ਜਲੰਧਰ: ਪੰਜਾਬ ਦੀ ਸੱਤਾ ‘ਤੇ ਕਾਬਜ਼ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਸੂਬੇ ਵਿੱਚ ਨਸ਼ੇ (Drug) ਦੇ ਖਾਤਮੇ ਨੂੰ ਲੈਕੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਅਤੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਵੱਲੋਂ ਨਸ਼ੇ ਦੀ ਸਪਲਾਈ (Drug supply) ਤੋੜਨ ਦੇ ਲਈ ਪੰਜਾਬ ਦੇ ਉੱਚ ਅਫ਼ਸਰਾਂ ਨਾਲ ਮੀਟਿੰਗਾਂ (Meetings with top officials of Punjab) ਵੀ ਕਰ ਰਹੇ ਹਨ, ਪਰ ਇਸ ਦੇ ਬਾਵਜੂਦ ਵੀ ਪੰਜਾਬ ਵਿੱਚ ਨਸ਼ੇ ਦੀ ਸਪਲਾਈ (Drug supply in Punjab) ਰੋਕਣ ਦਾ ਨਾਮ ਨਹੀਂ ਲੈ ਰਹੀ। ਜਿਸ ਦੀ ਤਾਜ਼ਾ ਮਿਸਾਇਲ ਇੱਕ ਵਾਇਰਲ ਵੀਡੀਓ (Viral video) ਜ਼ਰੀਏ ਸਾਹਮਣੇ ਆਈ ਹੈ।
ਇਸ ਵਾਇਰਲ ਵੀਡੀਓ (Viral video) ਵਿੱਚ ਇੱਕ ਔਰਤ ਆਪਣੇ ਘਰ ਅੰਦਰ ਚਿੱਟਾ ਵੇਚਣ ਦਾ ਧੰਦਾ (The business of selling white) ਕਰ ਰਹੀ ਹੈ। ਇਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਉਹ ਔਰਤ ਇੱਕ ਕਾਲੇ ਰੰਗ ਦੇ ਲਿਫਾਫੇ ਵਿੱਚ ਚਿੱਟਾ ਵੇਚ ਰਹੀ ਹੈ ਅਤੇ ਚਿੱਟਾ ਖਰੀਦ ਰਹੇ ਵਿਅਕਤੀ ਨੂੰ ਬਾਅਦ ਵਿੱਚ ਉਹ 200 ਰੁਪਏ ਵੀ ਵਾਪਸ ਕਰਦੀ ਹੈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਉਹ ਕਮਰੇ ਵਿੱਚ ਪੇਟੀ ਦੇ ਉਪਰ ਖੁੱਲ੍ਹਾ ਚਿੱਟਾ ਪਿਆ ਹੈ। ਜਿੱਥੋਂ ਉਹ ਥੋੜ੍ਹਾ ਜਿਹਾ ਇਸ ਕਾਲੇ ਲਿਫਾਫੇ ਵਿੱਚ ਪਾ ਕੇ ਲਿਆਉਦੀ ਹੈ ਅਤੇ ਵਿਅਕਤੀ ਨੂੰ ਦਿੰਦੀ ਹੈ। ਹਾਲਾਂਕਿ ਚਿੱਟਾ ਖਰੀਦ ਰਹੇ ਵਿਅਕਤੀ ਵੱਲੋਂ ਹੀ ਇਹ ਵੀਡੀਓ ਬਣਾਇਆ ਗਿਆ ਹੈ।
ਜਾਣਕਾਰੀ ਮੁਤਾਬਿਕ ਇਹ ਵੀਡੀਓ ਜਲੰਧਰ ਦੇ ਫਿਲੌਰ ਇਲਾਕੇ ਦੇ ਪਿੰਡ ਗੰਨਾ (Sugarcane village in Phillaur area) ਦਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਰਅਸਲ ਇਹ ਪਿੰਡ ਕਾਂਗਰਸੀ ਸੰਸਦ ਚੌਧਰੀ ਸੰਤੋਖ ਸਿੰਘ ਨੇ ਗੋਦ ਲਿਆ ਹੋਇਆ ਹੈ। ਹੁਣ ਸਵਾਲ ਇਹ ਹੈ ਕਿ ਮੈਂਬਰ ਪਾਰਲੀਮੈਂਟ ਦੇ ਗੋਦ ਲਏ ਹੋਏ ਪਿੰਡ (Villages adopted by Member of Parliament) ਵਿੱਚ ਨਸ਼ੇ ਦਾ ਕਾਰੋਬਾਰ ਇਸ ਕਦਰ ਜ਼ੋਰਾਂ ‘ਤੇ ਹੈ।
ਇਹ ਵੀ ਪੜ੍ਹੋ:ਕਰਜ਼ ਤੋਂ ਪਰੇਸ਼ਾਨ ਨੌਜਵਾਨ ਕਿਸਾਨ ਨੇ ਫਾਹਾ ਲੈ ਕੀਤੀ ਖੁਦਕੁਸ਼ੀ