਣਾ ਹੈ ਕਿ ਸ਼ੁਰੂਆਤ ਵਿੱਚ ਜੋ ਕੰਮ ਉਨ੍ਹਾਂ ਨੇ ਸਿਰਫ਼ ਬੱਚਿਆਂ ਨੂੰ ਕਿਤਾਬਾਂ ਮੁਹੱਈਆ ਕਰਾਉਣ ਨਾਲ ਸ਼ੁਰੂ ਕੀਤਾ ਸੀ, ਉਹ ਕੰਮ ਅੱਜ ਮੈਡੀਕਲ ਚੈੱਕਅਪ ਕੈਂਪ , ਖੂਨਦਾਨ ਕੈਂਪ ਰਾਹੀਂ ਹਜ਼ਾਰਾਂ ਲੋਕਾਂ ਨੂੰ ਸਿਹਤ ਸੁਵਿਧਾਵਾਂ ਪ੍ਰਦਾਨ ਕਰ ਚੁੱਕਿਆ ਹੈ।

ਪ੍ਰੋਫੈਸਰ ਕੰਵਰ ਸਰਤਾਜ ਮੁਤਾਬਕ ਅੱਜ ਦੇ ਸਮਾਜ ਵਿੱਚ ਜੇ ਕੋਈ ਆਮ ਇਨਸਾਨ ਆਪਣੇ ਇਲਾਜ ਲਈ ਹਸਪਤਾਲ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਕੋਲੋਂ ਹਜ਼ਾਰਾਂ ਰੁਪਏ ਦਾ ਖਰਚਾ ਸਿਰਫ਼ ਉਸ ਦੇ ਟੈਸਟਾਂ ਲਈ ਕਰਵਾ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਇਲਾਜ਼ ਸ਼ੁਰੂ ਹੁੰਦਾ ਹੈ ਜੋ ਕਿ ਲੱਖਾਂ ਰੁਪਏ ਲੱਗ ਜਾਂਦੇ ਹਨ। ਉਨ੍ਹਾਂ ਦੇ ਮੁਤਾਬਕ ਉਨ੍ਹਾਂ ਦੀ ਫਾਊਂਡੇਸ਼ਨ ਵਿੱਚ ਜੋ ਮੈਂਬਰ ਡਾਕਟਰ ਨੇ ਉਨ੍ਹਾਂ ਵੱਲੋਂ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਕਿ ਐਸੇ ਲੋਕਾਂ ਨੂੰ ਮੁਫ਼ਤ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣ ਜੋ ਲੋਕ ਆਪਣੇ ਇਲਾਜ ਅਤੇ ਹਜ਼ਾਰਾਂ ਟੈਸਟਾਂ ਲਈ ਖਰਚਾ ਨਹੀਂ ਚੁੱਕ ਸਕਦੇ।

ਉਨ੍ਹਾਂ ਮੁਤਾਬਕ ਅੱਜ ਉਨ੍ਹਾਂ ਦੀ ਇਹ ਫਾਊਂਡੇਸ਼ਨ ਹਜ਼ਾਰਾਂ ਲੋਕਾਂ ਨੂੰ ਮੁਫ਼ਤ ਮੈਡੀਕਲ ਇਲਾਜ ਅਤੇ ਟੈਸਟ ਦੀਆਂ ਸੁਵਿਧਾਵਾ ਦੇ ਚੁੱਕੀ ਹੈ। ਇਹੀ ਨਹੀਂ ਪਿਛਲੇ ਗਿਆਰਾਂ ਮਹੀਨਿਆਂ ਵਿੱਚ ਫਾਊਂਡੇਸ਼ਨ ਵੱਲੋਂ ਘੱਟ ਤੋਂ ਘੱਟ ਪੰਜ 100 ਲੋਕਾਂ ਨੂੰ ਖੂਨ ਮੁਹੱਈਆ ਕਰਵਾ ਚੁੱਕੀ ਹੈ, ਜਿਨ੍ਹਾਂ ਲੋਕਾਂ ਨੂੰ ਐਮਰਜੈਂਸੀ ਵਿਚ ਇਸ ਦੀ ਲੋੜ ਸੀ।

ਇਹ ਵੀ ਪੜੋ: ਕਾਲੇ ਕੱਪੜੇ ਤੇ ਮੂੰਹ ਕਾਲਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਸਿੱਖ ਵਿਅਕਤੀ

ETV Bharat Logo

Copyright © 2025 Ushodaya Enterprises Pvt. Ltd., All Rights Reserved.