ਜਲੰਧਰ: ਜਿੱਥੇ ਕੋਰੋਨਾ ਵਰਗੀ ਭਿਆਨਕ ਬਿਮਾਰੀ ਦੇ ਚਲਦਿਆਂ ਲੋਕ ਆਪਣੇ ਆਪਣਿਆਂ ਤੂੰ ਦੂਰ ਭੱਜਦੇ ਹੋਏ ਨਜ਼ਰ ਆ ਰਹੇ ਹਨ। ਉਥੇ ਇਹੋ ਜਿਹੇ ਹਾਲਾਤਾਂ ਵਿਚ ਇਕ ਨੌਂ ਮਹੀਨੇ ਦੀ ਗਰਭਵਤੀ ਲੇਡੀ ਡਾਕਟਰ ਨੇ ਵੱਖਰੀ ਮਿਸਾਲ ਕਾਇਮ ਕੀਤੀ ਹੈ।
ਰਿਚਾ ਚਤਰਥ ਨਾਮ ਦੀ ਇਹ ਲੇਡੀ ਡਾਕਟਰ ਜਲੰਧਰ ਦੇ ਬਸਤੀ ਗੁਜਾ ਇਲਾਕੇ ਦੇ ਵਿੱਚ ਗੁਰੂਦੁਆਰਾ ਸਿੰਘ ਸਭਾ ਦੇ ਅੰਦਰ ਬਣੇ ਇੱਕ ਕੋਵਿਡ ਸੈਂਟਰ ਵਿੱਚ ਆਪਣੀ ਸੇਵਾ ਨਿਭਾਉਂਦੇ ਹੋਏ ਕੋਰੋਨਾ ਦੇ ਮਰੀਜ਼ਾਂ ਦੀ ਸੇਵਾ ਕਰ ਰਹੀ ਹੈ।
ਡਾ. ਰਿਚਾ ਚਤਰਥ ਜੋ ਕਿ ਖ਼ੁਦ ਇੱਕ ਫਿਜੀਓਥਰੈਪਿਸਟ ਹੈ ਦੀ ਸੱਸ ਕੋਰੋਨਾ ਹੋ ਗਿਆ ਸੀ, ਜਿਸ ਦੇ ਬਾਅਦ ਉਨ੍ਹਾਂ ਨੇ ਘਰੋਂ ਬਾਹਰ ਕਿਸੀ ਹਸਪਤਾਲ ਜਾਣ ਦੀ ਬਜਾਏ ਘਰ ਹੀ ਓਹਨਾ ਦੀ ਸੇਵਾ ਤੇ ਇਲਾਜ ਕੀਤਾ। ਆਪਣੀ ਸੱਸ ਦੇ ਠੀਕ ਹੋ ਜਾਣ ਤੋਂ ਬਾਅਦ ਉਸਨੇ ਇਹ ਫ਼ੈਸਲਾ ਕੀਤਾ ਕਿ ਉਹ ਕੋਰੋਨਾ ਮਰੀਜਾਂ ਦੀ ਦੇਖਭਾਲ ਕਰੇਗੀ ਜੋ ਆਰਥਿਕ ਤੌਰ ਤੇ ਕਮਜ਼ੋਰ ਨੇ ਅਤੇ ਉਨਾ ਦੇ ਘਰਵਾਲੇ ਓਹਨਾ ਲਈ ਕੁਝ ਜ਼ਿਆਦਾ ਨਹੀਂ ਕਰ ਪਾ ਰਹੇ।
ਉਧਰ ਚਰਨਜੀਤ ਮੈਮੋਰੀਅਲ ਹਸਪਤਾਲ ਦੇ ਪ੍ਰਧਾਨ ਕਮਲਜੀਤ ਸਿੰਘ ਭਾਟੀਆ ਨੇ ਦੱਸਿਆ ਇਸ ਪੂਰੇ ਕਵਿਡ ਸੈਂਟਰ ਦੀ ਜ਼ਿੰਮੇਵਾਰੀ ਡਾ. ਰਿਚਾ ਚਤਰਥ ਨੇ ਆਪਣੇ ਮੋਢਿਆਂ ’ਤੇ ਸਾਂਭੀ ਹੋਈ ਹੈ। ਉਨ੍ਹਾਂ ਕਿਹਾ ਕਿ ਰਿਚਾ ਚਤਰਥ ਜੋ ਕਿ ਨੌਂ ਮਹੀਨਿਆਂ ਦੀ ਗਰਭਵਤੀ ਲਈ ਇਨ੍ਹਾਂ ਮਰੀਜ਼ਾਂ ਲਈ ਇਨਸਾਨੀਅਤ ਦੀ ਸਭ ਤੋਂ ਵੱਡੀ ਸੇਵਾ ਹੈ।
ਡਾ. ਰਿਚਾ ਦੀ ਇਹ ਸੇਵਾ ਉਨ੍ਹਾਂ ਲੋਕਾਂ ਲਈ ਇਕ ਪ੍ਰੇਰਨਾ ਹੈ ਜੋ ਲੋਕ ਕੋਰੋਨਾ ਕਾਲ ਵਰਗੇ ਐਸੇ ਸਮੇਂ ’ਤੇ ਆਪਣਿਆਂ ਨੂੰ ਰੱਬ ਭਰੋਸੇ ਛੱਡ ਗਏ ਹਨ।