ETV Bharat / state

ਪ੍ਰਸ਼ਾਸਨ ਨੇ ਬਿਨ੍ਹਾਂ ਐਨਓਸੀ ਤੋਂ ਦੁਸ਼ਹਿਰਾ ਮਨਾਉਣ ਉੱਤੇ ਲਗਾਈ ਪਾਬੰਧੀ, ਕਾਰੀਗਰ ਪਰੇਸ਼ਾਨ - ਦੁਸ਼ਹਿਰਾ ਮਨਾਉਣ ਉੱਤੇ ਪਬੰਧੀ

ਪਿਛਲੇ ਸਾਲ ਅੰਮ੍ਰਿਤਸਰ ਵਿੱਚ ਦੁਸ਼ਹਿਰੇ 'ਤੇ ਹੋਈ ਘਟਨਾ ਤੋਂ ਬਾਅਦ ਹੁਣ ਪ੍ਰਸ਼ਾਸਨ ਦੁਸ਼ਹਿਰੇ ਨੂੰ ਲੈ ਕੇ ਸਖ਼ਤ ਹੋਇਆ। ਪ੍ਰਸ਼ਾਸਨ ਵੱਲੋਂ ਦੁਸ਼ਹਿਰਾ ਕਮੇਟੀਆਂ ਨੂੰ ਬਿਨਾਂ ਐਨਓਸੀ ਤੋਂ ਦੁਸ਼ਹਿਰਾ ਮਨਾਉਣ ਦੀ ਮਨਾਹੀ ਦੇ ਹੁਕਮ ਦਿੱਤੇ ਹਨ।

ਦੁਸ਼ਹਿਰਾ
author img

By

Published : Sep 27, 2019, 10:39 PM IST

ਅੰਮ੍ਰਿਤਸਰ: ਪਿਛਲੇ ਸਾਲ ਅੰਮ੍ਰਿਤਸਰ ਵਿੱਚ ਦੁਸ਼ਹਿਰੇ 'ਤੇ ਹੋਈ ਘਟਨਾ ਤੋਂ ਬਾਅਦ ਹੁਣ ਪ੍ਰਸ਼ਾਸਨ ਦੁਸ਼ਹਿਰੇ ਨੂੰ ਲੈ ਕੇ ਸਖ਼ਤ ਹੋਇਆ। ਜਲੰਧਰ ਵਿੱਚ ਪ੍ਰਸ਼ਾਸਨ ਵੱਲੋਂ ਦੁਸ਼ਹਿਰਾ ਕਮੇਟੀਆਂ ਨੂੰ ਬਿਨਾਂ ਐਨਓਸੀ ਤੋਂ ਦੁਸ਼ਹਿਰਾ ਮਨਾਉਣ ਦੀ ਮਨਾਹੀ ਦੇ ਹੁਕਮ ਦਿੱਤੇ ਹਨ। ਇਸ ਦਾ ਸਿੱਧਾ ਅਸਰ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਬਣਾਉਣ ਵਾਲੇ ਕਾਰੀਗਰਾਂ ਉੱਤੇ ਪਿਆ ਹੈ। ਕਾਰੀਗਰਾਂ ਨੂੰ ਇਸ ਵਾਰ ਨਵੇਂ ਪੁਤਲੇ ਬਣਾਉਣ ਦੇ ਆਰਡਰ ਨਹੀ ਮਿਲੇ।

ਵੇਖੋ ਵੀਡੀਓ

ਦੁਸ਼ਹਿਰੇ ਦਾ ਤਿਉਹਾਰ ਅਕਤੂਬਰ ਮਹੀਨੇ ਵਿੱਚ ਆ ਰਿਹਾ ਹੈ ਪਰ ਇਸ ਦੀਆਂ ਰੌਣਕਾਂ ਇਸ ਵਾਰ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਬਣਾਉਣ ਵਾਲਿਆਂ ਦੇ ਚਿਹਰਿਆਂ ਉਤੇ ਨਜ਼ਰ ਨਹੀਂ ਆ ਰਹੀਆਂ। ਇਨ੍ਹਾਂ ਪੁਤਲਿਆਂ ਨੂੰ ਬਣਾਉਣ ਵਾਲੇ ਕਾਰੀਗਰ ਇਸ ਕਰਕੇ ਨਿਰਾਸ਼ ਹਨ ਕਿਉਂਕਿ ਇੱਕ ਪਾਸੇ ਮਹਿੰਗਾਈ ਦੀ ਮਾਰ ਅਤੇ ਦੂਜੇ ਪਾਸੇ ਇਨ੍ਹਾਂ ਨੂੰ ਇਸ ਵਾਰ ਪੁਤਲੇ ਬਣਾਉਣ ਦੇ ਆਰਡਰ ਵੀ ਬਹੁਤ ਘੱਟ ਮਿਲੇ ਹਨ।

ਇਨ੍ਹਾਂ ਕਾਰੀਗਰਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਅੰਮ੍ਰਿਤਸਰ ਵਿੱਚ ਦੁਸ਼ਹਿਰੇ ਵਾਲੇ ਦਿਨ ਹੋਏ ਰੇਲ ਹਾਦਸੇ ਤੋਂ ਬਾਅਦ ਹੁਣ ਵੱਖ-ਵੱਖ ਦੁਸ਼ਹਿਰਾ ਕਮੇਟੀਆਂ ਨੂੰ ਪ੍ਰਸ਼ਾਸਨ ਵੱਲੋਂ ਹੁਕਮ ਦਿੱਤੇ ਗਏ ਹਨ ਕਿ ਉਹ ਪ੍ਰਸ਼ਾਸਨ ਤੋਂ ਐਨਓਸੀ ਲਏ ਬਗੈਰ ਦੁਸ਼ਹਿਰੇ ਦਾ ਆਯੋਜਨ ਨਹੀਂ ਕਰ ਸਕਦੇ ਇਹੀ ਕਾਰਨ ਹੈ।

ਕਾਰੀਗਰਾਂ ਦਾ ਕਹਿਣਾ ਹੈ ਕਿ ਨਾ ਤਾਂ ਉੱਚੇ-ਉੱਚੇ ਇਨ੍ਹਾਂ ਪੁਤਲਿਆਂ ਦੇ ਆਰਡਰ ਮਿਲ ਰਹੇ ਹਨ ਅਤੇ ਨਾ ਹੀ ਜ਼ਿਆਦਾ ਧਮਾਕੇ ਵਾਲੇ ਪੁਤਲਿਆਂ ਆਰਡਰ ਮਿਲ ਰਹੇ ਹਨ। ਇਨ੍ਹਾਂ ਦਾ ਕਹਿਣਾ ਕਿ ਜਲੰਧਰ ਵਿਚੋਂ ਇਸ ਵਾਰ ਬਹੁਤ ਘੱਟ ਆਰਡਰ ਮਿਲੇ ਹਨ ਜਿਸ ਕਰਕੇ ਇਨ੍ਹਾਂ ਨੂੰ ਭਾਰੀ ਨੁਕਸਾਨ ਹੋਇਆ ਹੈ।

ਇਹ ਵੀ ਪੜੋ: ਭਾਜਪਾ ਨੇ ਅਕਾਲੀਆਂ ਨਾਲ ਤੋੜੀ ਯਾਰੀ, ਇਕੱਲਿਆਂ ਚੋਣ ਲੜਨ ਦਾ ਲਿਆ ਫ਼ੈਸਲਾ

ਇਸ ਵਾਰ ਪ੍ਰਸ਼ਾਸਨ ਦੀ ਸਖ਼ਤੀ ਦੀ ਵਜ੍ਹਾ ਨਾਲ ਇਨ੍ਹਾਂ ਕਾਰੀਗਰਾਂ ਨੂੰ ਨੁਕਸਾਨ ਤਾਂ ਹੋਇਆ ਹੈ ਪਰ ਉਹਦੇ ਦੂਸਰੇ ਪਾਸੇ ਪ੍ਰਸ਼ਾਸਨ ਵੱਲੋਂ ਕੀਤੀ ਗਈ ਸਖ਼ਤੀ ਵੀ ਜਾਇਜ਼ ਹੈ ਤਾਕਿ ਕਿਸੇ ਵੀ ਇਨਸਾਨ ਨੂੰ ਇਨ੍ਹਾਂ ਖੁਸ਼ੀ ਦੇ ਪਲਾਂ ਵਿੱਚ ਕਿਸੇ ਗ਼ਮ ਦਾ ਸਾਹਮਣਾ ਨਾ ਕਰਨਾ ਪਵੇ।

Intro:ਪਿਛਲੇ ਸਾਲ ਅੰਮ੍ਰਿਤਸਰ ਵਿਖੇ ਦੁਸਹਿਰੇ ਤੇ ਹੋਈ ਘਟਨਾ ਤੋਂ ਬਾਅਦ ਹੁਣ ਪ੍ਰਸ਼ਾਸਨ ਦੁਸਹਿਰੇ ਨੂੰ ਲੈ ਕੇ ਹੋਇਆ ਸਖਤ ਜਲੰਧਰ ਵਿਖੇ ਪ੍ਰਸ਼ਾਸਨ ਵੱਲੋਂ ਦੁਸਹਿਰਾ ਕਮੇਟੀਆਂ ਨੂੰ ਬਿਨਾਂ ਐਨਓਸੀ ਤੋਂ ਦੁਸਹਿਰਾ ਮਨਾਉਣ ਦੀ ਮਨਾਹੀ ਤੋਂ ਬਾਅਦ ਇਸ ਦਾ ਸਿੱਧਾ ਅਸਰ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਬਣਾਉਣ ਵਾਲੇ ਕਾਰੀਗਰਾਂ ਤੇ ਪਿਆ ਹੈ। ਸਾਰਾ ਸਾਲ ਇਨ੍ਹਾਂ ਦਿਨਾਂ ਦੀ ਉਡੀਕ ਵਿੱਚ ਬੈਠੇ ਇਨ੍ਹਾਂ ਕਾਰੀਗਰਾਂ ਨੂੰ ਇਸ ਵਾਰ ਨਵੇਂ ਆਰਡਰ ਨਹੀਂ ਮਿਲੇ ਜਿਨ੍ਹਾਂ ਇਨ੍ਹਾਂ ਨੂੰ ਉਮੀਦ ਸੀ।Body:ਪੂਰੇ ਦੇਸ਼ ਵਿੱਚ ਹੁਣ ਲੋਕ ਦੀਵਾਲੀ ਅਤੇ ਦੁਸਹਿਰੇ ਦੇ ਤਿਉਹਾਰ ਦੀ ਉਡੀਕ ਕਰ ਰਹੇ ਹਨ।ਹਾਲਾਂਕਿ ਦੁਸਹਿਰੇ ਦਾ ਤਿਉਹਾਰ ਅਕਤੂਬਰ ਮਹੀਨੇ ਵਿੱਚ ਆ ਰਿਹਾ ਹੈ। ਲੇਕਿਨ ਇਸ ਦੀਆਂ ਰੌਣਕਾਂ ਇਸ ਵਾਰ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਬਣਾਉਣ ਵਾਲਿਆਂ ਦੇ ਚਿਹਰਿਆਂ ਤੇ ਨਜ਼ਰ ਨਹੀਂ ਆ ਰਹੀਆਂ ਇਨ੍ਹਾਂ ਪੁਤਲਿਆਂ ਨੂੰ ਬਣਾਉਣ ਵਾਲੇ ਕਾਰੀਗਰ ਇਸ ਕਰਕੇ ਨਿਰਾਸ਼ ਹਨ ਕਿਉਂਕਿ ਇੱਕ ਪਾਸੇ ਮਹਿੰਗਾਈ ਦੀ ਮਾਰ ਤੇ ਦੂਜੇ ਪਾਸੇ ਇਨ੍ਹਾਂ ਨੂੰ ਇਸ ਵਾਰ ਆਰਡਰ ਵੀ ਬਹੁਤ ਘੱਟ ਮਿਲੇ ਹਨ।
ਇਨ੍ਹਾਂ ਕਾਰੀਗਰਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਅੰਮ੍ਰਿਤਸਰ ਵਿਖੇ ਦੁਸਹਿਰੇ ਵਾਲੇ ਦਿਨ ਹੋਏ ਰੇਲ ਹਾਦਸੇ ਤੋਂ ਬਾਅਦ ਹੁਣ ਵੱਖ ਵੱਖ ਦੁਸਹਿਰਾ ਕਮੇਟੀਆਂ ਨੂੰ ਪ੍ਰਸ਼ਾਸਨ ਵੱਲੋਂ ਹੁਕਮ ਦਿੱਤੇ ਗਏ ਨੇ ਕਿ ਉਹ ਪ੍ਰਸ਼ਾਸਨ ਤੋਂ ਐਨਓਸੀ ਲਏ ਬਗੈਰ ਦੁਸਹਿਰੇ ਦਾ ਆਯੋਜਨ ਨਹੀਂ ਕਰ ਸਕਦੇ ਇਹੀ ਕਾਰਨ ਹੈ। ਕਿ ਹੁਣ ਇਨ੍ਹਾਂ ਨੂੰ ਨਾ ਤੇ ਉੱਚੇ ਉੱਚੇ ਇਨ੍ਹਾਂ ਪੁਤਲਿਆਂ ਦੇ ਆਰਡਰ ਮਿਲ ਰਹੇ ਹਨ ਅਤੇ ਨਾ ਹੀ ਜ਼ਿਆਦਾ ਧਮਾਕੇ ਵਾਲੇ ਪੁਤਲਿਆਂ ਦੇ ਜੇਕਰ ਜਲੰਧਰ ਦੀ ਗੱਲ ਕਰੀਏ ਤਾਂ ਇਨ੍ਹਾਂ ਦਾ ਕਹਿਣਾ ਹੈ ਕਿ ਜਲੰਧਰ ਚੋਂ ਇਨ੍ਹਾਂ ਨੂੰ ਇਸ ਵਾਰ ਬਹੁਤ ਘੱਟ ਆਰਡਰ ਮਿਲੇ ਹਨ ਜਿਸ ਕਰਕੇ ਇਨ੍ਹਾਂ ਨੂੰ ਭਾਰੀ ਨੁਕਸਾਨ ਹੋਇਆ ਹੈ।

ਬਾਈਟ : ਪੁਤਲੇ ਬਣਾਉਣ ਵਾਲੇ ਕਾਰੀਗਰConclusion:ਹਾਲਾਂਕਿ ਇਸ ਵਾਰ ਪ੍ਰਸ਼ਾਸਨ ਦੀ ਸਖਤੀ ਦੀ ਵਜ੍ਹਾ ਨਾਲ ਇਨ੍ਹਾਂ ਕਾਰੀਗਰਾਂ ਨੂੰ ਨੁਕਸਾਨ ਤਾਂ ਹੋਇਆ ਹੈ ਲੇਕਿਨ ਉਹਦੇ ਦੂਸਰੇ ਪਾਸੇ ਪ੍ਰਸ਼ਾਸਨ ਵੱਲੋਂ ਕੀਤੀ ਗਈ ਸਖ਼ਤੀ ਵੀ ਜਾਇਜ਼ ਹੈ ਤਾਕਿ ਕਿਸੇ ਵੀ ਇਨਸਾਨ ਨੂੰ ਇਨ੍ਹਾਂ ਖੁਸ਼ੀ ਦੇ ਪਲਾਂ ਵਿੱਚ ਕਿਸੇ ਗ਼ਮ ਦਾ ਸਾਹਮਣਾ ਨਾ ਕਰਨਾ ਪਵੇ।
ETV Bharat Logo

Copyright © 2025 Ushodaya Enterprises Pvt. Ltd., All Rights Reserved.