ਜਲੰਧਰ: ਜਲੰਧਰ ਦੇ ਕਸਬਾ ਫਿਲੌਰ 'ਚ ਟਰੱਕ ਯੂਨੀਅਨ ਵਲੋਂ ਸਰਕਾਰੀ ਏਜੰਸੀਆਂ ਤੋਂ ਢੋਅ ਢੁਆਈ ਦੇ ਬਕਾਇਆ ਪੈਸਿਆਂ ਨੂੰ ਲੈਕੇ ਐੱਸ.ਡੀ.ਐੱਮ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਬੇਨਤੀ ਕੀਤੀ ਕਿ ਉਨ੍ਹਾਂ ਦੇ ਬਣਦੇ ਬਕਾਇਆ ਪੈਸੇ ਅਦਾ ਕੀਤੇ ਜਾਣ।
ਇਸ ਸਬੰਧੀ ਬੋਲਦਿਆਂ ਟਰੱਕ ਯੂਨੀਅਨ ਦੇ ਪ੍ਰਧਾਨ ਦਾ ਕਹਿਣਾ ਕਿ ਉਨ੍ਹਾਂ ਦੀ ਯੂਨੀਅਨ ਦੇ ਟਰੱਕਾਂ ਵਲੋਂ ਪਿਛਲੇ ਸਾਲ ਕਣਕ ਦੀ ਖਰੀਦ ਦੌਰਾਨ ਸਰਕਾਰੀ ਏਜੰਸੀਆਂ ਲਈ ਕੰਮ ਕਰਦਿਆਂ ਫਸਲ ਦੀ ਢੁਆਈ ਕੀਤੀ ਸੀ। ਉਨ੍ਹਾਂ ਦਾ ਕਹਿਣਾ ਕਿ ਇਸ ਢੋਅ ਢੁਆਈ 'ਚ ਕਰੀਬ 65 ਲੱਖ ਦੇ ਕਰੀਬ ਰਕਮ ਜੋ ਏਜੰਸੀਆਂ ਵਲੋਂ ਟਰੱਕ ਅਪ੍ਰੇਟਰਾਂ ਨੂੰ ਅਦਾ ਕੀਤੀ ਜਾਣੀ ਸੀ।
ਉਨ੍ਹਾਂ ਦੱਸਿਆ ਕਿ ਕਣਕ ਦੀ ਫਸਲ ਮੁੜ ਆ ਗਈ ਅਤੇ ਉਸ ਦੀ ਢੋਅਅ ਢੁਆਈ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਪਰ ਉਨ੍ਹਾਂ ਨੂੰ ਪਿਛਲੀ ਅਦਾਇਗੀ ਨਹੀਂ ਕੀਤੀ ਗਈ। ਇਸ ਦੇ ਚੱਲਦਿਆਂ ਉਨ੍ਹਾਂ ਵਲੋਂ ਐੱਸ.ਡੀ.ਐੱਮ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਕਿ ਬਣਦੀ ਬਕਾਇਆ ਰਾਸ਼ੀ ਜਲਦੀ ਅਦਾ ਕਰਵਾਈ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਸਰਕਾਰ ਵਲੋਂ ਸਾਲ 2017 ਅਤੇ 2018 'ਚ ਆਟਾ ਦਾਲ ਸਕੀਮ ਤਹਿਤ ਢੋਅ ਢੁਆਈ ਦੀ ਰਾਸ਼ੀ ਵੀ ਹੁਣ ਤੱਕ ਅਦਾ ਨਹੀਂ ਕੀਤੀ ਗਈ।
ਇਸ ਮੌਕੇ ਬੋਲਦਿਆਂ ਐੱਸ.ਡੀ.ਐੱਮ ਵਿਨੀਤ ਕੁਮਾਰ ਦਾ ਕਹਿਣਾ ਕਿ ਟਰੱਕ ਯੂਨੀਅਨ ਵਾਲੇ ਉਨ੍ਹਾਂ ਨੂੰ ਪਹਿਲਾਂ ਵੀ ਮਿਲ ਚੁੱਕੇ ਹਨ, ਜਿਸਦੇ ਤਹਿਤ ਕੁਝ ਰਾਸ਼ੀ ਅਦਾ ਕਰਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਟਰੱਕ ਅਪ੍ਰੇਟਰਾਂ ਦੀ ਬਕਾਇਆ ਰਾਸ਼ੀ ਵੀ ਜਲਦ ਅਦਾ ਕਰਵਾ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ:ਕੋਰੋਨਾ ਨਾਲ ਮਰੇ ਨੌਜਵਾਨ ਦੀਆਂ ਅਸਥੀਆਂ ਵਿੱਚੋਂ ਮਿਲੀ ਕੈਂਚੀ